ਰਾਜਗ ਸਰਕਾਰ ਕਸ਼ਮੀਰ ’ਚ ਅੱਤਵਾਦ ’ਤੇ ਕਾਬੂ ਪਾਉਣ ’ਚ ਸਫ਼ਲ : ਸ਼ਾਹ

Saturday, Feb 11, 2023 - 05:35 PM (IST)

ਰਾਜਗ ਸਰਕਾਰ ਕਸ਼ਮੀਰ ’ਚ ਅੱਤਵਾਦ ’ਤੇ ਕਾਬੂ ਪਾਉਣ ’ਚ ਸਫ਼ਲ : ਸ਼ਾਹ

ਹੈਦਰਾਬਾਦ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਕੇਂਦਰ ’ਚ ਭਾਜਪਾ ਦੀ ਅਗਵਾਈ ਵਾਲੀ ਰਾਜਗ ਸਰਕਾਰ ਜੰਮੂ-ਕਸ਼ਮੀਰ ’ਚ ਅੱਤਵਾਦ, ਉੱਤਰ-ਪੂਰਬ ’ਚ ਬਗਾਵਤ ਤੇ ਦੇਸ਼ ਦੇ ਹੋਰਨਾਂ ਹਿਸਿਆਂ ’ਚ ਨਕਸਲਵਾਦ ਦੀਆਂ ਘਟਨਾਵਾਂ ’ਤੇ ਕਾਬੂ ਪਾਉਣ 'ਚ ਕਾਫੀ ਹੱਦ ਤੱਕ ਸਫ਼ਲ ਰਹੀ ਹੈ। ਸ਼ਨੀਵਾਰ ਇੱਥੇ ਸਰਦਾਰ ਵੱਲਭ ਭਾਈ ਪਟੇਲ ਨੈਸ਼ਨਲ ਪੁਲਸ ਅਕੈਡਮੀ 'ਚ ਭਾਰਤੀ ਪੁਲਸ ਸੇਵਾ ਦੇ 74ਵੇਂ ਬੈਚ ਦੇ ਪ੍ਰੋਬੇਸ਼ਨਰਾਂ ਦੀ ਕਨਵੋਕੇਸ਼ਨ ਪਰੇਡ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਭਾਰਤ ਸਰਕਾਰ ਦੀਆਂ ਏਜੰਸੀਆਂ ਦੀ ਅਗਵਾਈ 'ਚ ਦੇਸ਼ ਭਰ 'ਚ ਪੁਲਸ ਫੋਰਸ ਨੇ ਹੱਥ ਮਿਲਾਇਆ ਹੈ। ਪੁਲਸ ਨੇ ‘ਪਾਪੁਲਰ ਫਰੰਟ' ਆਫ ਇੰਡੀਆ’ (ਪੀ.ਐੱਫ.ਆਈ.) ਵਰਗੀ ਸੰਸਥਾ ਖ਼ਿਲਾਫ਼ ਇਕ ਸਫ਼ਲ ਮੁਹਿੰਮ ਚਲਾਈ।

PunjabKesari

ਉਨ੍ਹਾਂ ਕਿਹਾ ਕਿ 8 ਸਾਲਾਂ ਬਾਅਦ ਸਰਕਾਰ ਜੰਮੂ-ਕਸ਼ਮੀਰ 'ਚ ਅੱਤਵਾਦੀ ਘਟਨਾਵਾਂ ਨੂੰ ਕਾਬੂ ਕਰਨ 'ਚ ਕਾਫੀ ਹੱਦ ਤੱਕ ਸਫ਼ਲ ਰਹੀ ਹੈ। ਅਸੀਂ ਹਾਲ ਹੀ ’ਚ ‘ਪਾਪੁਲਰ ਫਰੰਟ ਆਫ ਇੰਡੀਆ’ ’ਤੇ ਪਾਬੰਦੀ ਲਾ ਕੇ ਦੁਨੀਆ ਦੇ ਸਾਹਮਣੇ ਇਕ ਮਿਸਾਲ ਕਾਇਮ ਕੀਤੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਲੋਕਤੰਤਰ ਪ੍ਰਤੀ ਸਾਡੀ ਵਚਨਬੱਧਤਾ ਕਿੰਨੀ ਮਜ਼ਬੂਤ ​​ਹੈ। ਸ਼ਾਹ ਨੇ ਕਿਹਾ ਕਿ ਅੱਤਵਾਦ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ , ਅੱਤਵਾਦ ਵਿਰੋਧੀ ਕਾਨੂੰਨਾਂ ਲਈ ਮਜ਼ਬੂਤ ​​ਢਾਂਚਾ, ਏਜੰਸੀਆਂ ਦੀ ਮਜ਼ਬੂਤੀ ਅਤੇ ਮਜ਼ਬੂਤ ​​ਸਿਆਸੀ ਇੱਛਾ ਸ਼ਕਤੀ ਦੇ ਨਤੀਜੇ ਵਜੋਂ ਅੱਤਵਾਦ ਨਾਲ ਸਬੰਧਤ ਘਟਨਾਵਾਂ ’ਚ ਕਮੀ ਆਈ ਹੈ। ਪਿਛਲੇ 7 ਦਹਾਕਿਆਂ ਦੌਰਾਨ ਦੇਸ਼ ਨੇ ਅੰਦਰੂਨੀ ਸੁਰੱਖਿਆ ’ਚ ਕਈ ਉਤਰਾਅ-ਚੜ੍ਹਾਅ ਅਤੇ ਕਈ ਚੁਣੌਤੀਪੂਰਨ ਦੌਰ ਵੇਖੇ ਹਨ। ਇਸ ਔਖੇ ਸਮੇਂ 'ਚ 36,000 ਤੋਂ ਵੱਧ ਪੁਲਸ ਮੁਲਾਜ਼ਮਾਂ ਨੇ ਆਪਣੀਆਂ ਜਾਨਾਂ ਵੀ ਦਿੱਤੀਆਂ।

PunjabKesari


author

DIsha

Content Editor

Related News