ਬੱਚਿਆਂ ਦਾ ਇਤਰਾਜ਼ਯੋਗ ਵੀਡੀਓ ਮਾਮਲਾ : NCPCR ਨੇ ਪ੍ਰਿਅੰਕਾ ਗਾਂਧੀ ਨੂੰ ਭੇਜਿਆ ਨੋਟਿਸ

05/02/2019 8:43:31 PM

ਨਵੀਂ ਦਿੱਲੀ- ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਨੋਟਿਸ ਭੇਜ ਕੇ 72 ਘੰਟੇ ਦਾ ਜਵਾਬ ਮੰਗਿਆ ਹੈ। ਦੱਸ ਦਈਏ ਕਿ ਪ੍ਰਿਅੰਕਾ ਗਾਂਧੀ ਵਾਡਰਾ ਨੇ ਵੀਡੀਓ ਜਾਰੀ ਕੀਤਾ ਸੀ। ਜਿਸ 'ਚ ਕੁਝ ਬੱਚੇ ਪ੍ਰਧਾਨ ਨਰਿੰਦਰ ਮੋਦੀ ਲਈ ਇਤਜ਼ਰਾਯੋਗ ਟਿੱਪਣੀ ਤੇ ਗਾਲ੍ਹਾਂ ਦਾ ਇਸਤੇਮਾਲ ਕਰਦੇ ਹੋਏ ਨਾਅਰਾ ਲਗਾਉਂਦੇ ਦੇਖੇ ਗਏ।

ਭਾਜਪਾ ਨੇ ਇਸ ਦੀ ਸ਼ਿਕਾਇਤ ਐੱਨ.ਸੀ.ਪੀ.ਸੀ.ਆਪ. ਕਮਿਸ਼ਨ ਨੂੰ ਕੀਤੀ, ਜਿਸ 'ਤੇ ਨੋਟਿਸ ਲੈਂਦੇ ਹੋਏ ਬਾਲ ਅਧਿਕਾਰਾਂ ਦੇ ਕਿਸੇ ਵੀ ਉਲੰਘਣ 'ਚ ਜਾਂਚ ਦੇ ਟੀਚੇ ਤੋਂ ਈ.ਸੀ.ਆਈ. ਨੂੰ ਜਾਣਕਾਰੀ ਦਿੱਤੀ ਹੈ। ਨੋਟਿਸ ਜਾਰੀ ਕਰ ਕਮਿਸ਼ਨ ਨੇ ਬੱਚਿਆਂ ਦਾ ਨਾਂ, ਪਤਾ ਤੇ ਨਾਅਰੇ ਲਗਾਉਣ ਦੀ ਜਗ੍ਹਾ, ਬੱਚਿਆਂ ਨੂੰ ਉਥੇ ਕਿਵੇਂ ਲਿਆਂਦਾ ਗਿਆ ਆਦਿ ਜਾਣਕਾਰੀ ਮੰਗੀ ਹੈ।


Inder Prajapati

Content Editor

Related News