ਬੀਜਾਪੁਰ ''ਚ ਪੁਲਸ ਕੈਂਪ ''ਤੇ ਨਕਸਲੀ ਹਮਲਾ, 4 ਜਵਾਨ ਜ਼ਖ਼ਮੀ

04/18/2022 1:45:41 PM

ਬੀਜਾਪੁਰ (ਵਾਰਤਾ)- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਕੁਤਰੂ ਥਾਣਾ ਖੇਤਰ ਅਧੀਨ ਪੈਂਦੇ ਦਰਭਾ ਸਥਿਤ ਇਕ ਪੁਲਸ ਕੈਂਪ 'ਚ ਨਕਸਲੀਆਂ ਨੇ ਹਮਲਾ ਕਰ ਦਿੱਤਾ, ਜਿਸ ਨਾਲ ਚਾਰ ਜਵਾਨ ਜ਼ਖ਼ਮੀ ਹੋ ਗਏ। ਇਨ੍ਹਾਂ 'ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਇਲਾਜ ਲਈ ਰਾਏਪੁਰ ਲਿਜਾਇਆ ਗਿਆ ਹੈ। ਬਸਤਰ ਰੇਂਜ ਦੇ ਪੁਲਸ ਇੰਸਪੈਕਟਰ ਜਨਰਲ ਸੁੰਦਰਰਾਜ ਪੀ ਨੇ ਦੱਸਿਆ ਕਿ ਨਕਸਲੀਆਂ ਨੇ ਬੀਤੀ ਰਾਤ ਦੱਖਣੀ ਬਸਤਰ ਖੇਤਰ ਦੇ ਬੀਜਾਪੁਰ ਜ਼ਿਲ੍ਹੇ ਦੇ ਕੁਤਰੂ ਥਾਣਾ ਖੇਤਰ ਦੇ ਅਧੀਨ ਦਰਭਾ ਸਥਿਤ ਪੁਲਸ ਕੈਂਪ 'ਤੇ ਹਮਲਾ ਕੀਤਾ। ਹਮਲੇ 'ਚ 4 ਜਵਾਨ ਜ਼ਖਮੀ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਦੋ ਜ਼ਖ਼ਮੀ ਜਵਾਨਾਂ ਨੂੰ ਬਿਹਤਰ ਇਲਾਜ ਲਈ ਹੈਲੀਕਾਪਟਰ ਰਾਹੀਂ ਰਾਏਪੁਰ ਭੇਜਿਆ ਗਿਆ ਹੈ, ਜਦਕਿ ਦੋ ਜਵਾਨਾਂ ਦਾ ਇਲਾਜ ਬੀਜਾਪੁਰ ਜ਼ਿਲ੍ਹਾ ਹਸਪਤਾਲ 'ਚ ਚੱਲ ਰਿਹਾ ਹੈ।

ਆਈ.ਜੀ. ਸੁੰਦਰਰਾਜ ਪੀ ਨੇ ਦੱਸਿਆ ਕਿ ਕਟਰੂ ਥਾਣਾ ਖੇਤਰ ਦੇ ਅਤਿ ਨਕਸਲ ਪ੍ਰਭਾਵਿਤ ਦਰਭਾ 'ਚ ਇਕ ਪੁਲਸ ਕੈਂਪ ਲਗਾਇਆ ਗਿਆ ਹੈ, ਇਸ ਕੈਂਪ 'ਤੇ ਨਕਸਲੀਆਂ ਨੇ ਰਾਤ ਨੂੰ ਅਚਾਨਕ ਗੋਲੀਬਾਰੀ ਕਰਦੇ ਹੋਏ ਬੀ.ਜੀ.ਐਲ. ਦਾਗ਼ ਦਿੱਤਾ। ਸੁਰੱਖਿਆ ਫ਼ੋਰਸ ਦੇ ਜਵਾਨਾਂ ਨੇ ਵੀ ਤੁਰੰਤ ਮੋਰਚਾ ਸੰਭਾਲ ਲਿਆ ਅਤੇ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਜਵਾਨਾਂ ਦੀ ਜਵਾਬੀ ਕਾਰਵਾਈ ਤੋਂ ਨਕਸਲੀ ਭੱਜ ਗਏ। ਨਕਸਲੀਆਂ ਦੇ ਇਸ ਹਮਲੇ 'ਚ ਚਾਰ ਜਵਾਨ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦਾ ਇਲਾਜ ਰਾਏਪੁਰ ਅਤੇ ਬੀਜਾਪੁਰ 'ਚ ਚੱਲ ਰਿਹਾ ਹੈ। ਜ਼ਖ਼ਮੀ ਜਵਾਨਾਂ 'ਚ ਹੈੱਡ ਕਾਂਸਟੇਬਲ ਅਸ਼ਰੀਤ ਵੱਟੀ, ਹੈੱਡ ਕਾਂਸਟੇਬਲ ਜਤਿੰਦਰ ਮਾਂਡਵੀ, ਹੈੱਡ ਕਾਂਸਟੇਬਲ ਤੁਕੇਸ਼ਵਰ ਧਰੁਵ ਅਤੇ ਓਮ ਪ੍ਰਕਾਸ਼ ਦੀਵਾਨ ਸ਼ਾਮਲ ਹਨ।


DIsha

Content Editor

Related News