ਨਵਜੋਤ ਸਿੱਧੂ ਦੀ ਸਿਹਤ 'ਚ ਸੁਧਾਰ ਪਰ ਡਾਕਟਰਾਂ ਨੇ ਦਿੱਤੀ ਇਹ ਸਲਾਹ
Monday, Dec 10, 2018 - 05:23 PM (IST)

ਨਵੀਂ ਦਿੱਲੀ— ਪੰਜਾਬ ਦੇ ਸਥਾਨਕ ਸਰਕਾਰ, ਸੈਰ-ਸਪਾਟਾ ਤੇ ਸੱਭਿਆਚਾਰਕ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਦਿੱਲੀ ਦੇ ਅਪੋਲੋ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਕਾਂਗਰਸ ਵਲੋਂ ਸਟਾਰ ਪ੍ਰਚਾਰਕ ਦੇ ਤੌਰ 'ਤੇ ਵੱਡੀ ਗਿਣਤੀ 'ਚ ਰੈਲੀਆਂ ਨੂੰ ਸੰਬੋਧਿਤ ਕਰਨ ਦੌਰਾਨ ਉਨ੍ਹਾਂ ਦਾ ਗਲਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਘੱਟ ਬੋਲਣ ਦੀ ਸਲਾਹ ਦਿੱਤੀ ਸੀ।
ਇਕ ਸਰਕਾਰੀ ਬੁਲਾਰੇ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਇਕ ਹਫਤੇ ਤੋਂ ਚੱਲੇ ਆ ਰਹੇ ਇਲਾਜ 'ਚ ਉਨ੍ਹਾਂ ਨੂੰ ਕਾਫੀ ਆਰਾਮ ਮਿਲਿਆ ਹੈ। ਉਨ੍ਹਾਂ ਦੇ ਗਲੇ ਦੀ ਖਿੱਚ ਅਤੇ ਖੂਨ ਵਹਿਣਾ ਬੰਦ ਹੋ ਗਿਆ ਹੈ। ਅਪੋਲੋ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਬੋਲਚਾਲ ਦੌਰਾਨ ਸ਼ਬਦਾਂ ਦੇ ਲੰਬੇ ਅੰਤਰਾਲ ਦਾ ਸੁਝਾਅ ਦਿੱਤਾ ਹੈ। ਉਹ ਤਕਰੀਬਨ ਇਕ ਹਫਤੇ ਤਕ ਜ਼ਿਆਦਾ ਨਾ ਬੋਲਣ ਅਤੇ ਉਨ੍ਹਾਂ ਦਾ ਇਲਾਜ ਅਜੇ ਜਾਰੀ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਵਿਸ਼ੇਸ਼ ਦਵਾਈ ਪੀਣ ਲਈ ਦਿੱਤੀ ਹੈ, ਤਾਂ ਕਿ ਪਹਿਲਾਂ ਵਾਂਗ ਉਹ ਆਪਣਾ ਕੰਮਕਾਰ ਕਰ ਸਕਣ।