NCP ਵਿਧਾਇਕ ਰੋਹਿਤ ਪਵਾਰ ਦੇ ਪੀ. ਏ. ਦੀ ਬੇਟੀ ਦੀ ਸ਼ੱਕੀ ਹਾਲਾਤ ’ਚ ਮੌਤ

Monday, Aug 24, 2026 - 09:54 AM (IST)

NCP ਵਿਧਾਇਕ ਰੋਹਿਤ ਪਵਾਰ ਦੇ ਪੀ. ਏ. ਦੀ ਬੇਟੀ ਦੀ ਸ਼ੱਕੀ ਹਾਲਾਤ ’ਚ ਮੌਤ

ਨੈਸ਼ਨਲ ਡੈਸਕ- ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਦੇ ਵਿਧਾਇਕ ਰੋਹਿਤ ਪਵਾਰ ਦੇ ਨਿੱਜੀ ਸਹਾਇਕ (ਪੀ.ਏ.) ਦੀ 12 ਸਾਲਾ ਬੇਟੀ ਐਤਵਾਰ ਨੂੰ ਮਹਾਰਾਸ਼ਟਰ ਦੇ ਪੁਣੇ ਜ਼ਿਲੇ ਦੇ ਬਾਰਾਮਤੀ ’ਚ ਸ਼ੱਕੀ ਹਾਲਾਤ ’ਚ ਮ੍ਰਿਤਕ ਪਾਈ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 

ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਮਾਮਲੇ ਦੀ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ, ਮ੍ਰਿਤਕਾ ਪਵਾਰ ਦੇ ਪੀ.ਏ. ਅਜੀਤ ਦਸ਼ਾਵਤਾਰੇ ਦੀ ਬੇਟੀ ਸੀ। ਸੂਤਰਾਂ ਮੁਤਾਬਕ, ਸ਼ਨੀਵਾਰ ਨੂੰ ਕਿਸੇ ਗੱਲ ਨੂੰ ਲੈ ਕੇ ਬੱਚੀ ਦਾ ਆਪਣੀ ਮਾਂ ਨਾਲ ਮਾਮੂਲੀ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਹ ਗੁੱਸੇ ’ਚ ਘਰੋਂ ਨਿਕਲ ਗਈ, ਜਦੋਂ ਉਹ ਵਾਪਸ ਨਹੀਂ ਪਰਤੀ ਤਾਂ ਉਸ ਦੇ ਪਰਿਵਾਰ ਨੇ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ। 

ਪੁਲਸ ਅਨੁਸਾਰ, ਐਤਵਾਰ ਸਵੇਰੇ ਬਾਰਾਮਤੀ ਤਹਿਸੀਲ ਦੇ ਰੂਈ ਪਿੰਡ ਦੇ ਸਾਈਨਗਰ ਇਲਾਕੇ ’ਚ ਉਨ੍ਹਾਂ ਦੇ ਘਰ ਦੇ ਕੋਲੋਂ ਬੱਚੀ ਦੀ ਲਾਸ਼ ਮਿਲੀ। ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਬਾਰਾਮਤੀ ਸਥਿਤ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਭੇਜ ਦਿੱਤਾ ਗਿਆ।


author

Harpreet SIngh

Content Editor

Related News