ਛੱਤੀਸਗੜ੍ਹ ''ਚ 1.61 ਕਰੋੜ ਦੇ ਇਨਾਮੀ ਕੁੱਲ 51 ਨਕਸਲੀਆਂ ਨੇ ਕੀਤਾ ਸਰੰਡਰ

Sunday, Feb 08, 2026 - 09:51 AM (IST)

ਛੱਤੀਸਗੜ੍ਹ ''ਚ 1.61 ਕਰੋੜ ਦੇ ਇਨਾਮੀ ਕੁੱਲ 51 ਨਕਸਲੀਆਂ ਨੇ ਕੀਤਾ ਸਰੰਡਰ

ਨੈਸ਼ਨਲ ਡੈਸਕ- ਛੱਤੀਸਗੜ੍ਹ ’ਚ ਬਸਤਰ ਮੰਡਲ ਦੇ ਦੋ ਜ਼ਿਲਿਆਂ ’ਚ ਸ਼ਨੀਵਾਰ ਨੂੰ ਕੁੱਲ 1.61 ਕਰੋੜ ਰੁਪਏ ਦੇ ਇਨਾਮੀ 51 ਨਕਸਲੀਆਂ ਨੇ ਪੁਲਸ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਇਹ ਆਤਮਸਮਰਪਣ ਅਜਿਹੇ ਸਮੇਂ ਹੋਇਆ ਜਦੋਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਬਸਤਰ ਜ਼ਿਲੇ ਦੇ ਮੁੱਖ ਦਫਤਰ ਜਗਦਲਪੁਰ ’ਚ ‘ਬਸਤਰ ਪੰਡਮ 2026’ ਉਤਸਵ ਦਾ ਉਦਘਾਟਨ ਕੀਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤਿੰਨ ਦਿਨਾ ਦੌਰੇ ’ਤੇ ਰਾਏਪੁਰ ਪਹੁੰਚੇ। 

ਆਤਮਸਮਰਪਣ ਕਰਨ ਵਾਲੇ ਨਕਸਲੀਆਂ ’ਚ 34 ਔਰਤਾਂ ਵੀ ਸ਼ਾਮਲ ਹਨ। ਬਸਤਰ ਖੇਤਰ ਪੁਲਸ ਦੇ ਇੰਸਪੈਕਟਰ ਜਨਰਲ ਸੁੰਦਰਰਾਜ ਪੱਟੀਲਿੰਗਮ ਨੇ ਦੱਸਿਆ ਕਿ ਇਨ੍ਹਾਂ ਨਕਸਲੀਆਂ ਨੇ ਸੂਬਾ ਸਰਕਾਰ ਦੀ ਆਤਮਸਮਰਪਣ ਅਤੇ ਮੁੜ-ਵਸੇਬਾ ਨੀਤੀ ਤੋਂ ਪ੍ਰਭਾਵਿਤ ਹੋ ਕੇ ਹਥਿਆਰ ਸੁੱਟ ਦਿੱਤੇ।


author

Harpreet SIngh

Content Editor

Related News