ਫੜਿਆ ਗਿਆ ਚੰਬਲ ਦਾ ਇਨਾਮੀ ਡਾਕੂ ਕੱਲੀ ਗੁੱਜਰ ! 80 ਹਜ਼ਾਰ ਰੁਪਏ ਦਾ ਐਲਾਨਿਆ ਹੋਇਆ ਸੀ ਇਨਾਮ

Thursday, Nov 05, 2026 - 05:37 PM (IST)

ਫੜਿਆ ਗਿਆ ਚੰਬਲ ਦਾ ਇਨਾਮੀ ਡਾਕੂ ਕੱਲੀ ਗੁੱਜਰ ! 80 ਹਜ਼ਾਰ ਰੁਪਏ ਦਾ ਐਲਾਨਿਆ ਹੋਇਆ ਸੀ ਇਨਾਮ

ਮੁਰੈਨਾ,  (ਏਜੰਸੀ)-ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲੇ ਵਿਚ ਪੁਲਸ ਨੇ ਵੀਰਵਾਰ ਨੂੰ ਮੁਕਾਬਲੇ ਤੋਂ ਬਾਅਦ ਚੰਬਲ ਦੇ ਡਾਕੂ ਕੱਲੀ ਗੁੱਜਰ ਅਤੇ ਉਸ ਦੇ ਸਾਥੀ ਅਜੇ ਗੁੱਜਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਕੱਲੀ ਗੁੱਜਰ ਦੇ ਪੈਰ ਵਿਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਕੱਲੀ ਗੁੱਜਰ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਪੁਲਸ ਮੁਤਾਬਕ, ਕੱਲੀ ’ਤੇ 80 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ। ਪੁਲਸ ਨੇ ਕੱਲੀ ਦੇ ਕਬਜ਼ੇ ਤੋਂ ਇਕ ਪਿਸਤੌਲ ਅਤੇ ਇਕ ਮਾਊਜ਼ਰ ਬੰਦੂਕ, ਜਦਕਿ ਅਜੇ ਦੇ ਕਬਜ਼ੇ ਤੋਂ ਇਕ 12 ਬੋਰ ਦੀ ਬੰਦੂਕ ਅਤੇ 50 ਕਾਰਤੂਸ ਬਰਾਮਦ ਕੀਤੇ ਹਨ। ਪੁਲਸ ਅਧਿਕਾਰੀਆਂ ਦੇ ਮੁਤਾਬਕ, ਕੱਲੀ ਗੁੱਜਰ ਦੇ ਖ਼ਿਲਾਫ ਮੁਰੈਨਾ, ਗਵਾਲੀਅਰ ਅਤੇ ਸ਼ਿਓਪੁਰ ਜ਼ਿਲਿਆਂ ਵਿਚ ਕਤਲ, ਕਤਲ ਦੀ ਕੋਸ਼ਿਸ਼, ਲੁੱਟ ਅਤੇ ਡਕੈਤੀ ਦੇ ਲੱਗਭਗ 20 ਗੰਭੀਰ ਮਾਮਲੇ ਦਰਜ ਹਨ।


author

Shubam Kumar

Content Editor

Related News