ਨੈਕਾਂ ਦਾ ਸਰਕਾਰ ''ਤੇ ਦੋਸ਼ : ਮੁੱਖਧਾਰਾ ਤੋਂ ਦੂਰ ਹੋ ਰਹੇ ਨੌਜਵਾਨ

Saturday, Mar 24, 2018 - 10:44 AM (IST)

ਨੈਕਾਂ ਦਾ ਸਰਕਾਰ ''ਤੇ ਦੋਸ਼ : ਮੁੱਖਧਾਰਾ ਤੋਂ ਦੂਰ ਹੋ ਰਹੇ ਨੌਜਵਾਨ

ਜੰਮੂ— ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਉਮਰ ਅਬਦੁੱਲਾ ਨੇ ਮਹਿਬੂਬਾ ਸਰਕਾਰ 'ਤੇ ਫਿਰ ਤੋਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਦੀਆਂ ਨੀਤੀਆ ਕਾਰਨ ਨੌਜਵਾਨ ਮੁੱਖਧਾਰਾ ਤੋਂ ਅੱਜ ਦੂਰ ਹੋ ਰਹੇ ਹਨ। ਉਮਰ ਨੇ ਕਿਹਾ ਹੈ ਕਿ ਸਰਕਾਰ ਨੇ ਭੇਦਭਾਵ, ਭਰਾ-ਭਤੀਜਾਵਾਦ ਅਤੇ ਪੱਖਵਾਦ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਅਬਦੁੱਲਾ ਨੇ ਕਿਹਾ ਹੈ ਕਿ ਬੀਰਵਾਹ ਵਿਧਾਨਸਭਾ ਇਲਾਕੇ 'ਚ ਚਾਰ ਤਹਿਸੀਲਾਂ ਹਨ। ਸਰਕਾਰ ਜੰਮੂ ਤੋਂ ਬਾਹਰ ਏ.ਡੀ.ਸੀ. ਬਿਠਾ ਰਹੀ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਬੀਰਵਾਹ 'ਚ ਵੀ ਅਜਿਹਾ ਹੀ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਲਾਭ ਮਿਲ ਸਕੇ।


Related News