ਹਰਿਆਣਾ 'ਚ ਫਿਰ 'ਨਾਇਬ ਸਰਕਾਰ', ਭਲਕੇ ਚੁੱਕਣਗੇ CM ਅਹੁਦੇ ਦੀ ਸਹੁੰ

Wednesday, Oct 16, 2024 - 01:37 PM (IST)

ਹਰਿਆਣਾ 'ਚ ਫਿਰ 'ਨਾਇਬ ਸਰਕਾਰ', ਭਲਕੇ ਚੁੱਕਣਗੇ CM ਅਹੁਦੇ ਦੀ ਸਹੁੰ

ਪੰਚਕੂਲਾ- ਹਰਿਆਣਾ 'ਚ ਇਕ ਵਾਰ ਫਿਰ ਤੋਂ ਨਾਇਬ ਸਿੰਘ ਸੈਣੀ ਦੀ ਸਰਕਾਰ ਆਵੇਗੀ। ਹਰਿਆਣਾ ਦੇ ਨਵੇਂ ਮੁੱਖ ਮੰਤਰੀ ਵਜੋਂ ਨਾਇਬ ਸਿੰਘ ਸੈਣੀ ਭਲਕੇ ਸਹੁੰ ਚੁੱਕਣਗੇ। ਪੰਚਕੂਲਾ ਸਥਿਤ ਭਾਜਪਾ ਦਫ਼ਤਰ ਵਿਚ ਅੱਜ ਯਾਨੀ ਕਿ ਬੁੱਧਵਾਰ ਨੂੰ ਭਾਜਪਾ ਵਿਧਾਇਕ ਦਲ ਦੀ ਬੈਠਕ 'ਚ ਉਨ੍ਹਾਂ ਨੂੰ ਸਾਰਿਆਂ ਦੀ ਸਹਿਮਤੀ ਨਾਲ ਚੁਣ ਲਿਆ ਗਿਆ। ਬੈਠਕ ਵਿਚ ਨਾਇਬ ਸੈਣੀ ਦੇ ਨਾਂ ਦੀ ਤਜਵੀਜ਼ ਹਰਿਆਣਾ ਭਾਜਪਾ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਨਿਲ ਵਿਜ ਨੇ ਰੱਖੀ। ਇਸ ਬੈਠਕ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੌਜੂਦ ਰਹੇ। ਸਹੁੰ ਚੁੱਕ ਸਮਾਰੋਹ ਵਿਚ ਸ਼ਾਮਲ ਹੋਣ ਲਈ ਅਮਿਤ ਸ਼ਾਹ ਚੰਡੀਗੜ੍ਹ ਵਿਚ ਹੀ ਠਹਿਰਣਗੇ।

ਇਹ ਵੀ ਪੜ੍ਹੋ- ਦੋ ਦਿਨ ਮੋਹਲੇਧਾਰ ਮੀਂਹ ਦਾ ਅਲਰਟ; ਸਕੂਲ-ਕਾਲਜ ਬੰਦ, ਟਰੇਨ ਅਤੇ ਹਵਾਈ ਸੇਵਾਵਾਂ ਰਹਿਣਗੀਆਂ ਪ੍ਰਭਾਵਿਤ

ਵਿਧਾਇਕ ਦਲ ਦੀ ਬੈਠਕ ਵਿਚ ਨੇਤਾ ਦੇ ਨਾਂ 'ਤੇ ਮੋਹਰ ਲੱਗਣ ਮਗਰੋਂ ਰਾਜਪਾਲ ਕੋਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਰਾਜਪਾਲ ਨੂੰ ਅਗਲੇ ਦਿਨ ਸਹੁੰ ਚੁੱਕਣ ਵਾਲੇ ਮੰਤਰੀਆਂ ਦੀ ਸੂਚੀ ਸੌਂਪੀ ਜਾਵੇਗੀ। ਇਸ ਤੋਂ ਬਾਅਦ ਰਾਜਪਾਲ ਵਿਧਾਇਕ ਦਲ ਦੇ ਨੇਤਾ ਅਤੇ ਮੰਤਰੀਆਂ ਨੂੰ ਸਹੁੰ ਚੁੱਕਣ ਲਈ ਸੱਦਾ ਦੇਣਗੇ। ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਰੋਹ 17 ਅਕਤੂਬਰ ਨੂੰ ਹੋਵੇਗਾ।

ਇਹ ਵੀ ਪੜ੍ਹੋ- ਦੀਵਾਲੀ ਤੋਂ ਪਹਿਲਾਂ ਪਟਾਕਿਆਂ 'ਤੇ ਪਾਬੰਦੀ, ਸਰਕਾਰ ਨੇ ਜਾਰੀ ਕੀਤਾ ਹੁਕਮ

ਦੱਸ ਦੇਈਏ ਕਿ ਅਮਿਤ ਸ਼ਾਹ ਨੇ ਚੋਣਾਂ ਤੋਂ ਪਹਿਲਾਂ ਪੰਚਕੂਲਾ ਵਿਚ ਵਰਕਰਾਂ ਦੀ ਬੈਠਕ 'ਚ ਐਲਾਨ ਕੀਤਾ ਸੀ ਕਿ ਭਾਜਪਾ ਦੀ ਸਰਕਾਰ ਬਣਨ 'ਤੇ ਨਾਇਬ ਸਿੰਘ ਸੈਣੀ ਹੀ ਸੂਬੇ ਦੇ ਮੁੱਖ ਮੰਤਰੀ ਹੋਣਗੇ। ਪ੍ਰਧਾਨ ਮੰਤਰੀ ਮੋਦੀ ਵੀ ਆਪਣੀਆਂ ਰੈਲੀਆਂ ਵਿਚ ਨਾਇਬ ਸੈਣੀ ਨੂੰ ਹੀ ਅਗਲੇ ਮੁੱਖ ਮੰਤਰੀ ਦੇ ਤੌਰ 'ਤੇ ਪੇਸ਼ ਕਰਦੇ ਆਏ ਹਨ। ਇਤਿਹਾਸਕ ਜਿੱਤ ਮਗਰੋਂ ਪਾਰਟੀ ਦੇ ਸੀਨੀਅਰ ਅਗਵਾਈ ਦੀਆਂ ਨਜ਼ਰਾਂ ਵਿਚ ਨਾਇਬ ਸੈਣੀ ਦਾ ਕੱਦ ਵੀ ਵਧਿਆ ਹੈ। ਅਜਿਹੇ ਵਿਚ ਉਨ੍ਹਾਂ ਦੇ ਨਾਂ ਨੂੰ ਲੈ ਕੇ ਕੋਈ ਖ਼ਦਸ਼ਾ ਨਹੀਂ ਹੈ। ਦੱਸ ਦੇਈਏ ਕਿ 5 ਅਕਤੂਬਰ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋਈ ਸੀ। 8 ਅਕਤੂਬਰ ਨੂੰ ਆਏ ਨਤੀਜਿਆਂ ਵਿਚ ਭਾਜਪਾ ਨੇ ਪੂਰਨ ਬਹੁਮਤ ਨਾਲ ਯਾਨੀ ਕਿ 48 ਸੀਟਾਂ ਜਿੱਤੀਆਂ।

ਇਹ ਵੀ ਪੜ੍ਹੋ- ਪੁੱਤ ਪੈਦਾ ਨਾ ਹੋਣ 'ਤੇ ਸਹੁਰੇ ਮਾਰਦੇ ਸੀ ਤਾਅਨੇ, 3 ਧੀਆਂ ਦੀ ਮਾਂ ਨੇ ਕੀਤਾ ਅਜਿਹਾ ਕੰਮ ਪੜ੍ਹ ਉੱਡ ਜਾਣਗੇ ਹੋਸ਼


author

Tanu

Content Editor

Related News