ਨੈਸ਼ਨਲ ਗਰਲਜ਼ ਚਾਈਲਡ ਡੇਅ, ਜਾਣੋ ਕਦੋਂ ਅਤੇ ਕਿਉਂ ਹੋਈ ਇਸ ਦੀ ਸ਼ੁਰੂਆਤ
Sunday, Jan 24, 2021 - 10:55 AM (IST)
ਜਲੰਧਰ: ਛੋਟੀਆਂ ਬੱਚੀਆਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ‘ਨੈਸ਼ਨਲ ਗਰਲਜ਼ ਚਾਈਲਡ ਡੇਅ’ ਮਨਾਇਆ ਜਾਂਦਾ ਹੈ। ਇਸ ਦੇ ਪਿੱਛੇ ਮੰਤਵ ਇਹ ਹੈ ਕਿ ਬੱਚੀਆਂ ਵੱਡੀਆਂ ਹੋ ਕੇ ਸਰੀਰਕ, ਆਰਥਿਕ, ਮਾਨਸਿਕ ਅਤੇ ਭਾਵਨਾਤਮਕ ਰੂਪ ਨਾਲ ਆਤਮ-ਨਿਰਭਰ ਅਤੇ ਸਮਰੱਥ ਬਣ ਸਕਣ। ਆਓ, ਇਸ ਦਿਵਸ ਦੀਆਂ ਕੁਝ ਖਾਸ ਗੱਲਾਂ ’ਤੇ ਨਜ਼ਰ ਮਾਰੀਏ...
ਧੀਆਂ ਪ੍ਰਤੀ ਸਮਾਜ ਦੀ ਮਾਨਸਿਕਤਾ ਬਦਲੀ
1. ਸਾਲ 2008 ਵਿਚ ਇਸ ਨੂੰ ਮਨਾਉਣ ਦੀ ਸ਼ੁਰੂਆਤ ਹੋਈ। ਇਸ ਦਾ ਮੰਤਵ ਬਾਲਿਕਾ ਸੁਰੱਖਿਆ, ਸਿੱਖਿਆ, ਲਿੰਗ ਅਨੁਪਾਤ ਅਤੇ ਉਨ੍ਹਾਂ ਦੀ ਸਿਹਤ ਸਬੰਧੀ ਮੁੱਦਿਆਂ ’ਤੇ ਜਾਗਰੂਕਤਾ ਫੈਲਾਉਣਾ ਹੈ।
2. ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਵੀ ਇਸੇ ਦਾ ਵਿਸਤਾਰ ਹੈ, ਜਿਸ ਦੀ ਸ਼ੁਰੂਆਤ ਸਾਲ 2015 ਵਿਚ ਕੀਤੀ ਗਈ। ਇਸ ਦਾ ਮਕਸਦ ਧੀਆਂ ਪ੍ਰਤੀ ਸਮਾਜ ਦੀ ਮਾਨਸਿਕਤਾ ਨੂੰ ਬਦਲਣਾ ਹੈ।
3. ਇਸ ਦਿਨ ਨੂੰ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ।
4. ਪੰਜਾਬ ਰਾਜ ਨੇ ਜਨਵਰੀ 2021 ਨੂੰ ‘ਗਰਲਜ਼ ਮੰਥ’ ਦਾ ਐਲਾਨ ਕੀਤਾ ਹੋਇਆ ਹੈ। ਇਸ ਦੇ ਤਹਿਤ ‘ਧੀਆਂ ਦੀ ਲੋਹੜੀ ਯੋਜਨਾ’ ਦੀ ਸ਼ੁਰੂਆਤ ਕੀਤੀ ਗਈ।
5. ਓਡਿਸ਼ਾ ਵਿਚ ਬਾਲ ਵਿਆਹ ਦੀ ਸਮੱਸਿਆ ਜ਼ਿਆਦਾ ਹੈ। ਇਸ ਲਈ ਓਡਿਸ਼ਾ ਸਰਕਾਰ ‘ਨੈਸ਼ਨਲ ਗਰਲਜ਼ ਡੇਅ’ ’ਤੇ ਉਨ੍ਹਾਂ ਸੰਸਥਾਵਾਂ ਅਤੇ ਸੰਗਠਨਾਂ ਨੂੰ ਸਨਮਾਨਿਤ ਕਰਦੀ ਹੈ, ਜਿਹੜੀਆਂ ਪਿੰਡਾਂ ਵਿਚ ਬਾਲ ਵਿਆਹ ਵਿਰੁੱਧ ਕੰਮ ਕਰਦੀਆਂ ਹਨ। ਓਡਿਸ਼ਾ ਵਿਚ ਬਾਲ ਵਿਆਹ ਦੇ ਰੁਝਾਨ ਦਾ ਔਸਤ 21.3 ਫੀਸਦੀ ਹੈ, ਜਦਕਿ ਰਾਸ਼ਟਰੀ ਔਸਤ 26.8 ਫੀਸਦੀ ਹੈ।
ਇਹ ਵੀ ਪੜ੍ਹੋ: ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਦੇ ਮਰਡਰ ਕੇਸ ’ਚ ਮਹਿਲਾ ਮੁਲਜ਼ਮ ਰਾਜਸਥਾਨ ਤੋਂ ਗ੍ਰਿਫਤਾਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।