ਜਲ ਸੈਨਾ ਮੁਖੀ ਨੇ ਰੱਖਿਆ ਮੰਤਰੀ ਨੂੰ INS ਬ੍ਰਹਮਪੁੱਤਰ ''ਚ ਅੱਗ ਲੱਗਣ ਦੀ ਘਟਨਾ ਬਾਰੇ ਦਿੱਤੀ ਜਾਣਕਾਰੀ

Monday, Jul 22, 2024 - 11:39 PM (IST)

ਜਲ ਸੈਨਾ ਮੁਖੀ ਨੇ ਰੱਖਿਆ ਮੰਤਰੀ ਨੂੰ INS ਬ੍ਰਹਮਪੁੱਤਰ ''ਚ ਅੱਗ ਲੱਗਣ ਦੀ ਘਟਨਾ ਬਾਰੇ ਦਿੱਤੀ ਜਾਣਕਾਰੀ

ਨਵੀਂ ਦਿੱਲੀ — ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ. ਤ੍ਰਿਪਾਠੀ ਨੇ ਸੋਮਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮੁੰਬਈ ਨੇਵਲ ਬੇਸ 'ਤੇ ਭਾਰਤ ਦੇ ਪ੍ਰਮੁੱਖ ਜੰਗੀ ਬੇੜੇ 'ਆਈਐਨਐਸ ਬ੍ਰਹਮਪੁੱਤਰ' ਵਿੱਚ ਅੱਗ ਲੱਗਣ ਦੀ ਘਟਨਾ ਬਾਰੇ ਜਾਣਕਾਰੀ ਦਿੱਤੀ। ਅੱਗ ਲੱਗਣ ਕਾਰਨ ਜਹਾਜ਼ ਨੂੰ ਕਾਫੀ ਨੁਕਸਾਨ ਹੋਇਆ ਹੈ।

ਜਲ ਸੈਨਾ ਮੁਤਾਬਕ ਐਤਵਾਰ ਸ਼ਾਮ ਨੂੰ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਇਕ ਜੂਨੀਅਰ ਮਲਾਹ ਲਾਪਤਾ ਹੈ ਅਤੇ ਬਚਾਅ ਟੀਮਾਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਸਿੰਘ ਦੇ ਦਫ਼ਤਰ ਨੇ 'ਐਕਸ' 'ਤੇ ਲਿਖਿਆ, "ਨੇਵੀ ਚੀਫ਼ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਭਾਰਤੀ ਜਲ ਸੈਨਾ ਦੇ ਜਹਾਜ਼ ਬ੍ਰਹਮਪੁੱਤਰ 'ਤੇ ਅੱਗ ਲੱਗਣ ਅਤੇ ਇਸ ਘਟਨਾ ਕਾਰਨ ਹੋਏ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਹੈ।" ਦਫਤਰ ਨੇ ਕਿਹਾ ਕਿ ਰੱਖਿਆ ਮੰਤਰੀ ਨੇ ਲਾਪਤਾ ਮਲਾਹ ਦੀ ਸੁਰੱਖਿਆ ਲਈ ਪ੍ਰਾਰਥਨਾ ਕੀਤੀ ਹੈ। ਬੰਦਰਗਾਹ ਵਿੱਚ ਜਹਾਜ਼ ਦੀ ਮੁਰੰਮਤ ਕੀਤੀ ਜਾ ਰਹੀ ਹੈ।


 


author

Inder Prajapati

Content Editor

Related News