ਰੋਟੀ ਖਾਂਦੇ ਘਰਵਾਲੇ ਨੂੰ ਆ ਗਈ 'ਉਹ ਗੱਲ' ਯਾਦ, ਬੱਸ ਫਿਰ ਚੁੱਕੀ ਗੰਢਾਸੀ ਤੇ ਕਰ 'ਤਾ ਕਾਂਡ

Thursday, Nov 21, 2024 - 02:51 PM (IST)

ਰੋਟੀ ਖਾਂਦੇ ਘਰਵਾਲੇ ਨੂੰ ਆ ਗਈ 'ਉਹ ਗੱਲ' ਯਾਦ, ਬੱਸ ਫਿਰ ਚੁੱਕੀ ਗੰਢਾਸੀ ਤੇ ਕਰ 'ਤਾ ਕਾਂਡ

ਬਰੇਲੀ- ਯੂਪੀ ਦੇ ਬਰੇਲੀ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਔਰਤ ਰਾਤ ਨੂੰ ਰੋਟੀਆਂ ਪਕਾ ਕੇ ਆਪਣੇ ਪਤੀ ਨੂੰ ਖੁਆ ਰਹੀ ਸੀ। ਉਹ ਵੀ ਚਾਅ ਨਾਲ ਖਾ ਰਿਹਾ ਸੀ ਪਰ ਅਚਾਨਕ ਉਸ ਦੇ ਦਿਮਾਗ ਵਿੱਚ ਪਤਾ ਨਹੀਂ ਕੀ ਆਇਆ ਕਿ ਉਸ ਨੇ ਰੋਟੀਆਂ ਬਣਾ ਰਹੀ ਪਤਨੀ ‘ਤੇ ਅਚਾਨਕ ਹਮਲਾ ਕਰ ਦਿੱਤਾ। ਰੌਲਾ ਸੁਣ ਕੇ ਆਸਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਹਾਲਾਤ ਦੇਖ ਕੇ ਹੈਰਾਨ ਰਹਿ ਗਏ। ਪਰਿਵਾਰਕ ਮੈਂਬਰਾਂ ਨੇ ਤੁਰੰਤ ਪਤੀ ਨੂੰ ਫੜ ਲਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ ਦੌਰਾਨ ਘਟਨਾ ਦਾ ਕਾਰਨ ਵੀ ਸਾਹਮਣੇ ਆਇਆ। ਆਓ ਜਾਣਦੇ ਹਾਂ ਕਿ ਕੀ ਸੀ ਪੂਰਾ ਮਾਮਲਾ-

ਇਹ ਵੀ ਪੜ੍ਹੋ- ਧੀ ਦੀ ਡੋਲੀ ਤੋਰਦੇ ਸਮੇਂ ਭਾਵੁਕ ਹੋਏ ਗਾਇਕ ਰਵਿੰਦਰ ਗਰੇਵਾਲ

ਇਹ ਸਨਸਨੀਖੇਜ਼ ਹੈਰਾਨ ਕਰਨ ਵਾਲੀ ਘਟਨਾ ਬਰੇਲੀ ਜ਼ਿਲ੍ਹੇ ਦੇ ਭੂਟਾ ਥਾਣਾ ਖੇਤਰ ਦੇ ਪਿੰਡ ਅੰਗਦਪੁਰ ਖਮਾਰੀਆ 'ਚ ਵਾਪਰੀ ਹੈ। ਇੱਥੋਂ ਦਾ ਰਹਿਣ ਵਾਲਾ ਰਮੇਸ਼ ਚੰਦਰ ਆਪਣੀ ਪਤਨੀ ਰਾਜੇਸ਼ਵਰੀ ਦੇਵੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ। ਰਾਜੇਸ਼ਵਰੀ ਅਤੇ ਰਮੇਸ਼ ਚੰਦਰ ਦੇ ਪੰਜ ਬੱਚੇ ਹਨ। ਰਮੇਸ਼ ਚੰਦਰ ਨੂੰ ਅਕਸਰ ਸ਼ੱਕ ਰਹਿੰਦਾ ਸੀ ਕਿ ਇਹ ਬੱਚੇ ਉਸ ਦੇ ਨਹੀਂ ਹਨ ਅਤੇ ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ-ਝਗੜਾ ਹੁੰਦਾ ਰਹਿੰਦਾ ਸੀ ਪਰ ਇੱਕ-ਦੋ ਘੰਟੇ ਬਾਅਦ ਦੋਹਾਂ ਦੀ ਸੁਲ੍ਹਾ ਵੀ ਹੋ ਜਾਂਦੀ ਸੀ ਤੇ ਫਿਰ ਦੋਵੇਂ ਆਪਣੇ ਆਪਣੇ ਕੰਮ ਵਿੱਚ ਲੱਗ ਜਾਂਦੇ ਸਨ।

ਇਹ ਵੀ ਪੜ੍ਹੋ- ਅਦਾਕਾਰ Aly Goni ਦੀ ਅਚਾਨਕ ਵਿਗੜੀ ਤਬੀਅਤ! ਸਟੇਜ 'ਤੇ ਹੋਏ ਬੇਹੋਸ਼

ਬੀਤੀ ਰਾਤ ਵੀ ਰਾਜੇਸ਼ਵਰੀ ਆਪਣੇ ਪਤੀ ਅਤੇ ਬੱਚਿਆਂ ਲਈ ਚੁੱਲ੍ਹੇ ‘ਤੇ ਖਾਣਾ ਬਣਾ ਰਹੀ ਸੀ ਅਤੇ ਕੋਲ ਬੈਠੇ ਆਪਣੇ ਪਤੀ ਨੂੰ ਖੁਆ ਰਹੀ ਸੀ। ਅਚਾਨਕ ਦੋਵਾਂ ਵਿਚਾਲੇ ਫਿਰ ਤੋਂ ਬਹਿਸ ਸ਼ੁਰੂ ਹੋ ਗਈ। ਪਤੀ ਰਮੇਸ਼ ਚੰਦਰ ਨੇ ਗੁੱਸੇ ‘ਚ ਆ ਕੇ ਨੇੜੇ ਪਈ ਗੰਢਾਸੀ ਚੁੱਕ ਕੇ ਰਾਜੇਸ਼ਵਰੀ ਦੇ ਸਿਰ ‘ਤੇ ਕਈ ਵਾਰ ਕੀਤੇ। ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਰਾਜੇਸ਼ਵਰੀ ਦੀਆਂ ਚੀਕਾਂ ਸੁਣ ਕੇ ਪਰਿਵਾਰਕ ਮੈਂਬਰ ਦੌੜੇ। ਰਾਜੇਸ਼ਵਰੀ ਦੀ ਹਾਲਤ ਦੇਖ ਕੇ ਉਨ੍ਹਾਂ ਨੇ ਤੁਰੰਤ ਰਮੇਸ਼ ਚੰਦਰ ਨੂੰ ਫੜ ਲਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ।ਐਸਪੀ ਉੱਤਰੀ ਮੁਕੇਸ਼ ਚੰਦਰ ਮਿਸ਼ਰਾ ਨੇ ਦੱਸਿਆ ਕਿ ਘਟਨਾ ਦੇ ਸਮੇਂ ਰਾਜੇਸ਼ਵਰੀ ਚੁੱਲ੍ਹੇ ‘ਤੇ ਰੋਟੀਆਂ ਬਣਾ ਰਹੀ ਸੀ। ਦੋਵੇਂ ਹੱਥ ਆਟੇ ਨਾਲ ਭਰੇ ਹੋਏ ਸਨ ਅਤੇ ਇੱਕ ਹੱਥ ਵਿੱਚ ਰੋਟੀ ਦਾ ਆਟਾ ਦਬਾਇਆ ਹੋਇਆ ਸੀ। ਫਿਲਹਾਲ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਦੋਸ਼ੀ ਪਤੀ ਰਮੇਸ਼ ਚੰਦਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News