ਰਾਸ਼ਟਰੀ ਪੱਧਰ ''ਤੇ NRC ਲਾਗੂ ਕਰਨ ਬਾਰੇ ਫੈਸਲਾ ਨਹੀਂ : ਸ਼ਾਹ

02/04/2020 6:04:38 PM

ਨਵੀਂ ਦਿੱਲੀ— ਸਰਕਾਰ ਨੇ ਮੰਗਲਵਾਰ ਨੂੰ ਯਾਨੀ ਅੱਜ ਲੋਕ ਸਭਾ 'ਚ ਸਪੱਸ਼ਟ ਕੀਤਾ ਕਿ ਪੂਰੇ ਦੇਸ਼ 'ਚ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐੱਨ.ਆਰ.ਸੀ.) ਲਾਗੂ ਕਰਨ ਬਾਰੇ ਹਾਲੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਇਹ ਗੱਲ ਆਖੀ। ਉਨ੍ਹਾਂ ਨੇ ਕਿਹਾ,''ਹਾਲੇ ਤੱਕ ਸਰਕਾਰ ਨੇ ਐੱਨ.ਆਰ.ਸੀ. ਨੂੰ ਰਾਸ਼ਟਰੀ ਪੱਧਰ 'ਤੇ ਲਾਗੂ ਕਰਨ ਦਾ ਕੋਈ ਫੈਸਲਾ ਨਹੀਂ ਲਿਆ ਹੈ।''

ਉੱਥੇ ਹੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਸਦਨ 'ਚ ਚੰਦਨ ਸਿੰਘ ਅਤੇ ਨਮਾ ਨਾਗੇਸ਼ਵਰ ਰਾਵ ਦੇ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਸ਼ਟਰੀ ਪੱਧਰ ਤੇ ਐੱਨ.ਆਰ.ਸੀ. ਲਿਆਉਣ ਬਾਰੇ ਹਾਲੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਦਰਅਸਲ ਸੰਸਦ ਮੈਂਬਰਾਂ ਵਲੋਂ ਸਵਾਲ ਕੀਤਾ ਗਿਆ ਸੀ ਕਿ ਕੀ ਸਰਕਾਰ ਦੀ ਪੂਰੇ ਦੇਸ਼ 'ਚ ਐੱਨ.ਆਰ.ਸੀ. ਲਿਆਉਣ ਦੀ ਕੀ ਕੋਈ ਯੋਜਨਾ ਹੈ?

ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੇ ਨਿਰਦੇਸ਼ 'ਤੇ ਆਸਾਮ 'ਚ ਐੱਨ.ਆਰ.ਸੀ. ਲਾਗੂ ਕਰ ਦਿੱਤੀ ਗਈ ਹੈ। ਖੁਦ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕਈ ਸੀਨੀਅਰ ਨੇਤਾ ਸਦਨ ਤੋਂ ਬਾਹਰ ਇਹ ਕਹਿ ਚੁਕੇ ਹਨ ਕਿ ਐੱਨ.ਆਰ.ਸੀ. ਨੂੰ ਪੂਰੇ ਦੇਸ਼ 'ਚ ਲਾਗੂ ਕੀਤਾ ਜਾਵੇਗਾ। ਦੇਸ਼ ਦੇ ਕਈ ਹਿੱਸਿਆਂ 'ਚ ਉਦੋਂ ਤੋਂ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਸੀ।


DIsha

Content Editor

Related News