ਦਿੱਲੀ ਪੁਲਸ 'ਚ ਤਾਇਨਾਤ ਹਰਿਆਣਾ ਦੀ ਧੀ ਕਰਵਾਏਗੀ ਅਨੋਖੇ ਢੰਗ ਨਾਲ ਵਿਆਹ

11/23/2019 2:42:17 PM

ਨਵੀਂ ਦਿੱਲੀ/ਚੰਡੀਗੜ੍ਹ—ਹਰਿਆਣਾ ਦੀ ਬੇਟੀ ਨੇ ਆਪਣੇ ਵਿਆਹ ਤੋਂ ਪਹਿਲਾਂ ਇੱਕ ਅਜਿਹੀ ਪਹਿਲ ਦੀ ਸ਼ੁਰੂਆਤ ਕੀਤੀ ਹੈ, ਜਿਸ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ। ਦਰਅਸਲ ਹਰਿਆਣਾ ਦੇ ਨਾਰਨੌਲ ਸ਼ਹਿਰ ਦੀ ਰਹਿਣ ਵਾਲੀ ਅਤੇ ਦਿੱਲੀ ਪੁਲਸ 'ਚ ਕਾਂਸਟੇਬਲ ਅਲਕਾ ਯਾਦਵ ਨੇ ਕਿਹਾ ਹੈ ਕਿ ਮੈਂ ਅਤੇ ਮੇਰੇ ਪਤੀ ਨੇ ਦਾਜ ਤੋਂ ਬਿਨਾਂ ਵਿਆਹ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਵਾਤਾਵਰਣ ਨੂੰ ਬਚਾਉਣ ਲਈ ਵਿਆਹ 'ਚ ਪਹੁੰਚਣ ਵਾਲੇ ਬਾਰਾਤੀਆਂ ਨੂੰ ਇੱਕ-ਇੱਕ ਪੌਦਾ ਦੇਣ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਅਲਕਾ ਯਾਦਵ ਦਾ ਪਤੀ ਚੰਡੀਗੜ੍ਹ ਹਾਈਕੋਰਟ 'ਚ ਵਕੀਲ ਹੈ।

PunjabKesari

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਅਲਕਾ ਯਾਦਵ ਨੇ ਵਿਆਹ ਦਾ ਅਨੋਖਾ ਕਾਰਡ ਬਣਾਉਣ ਦਾ ਵੀ ਫੈਸਲਾ ਕੀਤਾ ਹੈ। ਕਾਰਡ ਨੂੰ ਲੈ ਕੇ ਉਨ੍ਹਾਂ ਨੇ ਫੈਸਲਾ ਲਿਆ ਹੈ ਕਿ ਵਿਆਹ ਦਾ ਅਜਿਹਾ ਕਾਰਡ ਤਿਆਰ ਕੀਤਾ ਜਾਵੇਗਾ ਜੋ ਕਿ ਸਿਆਹੀ ਹਟਣ ਤੋਂ ਬਾਅਦ ਰੁਮਾਲ ਦੇ ਤੌਰ 'ਤੇ ਵਰਤਿਆ ਜਾ ਸਕੇ। ਉਨ੍ਹਾਂ ਨੇ ਕਿਹਾ ਹੈ ਕਿ ਕਾਗਜ਼ ਛਪੇ ਕਾਰਡਾਂ 'ਤੇ ਕੈਮੀਕਲ ਯੁਕਤ ਸਿਆਹੀ ਦੀ ਵਰਤੋਂ ਕੀਤੀ ਜਾਂਦੀ ਹੈ। ਬਾਅਦ 'ਚ ਇਸ ਕਾਰਡ ਨੂੰ ਕੂੜੇਦਾਨ 'ਚ ਸੁੱਟਿਆ ਜਾਂਦਾ ਹੈ ਜਾਂ ਫਿਰ ਸਾੜ ਦਿੱਤਾ ਜਾਂਦਾ ਹੈ। ਇਸ ਨਾਲ ਪ੍ਰਦੂਸ਼ਣ ਫੈਲਦਾ ਹੈ ਅਤੇ ਕਾਰਡਾਂ 'ਤੇ ਛਪੇ ਦੇਵੀ-ਦੇਵਤਿਆਂ ਦਾ ਨਿਰਾਦਰ ਹੁੰਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਕਾਗਜ਼ ਰੁੱਖਾਂ ਦੀ ਕਟਾਈ ਤੋਂ ਬਣਦਾ ਹੈ। ਅਕਸਰ ਸਮਾਜ 'ਚ ਲੋਕ ਆਪਣੀ ਸ਼ਾਨ ਦਿਖਾਉਣ ਲਈ ਵਿਆਹ ਕਾਰਡਾਂ 'ਤੇ ਹਜ਼ਾਰਾਂ-ਲੱਖਾਂ ਰੁਪਏ ਖਰਚ ਕਰ ਦਿੰਦੇ ਹਨ। ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਸੁੱਟ ਦਿੱਤਾ ਜਾਂਦਾ ਹੈ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਵਿਆਹ ਬਿਨਾਂ ਦਾਜ ਤੋਂ ਹੋਵੇਗਾ ਅਤੇ ਸਹੁਰਾ ਪਰਿਵਾਰ ਨਾਲ ਮਿਲ ਕੇ ਰੁਮਾਲ 'ਤੇ ਵਿਆਹ ਕਾਰਡ ਛਪਾ ਕੇ ਇੱਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤੋਂ ਇਲਾਵਾ ਜੋ ਪੈਸਾ ਦਾਜ 'ਤੇ ਖਰਚ ਕਰਨਾ ਹੈ ਉਹ ਪੈਸਾ ਜਰੂਰਤਮੰਦਾਂ ਅਤੇ ਫੌਜ ਫੰਡ 'ਚ ਦਿੱਤਾ ਜਾਵੇਗਾ।


Iqbalkaur

Content Editor

Related News