ਨੈਸ਼ਨਲ ਹੇਰਾਲਡ ਮਾਮਲਾ: ED ਵੱਲੋਂ ਸੋਨੀਆ ਗਾਂਧੀ ਤੋਂ 6 ਘੰਟੇ ਤਕ ਪੁੱਛਗਿੱਛ, ਕੱਲ ਫਿਰ ਬੁਲਾਇਆ

07/26/2022 9:16:41 PM

ਨੈਸ਼ਨਲ ਡੈਸਕ : ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ‘ਨੈਸ਼ਨਲ ਹੇਰਾਲਡ’ ਨਾਲ ਸਬੰਧਤ ਕਥਿਤ ਮਨੀ ਲਾਂਡਰਿੰਗ ਮਾਮਲੇ ’ਚ ਮੰਗਲਵਾਰ ਨੂੰ ਦੂਜੇ ਦਿਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਛੇ ਘੰਟੇ ਤੋਂ ਵੱਧ ਸਮੇਂ ਤਕ ਪੁੱਛਗਿੱਛ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੋਨੀਆ ਗਾਂਧੀ ਨੂੰ ਬੁੱਧਵਾਰ ਨੂੰ ਦੁਬਾਰਾ ਪੇਸ਼ ਹੋਣ ਲਈ ਕਿਹਾ ਗਿਆ ਹੈ। ਸੋਨੀਆ ਗਾਂਧੀ ਆਪਣੇ ਬੇਟੇ ਰਾਹੁਲ ਗਾਂਧੀ ਅਤੇ ਧੀ ਪ੍ਰਿਯੰਕਾ ਗਾਂਧੀ ਵਾਡਰਾ ਦੇ ਨਾਲ ‘ਜ਼ੈੱਡ ਪਲੱਸ’ ਸੁਰੱਖਿਆ ਘੇਰੇ ਹੇਠ ਸਵੇਰੇ 11 ਵਜੇ ਮੱਧ ਦਿੱਲੀ ਦੇ ਏ.ਪੀ.ਜੇ. ਅਬਦੁਲ ਕਲਾਮ ਰੋਡ ’ਤੇ ਵਿਧੁਤ ਲੇਨ ਸਥਿਤ ਸੰਘੀ ਏਜੰਸੀ ਦਫ਼ਤਰ ਪਹੁੰਚੇ ਸਨ। ਪ੍ਰਿਯੰਕਾ ਗਾਂਧੀ ਈ. ਡੀ. ਦੇ ਦਫ਼ਤਰ ’ਚ ਹੀ ਰੁਕੇ ਰਹੇ, ਜਦਕਿ ਰਾਹੁਲ ਤੁਰੰਤ ਉੱਥੋਂ ਚਲੇ ਗਏ।

ਇਹ ਵੀ ਪੜ੍ਹੋ : AG ਸਿੱਧੂ ਨੇ ਅਚਾਨਕ ਦਿੱਤਾ ਅਸਤੀਫ਼ਾ, ਉਥੇ ਮਿੱਡੂਖੇੜਾ ਕਤਲਕਾਂਡ ’ਚ ਪੁਲਸ ਦੀ ਵੱਡੀ ਕਾਰਵਾਈ, ਪੜ੍ਹੋ Top 10


Manoj

Content Editor

Related News