ਸੰਸਕ੍ਰਿਤ ਨੂੰ ਦੇਸ਼ ਦੇ ਹਰ ਘਰ ਤੱਕ ਪਹੁੰਚਾਉਣ ਦੀ ਲੋੜ : ਭਾਗਵਤ

Friday, Aug 01, 2025 - 06:47 PM (IST)

ਸੰਸਕ੍ਰਿਤ ਨੂੰ ਦੇਸ਼ ਦੇ ਹਰ ਘਰ ਤੱਕ ਪਹੁੰਚਾਉਣ ਦੀ ਲੋੜ : ਭਾਗਵਤ

ਨਾਗਪੁਰ (ਭਾਸ਼ਾ) - ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਸੰਸਕ੍ਰਿਤ ਸਾਰੀਆਂ ਭਾਰਤੀ ਭਾਸ਼ਾਵਾਂ ਦੀ ਮਾਂ ਹੈ ਅਤੇ ਇਸ ਨੂੰ ਸੰਚਾਰ ਦਾ ਮਾਧਿਅਮ ਬਣਾ ਕੇ ਹਰ ਘਰ ਤੱਕ ਪਹੁੰਚਾਉਣ ਦੀ ਲੋੜ ਹੈ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਨਾਗਪੁਰ ’ਚ ਕਵੀ ਕੁਲਗੁਰੂ ਕਾਲੀਦਾਸ ਸੰਸਕ੍ਰਿਤ ਯੂਨੀਵਰਸਿਟੀ ਵਿਖੇ ਇਕ ਇਮਾਰਤ ਦੇ ਉਦਘਾਟਨ ਸਮਾਰੋਹ ’ਚ ਮੋਹਨ ਭਾਗਵਤ ਨੇ ਸੰਸਕ੍ਰਿਤ ਦੀ ਸੰਭਾਲ ਅਤੇ ਪ੍ਰਚਾਰ ਦੀ ਵਕਾਲਤ ਕੀਤੀ ਅਤੇ ਕਿਹਾ ਕਿ ਇਹ ਇਕ ਅਜਿਹੀ ਭਾਸ਼ਾ ਹੈ, ਜੋ 'ਸਾਡੀਆਂ ਭਾਵਨਾਵਾਂ ਨੂੰ ਵਿਕਸਤ ਕਰਦੀ ਹੈ'। ਸੰਸਕ੍ਰਿਤ ਯੂਨੀਵਰਸਿਟੀ ਨੂੰ ਸਰਕਾਰੀ ਸਰਪ੍ਰਸਤੀ ਮਿਲੇਗੀ ਪਰ ਇਸ ਨੂੰ ਜਨਤਕ ਸਰਪ੍ਰਸਤੀ ਮਿਲਣੀ ਵੀ ਅਹਿਮ ਹੈ।

ਪੜ੍ਹੋ ਇਹ ਵੀ - ਤੰਦੂਰੀ ਰੋਟੀਆਂ ਖਾਣ ਦੇ ਸ਼ੌਕੀਨ ਲੋਕ ਦੇਖ ਲੈਣ ਇਹ 'ਵੀਡੀਓ', ਆਉਣਗੀਆਂ ਉਲਟੀਆਂ

ਇਸ ਦੇ ਨਾਲ ਹੀ ਆਰ. ਐੱਸ. ਐੱਸ. ਮੁਖੀ ਨੇ ਕਿਹਾ ਕਿ ਸਾਨੂੰ ਆਪਣੀ ਰੋਜ਼ਾਨਾ ਦੀ ਗੱਲਬਾਤ ’ਚ ਇਸ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ। ਮੈਂ ਵੀ ਇਹ ਭਾਸ਼ਾ ਸਿੱਖੀ ਹੈ ਪਰ ਮੈਂ ਇਸ ਨੂੰ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ। ਉਹਨਾਂ ਕਿਹਾ ਕਿ ਸੰਸਕ੍ਰਿਤ ਜਾਣਨਾ ਦੇਸ਼ ਨੂੰ ਸਮਝਣ ਵਾਂਗ ਹੈ। ਜਦੋਂ ਪੱਛਮੀ ਸਮਾਜ 'ਗਲੋਬਲ ਮਾਰਕੀਟ' ਦੀ ਗੱਲ ਕਰਦਾ ਹੈ ਤਾਂ ਅਸੀਂ ‘ਵਸੁਧੈਵ ਕੁਟੁੰਬਕਮ’ (ਦੁਨੀਆ ਇਕ ਪਰਿਵਾਰ ਹੈ) ਦੀ ਧਾਰਨਾ ਰਾਹੀਂ ਦਰਸਾਈ ਗਈ 'ਗਲੋਬਲ ਪਰਿਵਾਰ' ਦੀ ਗੱਲ ਕਰਦੇ ਹਾਂ। ਪੱਛਮੀ ਲੋਕਾਂ ਨੇ 'ਗਲੋਬਲ ਮਾਰਕੀਟ' ਦਾ ਵਿਚਾਰ ਵਿਕਸਤ ਕੀਤਾ ਸੀ, ਜੋ ਹੁਣ 'ਅਸਫਲ' ਹੋ ਗਿਆ ਹੈ।

ਪੜ੍ਹੋ ਇਹ ਵੀ - ਸ਼ਰਾਬ ਦੇ ਸ਼ੌਕੀਨਾਂ ਲਈ ਜ਼ਰੂਰੀ ਖ਼ਬਰ! ਟਰੇਨ 'ਚ ਸਫ਼ਰ ਦੌਰਾਨ ਕਦੇ ਨਾ ਕਰਿਓ ਇਹ ਗਲਤੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News