ਚੋਣਾਂ ਤੋਂ ਪਹਿਲਾਂ NCP ਨੂੰ ਝਟਕਾ, ਭਾਜਪਾ 'ਚ ਸ਼ਾਮਲ ਹੋਏ ਉਦਯਨਰਾਜੇ ਭੋਸਲੇ

Saturday, Sep 14, 2019 - 10:27 AM (IST)

ਚੋਣਾਂ ਤੋਂ ਪਹਿਲਾਂ NCP ਨੂੰ ਝਟਕਾ, ਭਾਜਪਾ 'ਚ ਸ਼ਾਮਲ ਹੋਏ ਉਦਯਨਰਾਜੇ ਭੋਸਲੇ

ਨਵੀਂ ਦਿੱਲੀ— ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਸਾਬਕਾ ਸੰਸਦ ਮੈਂਬਰ ਉਦਯਨਰਾਜੇ ਭੋਸਲੇ ਅੱਜ ਯਾਨੀ ਸ਼ਨੀਵਾਰ ਨੂੰ ਭਾਜਪਾ 'ਚ ਸ਼ਾਮਲ ਹੋ ਗਏ। ਦਿੱਲੀ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਮੌਜੂਦਗੀ 'ਚ ਉਦਯਨਰਾਜੇ ਭੋਸਲੇ ਨੇ ਭਾਜਪਾ ਦੀ ਪ੍ਰਾਇਮਰੀ ਮੈਂਬਰਤਾ ਲਈ। ਭੋਸਲੇ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਦੀ ਮੈਂਬਰਤਾ ਤੋਂ ਅਸਤੀਫ਼ਾ ਦੇ ਦਿੱਤਾ ਸੀ। ਮਹਾਰਾਸ਼ਟਰ 'ਚ ਭਾਜਪਾ ਨੂੰ ਵੱਡਾ ਚਿਹਰਾ ਮਿਲ ਗਿਆ ਹੈ। ਐੱਨ.ਸੀ.ਪੀ. ਦੇ ਸਾਬਕਾ ਸੰਸਦ ਮੈਂਬਰ ਉਦਯਨਰਾਜੇ ਭੋਸਲੇ ਭਾਜਪਾ 'ਚ ਸ਼ਾਮਲ ਹੋ ਗਏ ਹਨ। ਉਦਯਨਰਾਜੇ ਸਤਾਰਾ ਤੋਂ ਐੱਨ.ਸੀ.ਪੀ. ਦੇ ਸੰਸਦ ਮੈਂਬਰ ਸਨ। ਪਹਿਲਾਂ ਉਨ੍ਹਾਂ ਨੇ ਸੰਸਦ ਦੀ ਮੈਂਬਰਤਾ ਛੱਡੀ ਅਤੇ ਫਿਰ ਸ਼ਨੀਵਾਰ ਨੂੰ ਅਮਿਤ ਸ਼ਾਹ ਦੀ ਮੌਜੂਦਗੀ 'ਚ ਭਾਜਪਾ 'ਚ ਸ਼ਾਮਲ ਹੋ ਗਏ। ਉਦਯਨਰਾਜੇ ਦਾ ਭਾਜਪਾ 'ਚ ਸ਼ਾਮਲ ਹੋਣਾ ਇਸ ਲਈ ਅਹਿਮ ਹੈ, ਕਿਉਂਕਿ ਉਹ ਸ਼ਿਵਾਜੀ ਦੇ ਵੰਸ਼ਜ ਹਨ ਅਤੇ ਇਸ ਦਾ ਸਿਆਸੀ ਫਾਇਦਾ ਭਾਜਪਾ ਨੂੰ ਹੋ ਸਕਦਾ ਹੈ।PunjabKesariਓਮ ਬਿਰਲਾ ਨੂੰ ਸੌਂਪਿਆ ਅਸਤੀਫਾ
ਦਿੱਲੀ 'ਚ ਲਗਭਗ ਅੱਧੀ ਰਾਤ ਨੂੰ ਉਨ੍ਹਾਂ ਨੇ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣਾ ਅਸਤੀਫ਼ਾ ਸੌਂਪਿਆ। ਉਦਯਨਰਾਜੇ ਨੂੰ ਖੁਦ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਪੁਣੇ ਤੋਂ ਦਿੱਲੀ ਲੈ ਕੇ ਗਏ।
 

ਸ਼ਰਦ ਪਵਾਰ ਨੂੰ ਵੱਡਾ ਝਟਕਾ
ਉਦਯਨਰਾਜੇ ਦੇ ਇਸ ਫੈਸਲੇ ਨਾਲ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ਰਦ ਪਵਾਰ ਨੂੰ ਵੱਡਾ ਝਟਕਾ ਲੱਗਾ ਹੈ। ਛੱਤਰਪਤੀ ਸ਼ਿਵਾਜੀ ਮਹਾਰਾਸ਼ਟਰ ਦੇ ਵੰਸ਼ਜ ਨਾਲ ਤਾਲੁਕ ਰੱਖਣ ਵਾਲੇ ਉਦਯਨਰਾਜੇ ਨੇ ਸ਼ੁੱਕਰਵਾਰ ਨੂੰ ਟਵਿੱਟਰ ਰਾਹੀਂ ਐਲਾਨ ਕੀਤਾ ਸੀ ਕਿ ਉਹ ਭਾਜਪਾ 'ਚ ਸ਼ਾਮਲ ਹੋਣ ਜਾ ਰਹੇ ਹਨ। ਐੱਨ.ਸੀ.ਪੀ. ਛੱਡਣ ਤੋਂ ਸਿਰਫ 48 ਘੰਟੇ ਪਹਿਲਾਂ ਉਦਯਨਰਾਜੇ ਨੇ ਐੱਨ.ਸੀ.ਪੀ. ਚੀਫ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ ਸੀ। ਉੱਥੇ ਹੀ ਉਦਯਨਰਾਜੇ ਭੋਸਲੇ ਦੇ ਅਸਤੀਫੇ ਦੇ ਫੈਸਲੇ 'ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਕਿਹਾ ਕਿ ਐੱਨ.ਸੀ.ਪੀ. ਇਕ ਵਾਰ ਫਿਰ ਤੋਂ ਸਤਾਰਾ ਲੋਕ ਸਭਾ ਸੀਟ ਜਿੱਤੇਗੀ।


author

DIsha

Content Editor

Related News