ਪੱਛਮੀ ਬੰਗਾਲ ''ਚ ਸ਼ਾਸਨ ''ਚ ਸੁਧਾਰ ਦੀ ਜ਼ਰੂਰਤ : ਜਗਦੀਪ ਧਨਖੜ
Wednesday, Dec 29, 2021 - 02:56 PM (IST)
ਕੋਲਕਾਤਾ (ਵਾਰਤਾ)- ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਰਾਜ ਦੇ ਸ਼ਾਸਨ 'ਚ ਸੁਧਾਰ ਦੀ ਜ਼ਰੂਰਤ ਹੈ। ਧਨਖੜ ਨੇ ਟਵਿੱਟਰ 'ਤੇ ਕਿਹਾ ਕਿ ਉਹ ਹਾਲ ਹੀ 'ਚ ਗੋਆ ਯਾਤਰਾ ਦੌਰਾਨ ਬੈਨਰਜੀ ਦੇ ਰੁਖ਼ ਤੋਂ ਹੈਰਾਨ ਸੀ। ਉਨ੍ਹਾਂ ਕਿਹਾ ਕਿ ਉਹ ਰਾਜਪਾਲ ਦੀ ਤੁਲਨਾ ਰਾਜ ਭਵਨ 'ਚ ਬੈਠੇ ਰਾਜਾ ਨਾਲ ਕਰਨ 'ਤੇ ਹੈਰਾਨ ਸੀ।
ਰਾਜਪਾਲ ਨੇ ਇਸ ਨੂੰ ਗਲਤ ਰਵੱਈਏ ਦਾ ਅਣਦੇਖਿਆ ਕਾਰਜ ਕਰਾਰ ਦਿੱਤਾ। ਧਨਖੜ ਨੇ ਕਿਹਾ ਕਿ 16 ਦਸੰਬਰ ਨੂੰ ਉਨ੍ਹਾਂ ਨੇ ਮੁੱਖ ਮੰਤਰੀ ਨਾਲ ਗੱਲਬਾਤ ਲਈ ਅਪੀਲ ਕੀਤੀ ਸੀ, ਕਿਉਂਕਿ ਸੰਵਿਧਾਨਕ ਅਹੁਦਾ ਅਧਿਕਾਰੀਆਂ ਨੂੰ ਲੋਕਾਂ ਦੀ ਸੇਵਾ ਲਈ ਸਦਭਾਵ ਨਾਲ ਕੰਮ ਕਰਨਾ ਚਾਹੀਦਾ।'' ਉਨ੍ਹਾਂ ਨੇ ਟਵੀਟ ਕੀਤਾ,''ਕੋਈ ਪ੍ਰਤੀਕਿਰਿਆ -ਕੋਈ ਗੱਲਬਾਤ ਅਤੇ ਵਿਚਾਰ-ਵਟਾਂਦਰਾ ਕਿਉਂ ਨਹੀਂ।''
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ