29 ਸਤੰਬਰ ਨੂੰ ਮਾਤਾ ਵੈਸ਼ਨੋ ਦੇਵੀ ਦੇ ਮੰਦਰ ''ਚ ਲੱਗਣਗੀਆਂ ਰੌਣਕਾਂ

09/21/2019 2:24:25 PM

ਜੰਮੂ (ਵਾਰਤਾ)— ਜੰਮ-ਕਸ਼ਮੀਰ ਦੇ ਕਟੜਾ ਸਥਿਤ ਮਾਤਾ ਵੈਸ਼ਨੋ ਦੇਵੀ ਦੇ ਮੰਦਰ 'ਚ 9 ਦਿਨਾਂ ਦੇ ਨਵਰਾਤਿਆਂ ਦਾ ਸ਼ੁੱਭ ਆਰੰਭ 29 ਸਤੰਬਰ ਨੂੰ ਹੋਵੇਗਾ। ਜੰਮੂ-ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਸੰਜੀਵ ਸ਼ਰਮਾ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 9 ਦਿਨ ਦੇ ਨਵਰਾਤੇ ਉਤਸਵ ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਨਵਰਾਤੇ 29 ਸਤੰਬਰ ਤੋਂ ਸ਼ੁਰੂ ਹੋਣਗੇ ਅਤੇ ਕਟੜਾ ਵਿਚ 9 ਦਿਨਾਂ ਤਕ ਪੂਰੀ ਧੂਮ-ਧਾਮ ਨਾਲ ਇਸ ਦੇ ਆਯੋਜਨ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਸੰਜੀਵ ਸ਼ਰਮਾ ਨੇ ਇਹ ਵੀ ਦੱਸਿਆ ਕਿ ਪਹਿਲੇ ਦਿਨ ਝਾਂਕੀ ਕੱਢਣ ਅਤੇ ਹੋਰ ਕਈ ਪ੍ਰੋਗਰਾਮ 9 ਦਿਨ ਦੇ ਉਤਸਵ ਦੌਰਾਨ ਆਯੋਜਿਤ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਝਾਂਕੀ ਰੋਜ਼ਾਨਾ ਕੱਢੀ ਜਾਵੇਗੀ, ਜਿਸ ਵਿਚ ਜੰਮੂ ਖੇਤਰ ਦੀ ਸੱਭਿਆਚਾਰਕ ਝਲਕ ਹੋਵੇਗੀ। ਨਵਰਾਤੇ ਉਤਸਵ ਤੋਂ ਸੂਬੇ ਦੀ ਅਰਥਵਿਵਸਥਾ ਨੂੰ ਹੱਲਾ-ਸ਼ੇਰੀ ਮਿਲੇਗੀ ਅਤੇ ਸੈਰ-ਸਪਾਟਾ ਖੇਤਰ ਨੂੰ ਵੀ ਫਾਇਦਾ ਹੋਵੇਗਾ। ਉਤਸਵ ਦੌਰਾਨ ਮਾਤਾ ਦੀ ਚੌਕੀ ਵੀ ਆਕਰਸ਼ਣ ਦਾ ਕੇਂਦਰ ਹੋਵੇਗੀ। ਇੱਥੇ ਦੱਸ ਦੇਈਏ ਕਿ 5 ਅਗਸਤ ਨੂੰ ਜੰਮੂ-ਕਸ਼ਮੀਰ ਤੋਂ ਧਾਰਾ-370 ਨੂੰ ਹਟਾਉਣ ਤੋਂ ਬਾਅਦ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਲਤਵੀ ਹਨ। ਕਮਿਸ਼ਨਰ ਨੇ ਦੱਸਿਆ ਕਿ ਨਵਰਾਤਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਹੋਟਲ ਅਤੇ ਕਟੜਾ ਦੇ ਕੁਝ ਦਫਤਰਾਂ 'ਚ ਇੰਟਰਨੈੱਟ ਸਹੂਲਤਾਂ ਉਪਲੱਬਧ ਰਹਿਣਗੀਆਂ।


Tanu

Content Editor

Related News