ਨਰਾਤਿਆਂ ਮੌਕੇ ਬੰਦ ਰਹਿਣਗੀਆਂ ਮੀਟ ਦੀਆਂ ਦੁਕਾਨਾਂ
Friday, Mar 28, 2025 - 03:23 PM (IST)

ਨੈਸ਼ਨਲ ਡੈਸਕ- ਨਰਾਤਿਆਂ ਮੌਕੇ ਮਾਸ-ਮੱਛੀ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਉੱਤਰ ਪ੍ਰਦੇਸ਼ ਦੇ ਵਾਰਾਣਸੀ ਨਗਰ ਨਿਗਮ ਦੀ ਕਾਰਜਕਾਰਣੀ ਦੀ ਬੈਠਕ 'ਚ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਹੈ। ਨਿਗਮ ਦੇ ਮੇਅਰ ਅਸ਼ੋਕ ਤਿਵਾੜੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਨਰਾਤਿਆਂ 'ਚ ਧਰਮਨਗਰੀ ਕਾਸ਼ੀ ਦੇ ਪ੍ਰਤੀ ਸ਼ਰਧਾਲੂਆਂ ਦੀ ਆਸਥਾ ਅਤੇ ਧਾਰਮਿਕ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਭਾਰਤ ਦਾ ਸਭ ਤੋਂ ਖ਼ਤਰਨਾਕ ਭੂਚਾਲ, 20 ਹਜ਼ਾਰ ਲੋਕਾਂ ਨੇ ਗੁਆ ਦਿੱਤੀ ਸੀ ਜਾਨ
ਤਿਵਾੜੀ ਅਨੁਸਾਰ, ਜੇਕਰ ਕੋਈ ਦੁਕਾਨਦਾਰ ਇਸ ਆਦੇਸ਼ ਦੀ ਉਲੰਘਣਾ ਕਰੇਗਾ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰਸਤਾਵ ਨੂੰ ਨਗਰ ਨਿਗਮ ਦੀ ਕਾਰਜਕਾਰਣੀ ਦੀ ਬੈਠਕ 'ਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8