ਨਕਸਲੀਆਂ ਤੇ ਫੌਜ ਦੀ ਮੁਠਭੇੜ ਦੌਰਾਨ 4 ਜਵਾਨ ਸ਼ਹੀਦ

Wednesday, Jan 24, 2018 - 07:54 PM (IST)

ਨਕਸਲੀਆਂ ਤੇ ਫੌਜ ਦੀ ਮੁਠਭੇੜ ਦੌਰਾਨ 4 ਜਵਾਨ ਸ਼ਹੀਦ

ਰਾਏਪੁਰ— ਛੱਤੀਸਗੜ੍ਹ ਦੇ ਨਾਰਾਇਣ ਪੁਰ 'ਚ ਪੁਲਸ ਅਤੇ ਨਕਸਲੀਆ ਵਿਚਾਲੇ ਬੁੱਧਵਾਰ ਨੂੰ ਮੁਠਭੇੜ ਹੋ ਗਈ, ਜਿਸ ਦੌਰਾਨ ਚਾਰ ਜਵਾਨ ਸ਼ਹੀਦ ਹੋ ਗਏ ਅਤੇ 11 ਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ। 
ਖੂਫੀਆ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਅੱਤਵਾਦੀਆਂ ਦੇ ਗੁਮਟੇਰ ਦੇ ਜੰਗਲਾ 'ਚ ਲੁਕੇ ਹੋਣ ਦੀ ਸੂਚਨਾ ਮਿਲਣ 'ਤੇ ਰਾਤ ਨੂੰ 60 ਜਵਾਨ ਗੁਮਟੇਰ ਦੇ ਜੰਗਲ ਲਈ ਰਵਾਨਾ ਕੀਤੇ ਗਏ ਸਨ। ਇਸ ਦੌਰਾਨ ਡੀ. ਆਰ. ਜੀ. ਅਤੇ ਐਸ. ਟੀ. ਐਫ. ਦੇ ਜਵਾਨਾਂ ਨੂੰ ਮੌਕੇ 'ਤੇ ਰਵਾਨਾ ਕੀਤਾ ਗਿਆ ਸੀ।
ਜਾਣਕਾਰੀ ਮੁਤਾਬਕ ਅੱਜ ਦੁਪਹਿਰ ਕਰੀਬ ਇਕ ਵਜੇ ਪੁਲਸ ਅਤੇ ਨਕਸਲੀਆ ਵਿਚਾਲੇ ਜੰਮ ਕੇ ਗੋਲੀਬਾਰੀ ਹੋਈ। ਗੋਲੀਬਾਰੀ ਬੰਦ ਹੋਣ ਤੋਂ ਬਾਅਦ ਮੋਰਚੇ 'ਤੇ ਡਟੇ 2 ਜਵਾਨ ਅਤੇ 2 ਸਬ ਇੰਸਪੈਕਟਰ ਸ਼ਹੀਦ ਹੋ ਚੁਕੇ ਸਨ ਅਤੇ 11 ਜ਼ਖਮੀ ਹੋ ਗਏ। ਕਰੀਬ ਇਕ ਡੇਢ ਘੰਟੇ ਦੀ ਗੋਲੀਬਾਰੀ ਤੋਂ ਬਾਅਦ ਨਕਸਲੀ ਪਿੱਛੇ ਹੱਟ ਗਏ ਅਤੇ ਆਪਣੇ ਸੁਰੱਖਿਅਤ ਟਿਕਾਣਿਆਂ ਵੱਲ ਚਲੇ ਗਏ। ਨਕਸਲੀਆ ਨਾਲ ਮੁਠਭੇੜ ਦੌਰਾਨ ਕਈ ਬਾਰ ਆਈ. ਈ. ਡੀ. ਬਲਾਸਟ ਕੀਤਾ ਗਿਆ ਅਤੇ ਧਮਾਕਿਆਂ ਦੀ ਲਪੇਟ 'ਚ ਆਉਣ ਕਾਰਨ ਜਵਾਨ ਜ਼ਖਮੀ ਹੋ ਗਏ ਅਤੇ ਕੁਝ ਜਵਾਨ ਗੋਲੀਬਾਰੀ 'ਚ ਵੀ ਜ਼ਖਮੀ ਹੋ ਗਏ।


Related News