ਸਿੱਦੀਕੀ ਕਤਲ ਕਾਂਡ ਦੇ ਮੁੱਖ ਸ਼ੂਟਰ ਦੀ ਪੁਲਸ ਹਿਰਾਸਤ 23 ਤਕ ਵਧੀ
Wednesday, Nov 20, 2024 - 12:51 AM (IST)

ਮੁੰਬਈ, (ਭਾਸ਼ਾ)– ਇੱਥੋਂ ਦੀ ਇਕ ਅਦਾਲਤ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਆਗੂ ਬਾਬਾ ਸਿੱਦੀਕੀ ਦੇ ਕਤਲ ਮਾਮਲੇ ਵਿਚ ਗ੍ਰਿਫਤਾਰ ਕਥਿਤ ਸ਼ੂਟਰ ਸ਼ਿਵ ਕੁਮਾਰ ਗੌਤਮ ਦੀ ਪੁਲਸ ਹਿਰਾਸਤ ਮੰਗਲਵਾਰ ਨੂੰ 23 ਨਵੰਬਰ ਤਕ ਵਧਾ ਦਿੱਤੀ।
ਸੁਣਵਾਈ ਦੌਰਾਨ ਗੌਤਮ ਨੇ ਅਦਾਲਤ ਨੂੰ ਕਿਹਾ ਕਿ ਉਸ ਨੂੰ ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟਰੋਲ ਕਾਨੂੰਨ (ਮਕੋਕਾ) ਤਹਿਤ ਇਕਬਾਲੀਆ ਬਿਆਨ ਦੇਣ ਲਈ ਦਬਾਅ ਪਾਏ ਜਾਣ ਦਾ ਡਰ ਹੈ। ਸਾਰੇ ਮੁਲਜ਼ਮਾਂ ਨੂੰ ਅੱਜ ਉਨ੍ਹਾਂ ਦੀ ਪਿਛਲੀ ਰਿਮਾਂਡ ਮਿਆਦ ਖਤਮ ਹੋਣ ’ਤੇ ਅਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਵਿਨੋਦ ਪਾਟਿਲ ਸਾਹਮਣੇ ਪੇਸ਼ ਕੀਤਾ ਗਿਆ। ਅਦਾਲਤ ਨੇ ਮਾਮਲੇ ’ਚ ਗ੍ਰਿਫਤਾਰ ਹੋਰ ਮੁਲਜ਼ਮਾਂ ਨੂੰ 14 ਦਿਨ ਦੀ ਜੁਡੀਸ਼ੀਅਲ ਹਿਰਾਸਤ ’ਚ ਭੇਜ ਦਿੱਤਾ।