ਨਵਾਦਾ ਕਾਂਡ ਨੂੰ ਲੈ ਕੇ ਖੜਗੇ, ਰਾਹੁਲ ਨੇ ਬਿਹਾਰ ਦੀ ''ਡਬਲ ਇੰਜਣ ਸਰਕਾਰ'' ''ਤੇ ਵਿਨ੍ਹਿਆ ਨਿਸ਼ਾਨਾ
Thursday, Sep 19, 2024 - 12:24 PM (IST)
ਨਵੀਂ ਦਿੱਲੀ (ਭਾਸ਼ਾ) - ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਬਿਹਾਰ ਦੇ ਨਵਾਦਾ 'ਚ ਕਈ ਲੋਕਾਂ ਦੇ ਘਰਾਂ ਨੂੰ ਅੱਗ ਲਗਾਉਣ ਦੀ ਘਟਨਾ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਗਾਇਆ ਕਿ ਇਹ ਡਬਲ ਇੰਜਣ ਸਰਕਾਰ ਦੇ ਜੰਗਲ ਰਾਜ ਦਾ ਇੱਕ ਹੋਰ ਸਬੂਤ ਹੈ। ਨਵਾਦਾ ਜ਼ਿਲ੍ਹੇ 'ਚ ਬੁੱਧਵਾਰ ਸ਼ਾਮ ਜ਼ਮੀਨੀ ਵਿਵਾਦ ਨੂੰ ਲੈ ਕੇ ਲੋਕਾਂ ਦੇ ਇਕ ਸਮੂਹ ਨੇ ਕਰੀਬ 21 ਘਰਾਂ ਨੂੰ ਅੱਗ ਲਗਾ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਮੁਫਸਿਲ ਪੁਲਸ ਸਟੇਸ਼ਨ ਅਧੀਨ ਪੈਂਦੇ ਮਾਂਝੀ ਟੋਲਾ ਇਲਾਕੇ 'ਚ ਹੋਈ।
ਇਹ ਵੀ ਪੜ੍ਹੋ - ਸਰਕਾਰੀ ਮੁਲਾਜ਼ਮਾਂ ਲਈ ਵੱਡਾ ਐਲਾਨ, ਵੋਟ ਪਾਉਣ ਲਈ ਮਿਲੇਗੀ ਵਿਸ਼ੇਸ਼ ਛੁੱਟੀ
ਖੜਗੇ ਨੇ ਐਕਸ 'ਤੇ ਪੋਸਟ ਕੀਤਾ, 'ਬਿਹਾਰ ਦੇ ਨਵਾਦਾ 'ਚ ਮਹਾਦਲਿਤ ਟੋਲੇ 'ਤੇ ਗੁੰਡਿਆਂ ਦਾ ਆਤੰਕ NDA (ਰਾਸ਼ਟਰੀ ਜਮਹੂਰੀ ਗਠਜੋੜ) ਦੀ 'ਡਬਲ ਇੰਜਣ ਸਰਕਾਰ' ਦੇ ਜੰਗਲ ਰਾਜ ਦਾ ਇਕ ਹੋਰ ਸਬੂਤ ਹੈ। ਇਹ ਅਤਿ ਨਿੰਦਣਯੋਗ ਹੈ ਕਿ 100 ਦੇ ਕਰੀਬ ਦਲਿਤ ਘਰਾਂ ਨੂੰ ਅੱਗ ਲਾ ਦਿੱਤੀ ਗਈ, ਗੋਲੀਬਾਰੀ ਕੀਤੀ ਗਈ ਅਤੇ ਰਾਤ ਦੇ ਹਨੇਰੇ ਵਿੱਚ ਗਰੀਬ ਪਰਿਵਾਰਾਂ ਦਾ ਸਭ ਕੁਝ ਖੋਹ ਲਿਆ ਗਿਆ।' ਉਨ੍ਹਾਂ ਦੋਸ਼ ਲਾਇਆ ਕਿ ਦਲਿਤਾਂ ਅਤੇ ਪਛੜੇ ਵਰਗਾਂ ਪ੍ਰਤੀ ਭਾਜਪਾ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦੀ ਅੱਤ ਦੀ ਉਦਾਸੀਨਤਾ, ਅਪਰਾਧਿਕ ਅਣਗਹਿਲੀ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ - 20 ਸਤੰਬਰ ਨੂੰ ਸਿਰਫ਼ 99 ਰੁਪਏ 'ਚ ਦੇਖੋ Movie, ਇੰਝ ਬੁੱਕ ਕਰੋ ਟਿਕਟ
ਖੜਗੇ ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਜੀ ਹਮੇਸ਼ਾ ਦੀ ਤਰ੍ਹਾਂ ਚੁੱਪ ਹਨ, ਨਿਤੀਸ਼ ਜੀ ਸੱਤਾ ਦੇ ਲਾਲਚ ਵਿੱਚ ਲਾਪਰਵਾਹ ਹਨ ਅਤੇ ਐਨਡੀਏ ਦੀਆਂ ਸਹਿਯੋਗੀ ਪਾਰਟੀਆਂ ਦੇ ਮੂੰਹ ਵਿਚ ਦਹੀਂ ਜਮ ਗਿਆ ਹੈ।" ਰਾਹੁਲ ਗਾਂਧੀ ਨੇ 'ਐਕਸ' 'ਤੇ ਪੋਸਟ ਕੀਤਾ, 'ਨਵਾਦਾ ਵਿੱਚ ਮਹਾਦਲਿਤਾਂ ਦੇ ਇੱਕ ਪੂਰੇ ਬਸੇਰੇ ਨੂੰ ਸਾੜਨਾ ਅਤੇ 80 ਤੋਂ ਵੱਧ ਪਰਿਵਾਰਾਂ ਦੇ ਘਰਾਂ ਨੂੰ ਤਬਾਹ ਕਰਨਾ ਬਿਹਾਰ ਵਿੱਚ 'ਬਹੁਜਨਾਂ' ਵਿਰੁੱਧ ਬੇਇਨਸਾਫ਼ੀ ਦੀ ਡਰਾਉਣੀ ਤਸਵੀਰ ਨੂੰ ਉਜਾਗਰ ਕਰ ਰਿਹਾ ਹੈ।' ਉਨ੍ਹਾਂ ਕਿਹਾ ਕਿ ਆਪਣਾ ਘਰ-ਬਾਰ ਅਤੇ ਜਾਇਦਾਦ ਖੋਹ ਚੁੱਕੇ ਇਨ੍ਹਾਂ ਦਲਿਤ ਪਰਿਵਾਰਾਂ ਦੀਆਂ ਚੀਕਾਂ ਅਤੇ ਭਿਅੰਕਰ ਗੋਲੀਬਾਰੀ ਦੀ ਗੂੰਜ ਨਾਲ ਸਮਾਜ ਵਿੱਚ ਫੈਲਿਆ ਦਹਿਸ਼ਤ ਦਾ ਮਾਹੌਲ ਵੀ ਬਿਹਾਰ ਦੀ ਸੁੱਤੀ ਪਈ ਸਰਕਾਰ ਨੂੰ ਜਗਾਉਣ ਵਿੱਚ ਕਾਮਯਾਬ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ - ਬਿਆਸ ਡੇਰਾ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕੀਤੀ ਦਸਤਾਰਬੰਦੀ, ਨਵੇਂ ਮੁਖੀ ਨੂੰ ਸੌਂਪੀ ਗੱਦੀ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਦੋਸ਼ ਲਾਇਆ, 'ਭਾਜਪਾ ਅਤੇ ਐੱਨ.ਡੀ.ਏ ਦੀਆਂ ਸਹਿਯੋਗੀ ਪਾਰਟੀਆਂ ਦੀ ਅਗਵਾਈ ਹੇਠ ਅਜਿਹੇ ਅਰਾਜਕਤਾਵਾਦੀ ਤੱਤਾਂ ਨੂੰ ਪਨਾਹ ਮਿਲਦੀ ਹੈ, ਜੋ ਭਾਰਤ ਦੇ 'ਬਹੁਜਨਾਂ' ਨੂੰ ਡਰਾ ਧਮਕਾ ਕੇ ਦਬਾਉਂਦੇ ਹਨ ਤਾਂ ਕਿ ਉਹ ਆਪਣੇ ਸਮਾਜਿਕ ਅਤੇ ਸੰਵਿਧਾਨਕ ਹੱਕਾਂ ਦੀ ਮੰਗ ਵੀ ਨਹੀਂ ਕਰ ਪਾਉਂਦੇ। ਪ੍ਰਧਾਨ ਮੰਤਰੀ ਦੀ ਚੁੱਪੀ ਇਸ ਵੱਡੀ ਸਾਜ਼ਿਸ਼ 'ਤੇ ਮਨਜ਼ੂਰੀ ਦੀ ਮੋਹਰ ਹੈ।' ਰਾਹੁਲ ਗਾਂਧੀ ਨੇ ਕਿਹਾ ਕਿ ਬਿਹਾਰ ਸਰਕਾਰ ਅਤੇ ਸੂਬਾ ਪੁਲਸ ਨੂੰ ਇਸ ਸ਼ਰਮਨਾਕ ਅਪਰਾਧ ਦੇ ਸਾਰੇ ਦੋਸ਼ੀਆਂ ਵਿਰੁੱਧ ਤੁਰੰਤ ਅਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਪੀੜਤ ਪਰਿਵਾਰਾਂ ਦਾ ਮੁੜ ਵਸੇਬਾ ਕਰਕੇ ਉਨ੍ਹਾਂ ਨੂੰ ਪੂਰਾ ਇਨਸਾਫ਼ ਦਿਵਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ - ਹੁਣ ਘਰ ਬੈਠੇ ਆਸਾਨੀ ਨਾਲ ਬਣੇਗਾ ਰਾਸ਼ਨ ਕਾਰਡ, ਇਸ ਐਪ ਰਾਹੀਂ ਕਰੋ ਅਪਲਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8