ਸਰੰਡਰ ਕਰ ਚੁੱਕੇ ਨਕਸਲੀ ਦੀ ਧੀ ਬਣੇਗੀ ਡਾਕਟਰ, NEET ਪ੍ਰੀਖਿਆ 'ਚ ਹਾਸਲ ਕੀਤੇ ਇੰਨੇ ਨੰਬਰ
Saturday, Jul 05, 2025 - 10:22 AM (IST)

ਸੁਕਮਾ- ਛੱਤੀਸਗੜ੍ਹ 'ਚ ਆਤਮ ਸਮਰਪਣ ਕਰ ਚੁੱਕੇ ਨਕਸਲੀ ਰਮੇਸ਼ ਕੁੰਜਾਮ ਦੀ ਧੀ ਸੰਧਿਆ ਨੇ ਇਸ ਸਾਲ ਨੀਟ ਦੀ ਪ੍ਰੀਖਿਆ ਪਾਸ ਕਰ ਕੇ 265 ਅੰਕ ਹਾਸਲ ਕੀਤੇ ਹਨ। ਮੈਡੀਕਲ ਕਾਲਜ 'ਚ ਦਾਖ਼ਲੇ ਨੂੰ ਲੈ ਕੇ ਉਸ ਦੀ ਚੋਣ ਕਾਊਂਸਲਿੰਗ ਲਈ ਵੀ ਹੋ ਗਈ ਹੈ। ਜ਼ਿਲ੍ਹਾ ਅਧਿਕਾਰੀ ਦੇਵੇਸ਼ ਕੁਮਾਰ ਧਰੁਵ ਨੇ ਦੱਸਿਆ ਕਿ ਨੀਟ ਪ੍ਰੀਖਿਆ ਸੁਕਮਾ ਜ਼ਿਲ੍ਹੇ ਦੇ 43 ਬੱਚਿਆਂ ਨੇ ਪਾਸ ਕੀਤੀ ਹੈ। ਇਨ੍ਹਾਂ 'ਚੋਂ ਇਸ ਵਾਰ 4 ਤੋਂ 5 ਬੱਚਿਆਂ ਦੀ ਚੋਣ ਐੱਮਬੀਬੀਐੱਸ ਲਈ ਮੈਡੀਕਲ ਕਾਲਜ 'ਚ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਆਤਮਸਮਰਪਿਤ ਨਕਸਲੀ ਰਮੇਸ਼ ਕੁੰਜਾਮ ਦੀ ਧੀ ਨੇ ਇਸ ਸਾਲ ਨੀਟ ਦੀ ਪ੍ਰੀਖਿਆ ਪਾਸ ਕਰ ਕੇ 265 ਅੰਕ ਹਾਸਲ ਕੀਤੇ ਹਨ। ਮੈਡੀਕਲ ਕਾਲਜ 'ਚ ਦਾਖ਼ਲੇ ਨੂੰ ਲੈ ਕੇ ਉਨ੍ਹਾਂ ਦੀ ਚੋਣ ਕਾਊਂਸਲਿੰਗ ਲਈ ਵੀ ਹੋ ਗਈ ਹੈ।
ਇਹ ਵੀ ਪੜ੍ਹੋ : ਜਹਾਜ਼ 'ਚ ਮਿਲਿਆ 2 ਫੁੱਟ ਲੰਬਾ ਸੱਪ, ਯਾਤਰੀਆਂ ਨੂੰ ਪੈ ਗਈਆਂ ਭਾਜੜਾਂ!
ਦਰਅਸਲ ਸਾਬਕਾ ਨਕਸਲੀ ਰਮੇਸ਼ ਕੁੰਜਾਮ ਨੇ 2002 'ਚ ਨਕਸਲ ਛੱਡ ਕੇ ਪੁਲਸ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ ਸੀ। ਆਤਮ ਸਮਰਪਣ ਕਰਨ ਤੋਂ ਬਾਅਦ ਰਮੇਸ਼ ਆਪਣੇ ਪਰਿਵਾਰ ਨੂੰ ਲੈ ਕੇ ਜਗਰਗੁੰਡਾ ਤੋਂ ਏਰਰਬੋਰ ਆ ਗਿਆ। ਸਰੰਡਰ ਤੋਂ ਬਾਅਦ ਸਰਕਾਰ ਨੇ ਰਮੇਸ਼ ਨੂੰ ਪਹਿਲਾਂ ਗੁਪਤ ਸੈਨਿਕ ਵਜੋਂ ਪੁਲਸ ਵਿਭਾਗ 'ਚ ਨੌਕਰੀ ਦਿੱਤੀ, ਜਿਸ ਤੋਂ ਬਾਅਦ ਹੁਣ ਉਹ ਹੈੱਡ ਕਾਂਸਟੇਬਲ ਬਣ ਚੁੱਕਿਆ ਹੈ। ਰਮੇਸ਼ ਨੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਦਾ ਨਤੀਜਾ ਇਹ ਨਿਕਲਿਆ ਕਿ ਉਸ ਦੀ ਧੀ ਸੰਧਿਆ ਹੁਣ ਡਾਕਟਰ ਬਣੇਗੀ।
ਇਹ ਵੀ ਪੜ੍ਹੋ : ਵੱਡੀ ਖ਼ਬਰ ; ਪਤੀ ਨੇ ਕੌਂਸਲਰ ਪਤਨੀ ਦਾ ਕਰ'ਤਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8