ਇਹ ਬਾਂਦਰ ਨਹੀਂ ਭੂੰਡ ਆਸ਼ਿਕ ਹੈ, ਰਾਹ ਜਾਂਦੀਆਂ ਕੁੜੀਆਂ ਨਾਲ ਕਰਦਾ ਹੈ ਛੇੜਖਾਨੀ
Monday, Apr 04, 2016 - 04:56 PM (IST)
-heart-birthday-wish-cake_5700a9089ed9e.jpg)
ਨਵੀਂ ਦਿੱਲੀ— ਹਣ ਤੱਕ ਤੁਸੀਂ ਇਹ ਹੀ ਸੁਣਿਆ ਹੋਵੇਗਾ ਕਿ ਲੜਕੇ ਹੀ ਲੜਕੀਆਂ ਨੂੰ ਛੇੜਦੇ ਹਨ ਪਰ ਲੜਕੀਆਂ ਨਾਲ ਸ਼ਰਾਰਤ ਕਰਨ ''ਚ ਬਾਂਦਰ ਵੀ ਕਿਸੇ ਨਾਲੋਂ ਘੱਟ ਨਹੀਂ ਹਨ। ਜੈਪੁਰ ਦੇ ਕੋਲ ਬਿਲੜੀ ਪਿੰਡ ਪੰਚਾਇਤ ਦੇ ਵੀਰਪੁਰ ਚੱਕ ''ਚ ਰਹਿਣ ਵਾਲੀਆਂ ਔਰਤਾਂ ਵੀ ਆਸ਼ਿਕ ਮਿਜਾਜ਼ ਬਾਂਦਰ ਦਾ ਸ਼ਿਕਾਰ ਲਗਾਤਾਰ ਹੋ ਰਹੀਆਂ ਹਨ। ਬਾਂਦਰ ਨੇ ਇਨ੍ਹਾਂ ਔਰਤਾਂ ਦੇ ਘਰੋਂ ਨਿਕਲਣਾ ਬੰਦ ਕਰ ਦਿੱਤਾ ਹੈ। ਔਰਤਾਂ ਦਾ ਕਹਿਣਾ ਹੈ ਕਿ ਕਈ ਬਾਂਦਰ ਬਿਨ ਬੁਲਾਏ ਮਹਿਮਾਨ ਦੀ ਤਰ੍ਹਾਂ ਇਕ ਦਮ ਸਾਹਮਣੇ ਆ ਜਾਂਦੇ ਹਨ ਅਤੇ ਗੱਲ੍ਹ, ਕੰਨ ''ਤੇ ਪੰਜਾ ਮਾਰ ਕੇ ਭੱਜ ਜਾਂਦੇ ਹਨ। ਇੰਨਾ ਹੀ ਨਹੀਂ ਇਹ ਕਦੇ ਉਨ੍ਹਾਂ ਦੇ ਕੱਪੜੇ ਵੀ ਖਿੱਚ ਕੇ ਪਾੜ ਦਿੰਦੇ ਹਨ।
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਕ ਬਾਂਦਰ ਹੁਣ ਤੱਕ ਦਰਜਨ ਭਰ ਤੋਂ ਵੱਧ ਔਰਤਾਂ ਨਾਲ ਸ਼ਰਾਰਤ ਕਰ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਫੈਕਟਰੀ ''ਚ ਕੰਮ ਕਰਨ ਵਾਲੀ ਇਕ ਲੜਕੀ ''ਤੇ ਅਚਾਨਕ ਬਾਂਦਰ ਨੇ ਝਪੱਟਾ ਮਾਰ ਦਿੱਤਾ, ਜਿਸ ਨਾਲ ਉਸ ਦੇ ਕੱਪੜੇ ਪਾਟ ਗਏ। ਤਿੰਨ ਲੋਕਾਂ ਨਾਲ ਮਿਲ ਕੇ ਪਹਿਲਾਂ ਲੜਕੀ ਨੂੰ ਉਸ ਕੋਲੋਂ ਬੜੀ ਮੁਸ਼ਕਿਲ ਨਾਲ ਛੁਡਾਇਆ ਗਿਆ। ਬਾਂਦਰਾਂ ਨੂੰ ਤਾਂ ਇਨਸਾਨ ਦੇ ਸਭ ਤੋਂ ਨੇੜੇ ਜੋੜਿਆ ਜਾਂਦਾ ਹੈ। ਇਨਸਾਨ ਜਿਸ ਤਰ੍ਹਾਂ ਰਿਸ਼ਤਿਆਂ ਨੂੰ ਸਮਝਦਾ ਹੈ, ਪੈਸੇ ਦੀ ਅਹਿਮੀਅਤ ਨੂੰ ਸਮਝਦਾ ਹੈ, ਉਸੇ ਤਰ੍ਹਾਂ ਬਾਂਦਰ, ਆਦਮੀਆਂ ਵਾਂਗ ਮਰਦ ਅਤੇ ਔਰਤ ''ਚ ਵੀ ਫਰਕ ਸਮਝਦੇ ਹਨ ਉਨ੍ਹਾਂ ਨਾਲ ਉਂਝ ਹੀ ਵੱਖ-ਵੱਖ ਵਿਵਹਾਰ ਕਰਦੇ ਹਨ।