Indian Navy ਅਫ਼ਸਰ, ਪਤਨੀ ਤੇ ਜਵਾਕਾਂ ਦੀ ਘਰ 'ਚੋਂ ਮਿਲੀ ਲਾਸ਼ ! ਮੁੰਬਈ 'ਚ ਮਚੀ ਹਾਹਾਕਾਰ

Sunday, Aug 16, 2026 - 02:04 PM (IST)

Indian Navy ਅਫ਼ਸਰ, ਪਤਨੀ ਤੇ ਜਵਾਕਾਂ ਦੀ ਘਰ 'ਚੋਂ ਮਿਲੀ ਲਾਸ਼ ! ਮੁੰਬਈ 'ਚ ਮਚੀ ਹਾਹਾਕਾਰ

ਮੁੰਬਈ : ਦੱਖਣੀ ਮੁੰਬਈ ਦੇ ਨੇਵੀ ਨਗਰ ਇਲਾਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਘਰ ਵਿਚੋਂ ਭਾਰਤੀ ਜਲ ਸੈਨਾ ਦੇ ਜਵਾਨ, ਉਸਦੀ ਪਤਨੀ ਅਤੇ ਉਨ੍ਹਾਂ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਸ਼ੱਕੀ ਹਾਲਾਤ ਵਿਚ ਬਰਾਮਦ ਹੋਈਆਂ। ਪੁਲਸ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਭਾਰਤੀ ਜਲ ਸੈਨਾ ਦੇ ਅਨੁਸਾਰ, ਇਹ ਘਟਨਾ 15 ਅਗਸਤ 2026 ਨੂੰ ਵਾਪਰੀ ਹੈ, ਜਿਸ ਦਾ ਪਤਾ ਲੱਗਣ 'ਤੇ ਹਫ਼ੜਾ-ਦਫ਼ੜੀ ਮਚ ਗਈ। ਪੁਲਸ ਘਟਨਾ ਸਥਾਨ 'ਤੇ ਪਹੁੰਚ ਗਈ ਹੈ।

ਪੜ੍ਹੋ ਇਹ ਵੀ - ਨਵਜੰਮੇ ਬੱਚਿਆਂ ਨੂੰ ਇਸ ਦਿਨ ਮਿਲੇਗੀ ਸੋਨੇ ਦੀ ਮੁੰਦਰੀ, CM ਵਿਜੇ ਨੇ ਕਰ 'ਤਾ ਤਾਰੀਖ਼ ਦਾ ਐਲਾਨ

ਇਸ ਮਾਮਲੇ ਦੀ ਜਾਂਚ ਦੌਰਾਨ ਕਫ਼ ਪਰੇਡ ਪੁਲਸ ਦੇ ਅਨੁਸਾਰ, ਭਾਰਤੀ ਜਲ ਸੈਨਾ ਦੇ ਜਵਾਨ ਦੀ ਲਾਸ਼ ਸ਼ਨੀਵਾਰ ਰਾਤ ਨੂੰ ਉਸਦੇ ਘਰ ਵਿੱਚ ਲਟਕਦੀ ਹੋਈ ਮਿਲੀ, ਜਦਕਿ ਉਸਦੀ ਪਤਨੀ ਅਤੇ ਦੋ ਬੱਚਿਆਂ, ਜਿਨ੍ਹਾਂ ਦੀ ਉਮਰ ਦੋ ਮਹੀਨੇ ਅਤੇ ਤਿੰਨ ਸਾਲ ਸੀ, ਦੀਆਂ ਲਾਸ਼ਾਂ ਵੀ ਇਮਾਰਤ ਵਿੱਚੋਂ ਮਿਲੀਆਂ। ਇੱਕ ਅਧਿਕਾਰੀ ਨੇ ਕਿਹਾ ਕਿ ਘਰ ਦਾ ਦ੍ਰਿਸ਼ ਦੇਖ ਕੇ ਪਹਿਲੀ ਨਜ਼ਰ ਵਿਚ ਇੰਝ ਜਾਪਦਾ ਸੀ ਕਿ ਆਦਮੀ ਨੇ ਖੁਦਕੁਸ਼ੀ ਕੀਤੀ ਹੈ, ਜਦੋਂ ਕਿ ਉਸਦੀ ਪਤਨੀ ਅਤੇ ਬੱਚਿਆਂ ਨੂੰ ਜ਼ਹਿਰ ਦਿੱਤਾ ਗਿਆ। 

ਪੜ੍ਹੋ ਇਹ ਵੀ - ਏਅਰਪੋਰਟ 'ਤੇ ਚੱਲ ਗਈਆਂ ਗੋਲ਼ੀਆਂ ! ਯਾਤਰੀ ਦੇ ਪਿਸਤੌਲ 'ਚੋਂ ਹੋਏ ਫਾਇਰ, ਵਾਰਾਣਸੀ 'ਚ ਪਈਆਂ ਭਾਜੜਾਂ

ਉਨ੍ਹਾਂ ਕਿਹਾ ਕਿ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਪੁਲਸ ਹਰ ਪੱਖ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਵੱਲੋਂ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਚਾਰਾਂ ਦੀ ਮੌਤ ਕਿਹੜੇ ਕਿਵੇਂ ਅਤੇ ਕਦੋਂ ਹੋਈ ਹੈ। ਹਾਲਾਂਕਿ, ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਭਾਰਤੀ ਜਲ ਸੈਨਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਲਾਹ, ਉਸਦੀ ਪਤਨੀ ਅਤੇ ਦੋ ਬੱਚੇ ਉਨ੍ਹਾਂ ਦੇ ਘਰ ਵਿੱਚ ਮ੍ਰਿਤਕ ਪਾਏ ਗਏ। ਪੁਲਸ ਜਾਂਚ ਜਾਰੀ ਹੈ ਅਤੇ ਜਲ ਸੈਨਾ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੀ ਹੈ।

ਪੜ੍ਹੋ ਇਹ ਵੀ - 16, 17, 18, 19, 20 ਅਗਸਤ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਕਰ 'ਤੀ ਵੱਡੀ ਭਵਿੱਖਬਾਣੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News