ਰਾਸ਼ਟਰੀ ਸਿੱਖਿਅਕ ਖੋਜ ਅਤੇ ਸਿਖਲਾਈ ਪਰੀਸ਼ਦ ’ਚ ਨਿਕਲੀਆਂ ਭਰਤੀਆਂ; ਮਿਲੇਗੀ ਮੋਟੀ ਤਨਖ਼ਾਹ

07/02/2020 12:24:05 PM

ਨਵੀਂ ਦਿੱਲੀ— ਸਿੱਖਿਅਕ ਖੇਤਰ ਵਿਚ ਸਰਕਾਰੀ ਨੌਕਰੀ ਕਰਨ ਦਾ ਸੁਫ਼ਨਾ ਵੇਖ ਰਹੇ ਉਮੀਦਵਾਰਾਂ ਲਈ ਰਾਸ਼ਟਰੀ ਸਿੱਖਿਅਕ ਖੋਜ ਅਤੇ ਸਿਖਲਾਈ ਪਰੀਸ਼ਦ (NCERT) 'ਚ ਨੌਕਰੀ ਦਾ ਸੁਨਹਿਰੀ ਮੌਕਾ ਹੈ। ਇਸ ਭਰਤੀ ਤਹਿਤ ਉਮੀਦਵਾਰਾਂ ਨੂੰ ਕੋਈ ਲਿਖਤੀ ਇਮਤਿਹਾਨ ਨਹੀਂ ਦੇਣਾ ਹੋਵੇਗਾ, ਸਗੋਂ ਇੰਟਰਵਿਊ ਦੇ ਆਧਾਰ 'ਤੇ ਚੋਣ ਕੀਤੀ ਜਾਵੇਗੀ। ਰਾਸ਼ਟਰੀ ਸਿੱਖਿਅਕ ਖੋਜ ਅਤੇ ਸਿਖਲਾਈ ਪਰੀਸ਼ਦ 'ਚ ਵੱਖ-ਵੱਖ ਅਹੁਦਿਆਂ 'ਤੇ ਬੇਨਤੀ ਕਰਨ ਲਈ ਆਖਰੀ ਤਾਰੀਖ਼ 3 ਅਗਸਤ 2020 ਤੈਅ ਕੀਤੀ ਗਈ ਹੈ। 

PunjabKesari

ਕੁੱਲ 266 ਅਹੁਦਿਆਂ 'ਤੇ ਭਰਤੀਆਂ-
ਪ੍ਰੋਫ਼ੈਸਰ— 38 ਅਹੁਦੇ
ਐਸੋਸੀਏਟ ਪ੍ਰੋਫ਼ੈਸਰ— 83 ਅਹੁਦੇ
ਅਸਿਸਟੈਂਟ ਪ੍ਰੋਫ਼ੈਸਰ— 142 ਅਹੁਦੇ
ਲਾਇਬ੍ਰੇਰੀਅਨ— 1 ਅਹੁਦਾ
ਅਸਿਸਟੈਂਟ ਲਾਇਬ੍ਰੇਰੀਅਨ— 2 ਅਹੁਦੇ

ਸਿੱਖਿਅਕ ਯੋਗਤਾ—
ਰਾਸ਼ਟਰੀ ਸਿੱਖਿਅਕ ਖੋਜ ਅਤੇ ਸਿਖਲਾਈ ਪਰੀਸ਼ਦ 'ਚ ਵੱਖ-ਵੱਖ ਅਹੁਦਿਆਂ ਲਈ ਸਿੱਖਿਅਕ ਯੋਗ ਅਤੇ ਉਮਰ ਹੱਦ ਵੀ ਵੱਖ-ਵੱਖ ਤੈਅ ਹੈ। ਪ੍ਰੋਫ਼ੈਸਰ, ਐਸੋਸੀਏਟ ਪ੍ਰੋਫ਼ੈਸਰ, ਅਸਿਸਟੈਂਟ ਪ੍ਰੋਫ਼ੈਸਰ ਦੇ ਅਹੁਦਿਆਂ ਲਈ ਉਮੀਦਵਾਰਾਂ ਨੂੰ ਸੰਬੰਧਤ ਖੇਤਰ ਵਿਚ ਪੋਸਟ ਗਰੈਜੂਏਟ ਅਤੇ ਪੀ. ਐੱਚ. ਡੀ. ਹੋਣਾ ਲਾਜ਼ਮੀ ਹੈ। ਜਦਕਿ ਲਾਇਬ੍ਰੇਰੀਅਨ ਦੇ ਅਹੁਦਿਆਂ 'ਤੇ ਬੇਨਤੀ ਕਰਨ ਵਾਲੇ ਉਮੀਦਵਾਰਾਂ ਨੂੰ ਲਾਇਬ੍ਰੇਰੀ ਵਿਗਿਆਨ/ਜਾਣਕਾਰੀ ਵਿਗਿਆਨ/ਦਸਤਾਵੇਜ਼ੀ ਵਿਗਿਆਨ 'ਚ ਪੋਸਟ ਗਰੈਜੂਏਟ ਹੋਣਾ ਚਾਹੀਦਾ ਹੈ।

ਕਿੱਥੇ ਹੋਵੇਗੀ ਨਿਯੁਕਤੀ—
ਇਨ੍ਹਾਂ ਅਹੁਦਿਆਂ 'ਤੇ ਚੁਣੇ ਗਏ ਉਮੀਦਵਾਰਾਂ ਨੂੰ ਜ਼ਰੂਰਤ ਮੁਤਾਬਕ ਅਜਮੇਰ, ਭੋਪਾਲ, ਮੈਸੂਰ, ਸ਼ਿਲਾਂਗ ਅਤੇ ਨਵੀਂ ਦਿੱਲੀ ਵਿਚ ਸਥਿਤ ਰਾਸ਼ਟਰੀ ਸਿੱਖਿਅਕ ਖੋਜ ਅਤੇ ਸਿਖਲਾਈ ਪਰੀਸ਼ਦ ਦੇ ਦਫ਼ਤਰ ਵਿਚ ਨਿਯੁਕਤੀ ਕੀਤੀ ਜਾ ਸਕਦੀ ਹੈ। ਹਾਲਾਂਕਿ ਨਿਯੁਕਤੀ ਤੋਂ ਬਾਅਦ ਟਰਾਂਸਫਰ ਵੀ ਕੀਤਾ ਜਾ ਸਕਦਾ ਹੈ।

ਅਰਜ਼ੀ ਫੀਸ—
ਐੱਨ. ਸੀ. ਈ. ਆਰ. ਟੀ. ਵਿਚ ਅਹੁਦਿਆਂ 'ਤੇ ਨਿਕਲੀਆਂ ਭਰਤੀਆਂ ਲਈ ਜਨਰਲ ਯਾਨੀ ਕਿ ਆਮ, ਓ. ਬੀ. ਸੀ. ਵਰਗ ਦੇ ਉਮੀਦਵਾਰਾਂ ਨੂੰ 1000 ਰੁਪਏ ਬੇਨਤੀ ਫੀਸ ਦੇਣੀ ਹੋਵੇਗੀ, ਜਦਕਿ ਐੱਸ. ਸੀ/ਐੱਸ. ਟੀ ਅਤੇ ਪੀ. ਡਬਲਿਊ. ਡੀ. ਵਰਗ ਦੇ ਉਮੀਦਵਾਰਾਂ ਨਾਲ ਜਨਾਨੀ ਬਿਨੈਕਾਰਾਂ ਨੂੰ ਕੋਈ ਅਰਜ਼ੀ ਫੀਸ ਨਹੀਂ ਦੇਣੀ ਹੋਵੇਗੀ। 

ਕਿੰਨੀ ਮਿਲੇਗੀ ਤਨਖ਼ਾਹ—
ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਦੇ ਅਹੁਦਿਆਂ 'ਤੇ ਪੱਧਰ-14 ਤਹਿਤ 1,44,200 ਰੁਪਏ ਪ੍ਰਤੀ ਮਹੀਨੇ ਤਨਖ਼ਾਹ ਮਿਲੇਗੀ। 
ਐਸੋਸੀਏਟ ਪ੍ਰੋਫ਼ੈਸਰ ਦੇ ਅਹੁਦਿਆਂ 'ਤੇ ਪੱਧਰ 13 ਏ ਤਹਿਤ 1,31,400 ਰੁਪਏ ਪ੍ਰਤੀ ਮਹੀਨੇ ਤਨਖ਼ਾਹ ਮਿਲੇਗੀ।
ਅਸਿਸਟੈਂਟ ਪ੍ਰੋਫ਼ੈਸਰ ਅਤੇ ਅਸਿਸਟੈਂਟ ਲਾਇਬ੍ਰੇਰੀਅਨ ਦੇ ਅਹੁਦਿਆਂ 'ਤੇ ਪੱਧਰ 10 ਤਹਿਤ 57,700 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲੇਗੀ।

ਇੰਝ ਕਰੋ ਅਪਲਾਈ—
ਇੱਛੁਕ ਅਤੇ ਯੋਗ ਉਮੀਦਵਾਰ 3 ਅਗਸਤ 2020 ਤੱਕ ਅਧਿਕਾਰਤ ਵੈੱਬਸਾਈਟ http://www.ncert.nic.in/ 'ਤੇ ਜਾਂ https://ncertrec.samarth.edu.in/ ਜਾ ਕੇ ਆਨਲਾਈਨ ਬੇਨਤੀ ਕਰ ਸਕਦੇ ਹਨ। ਆਨਲਾਈਨ ਰਜਿਸਟ੍ਰੇਸ਼ਨ ਦੀ ਸ਼ੁਰੂਆਤ 29 ਜੂਨ 2020 ਤੋਂ ਹੋ ਚੁੱਕੀ ਹੈ। ਰਜਿਸਟ੍ਰੇਸ਼ਨ ਅਤੇ ਅਪਲਾਈ ਕਰਨ ਦੀ ਆਖਰੀ ਤਾਰੀਖ਼ 3 ਅਗਸਤ 2020 ਸ਼ਾਮ 5 ਵਜੇ ਤੱਕ ਹੈ।


Tanu

Content Editor

Related News