women's day special : 104 ਸਾਲਾ ਐਥਲੀਟ ਸਣੇ ਇਹ 15 ਔਰਤਾਂ ਬਣੀਆਂ ‘ਨਾਰੀ ਸ਼ਕਤੀ’ ਦੀ ਮਿਸਾਲ

03/08/2020 7:25:18 PM

ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਐਤਵਾਰ ਭਾਵ ਅੱਜ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ’ਤੇ ਇਕ ਮਹਿਲਾ ਰਾਜਮਿਸਤਰੀ, 104 ਸਾਲਾ ਐਥਲੀਟ ਮਾਨ ਕੌਰ, ਬਿਹਾਰ ਦੇ ‘ਮਸ਼ਰੂਮ ਮਹਿਲਾ’ ਸਮੇਤ 15 ਔਰਤਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ। ਦੱਸ ਦੇਈਏ ਕਿ ਸਰਕਾਰ ਮਹਿਲਾ ਸ਼ਕਤੀਕਰਨ ਅਤੇ ਸਮਾਜਿਕ ਕਲਿਆਣ ’ਚ ਔਰਤਾਂ ਦੀ ਅਣਥੱਕ ਸੇਵਾ ਨੂੰ ਪਹਿਚਾਣ ਦੇਣ ਲਈ ਹਰ ਸਾਲ ਨਾਰੀ ਸ਼ਕਤੀ ਪੁਰਸਕਾਰ ਪ੍ਰਦਾਨ ਕਰਦੀ ਹੈ।

PunjabKesari

ਸਾਲ 2019 ਦੇ ਨਾਰੀ ਸ਼ਕਤੀ ਪੁਰਸਕਾਰ ਜੇਤੂਆਂ ’ਚ ਖੇਤੀਬਾੜੀ, ਖੇਡ, ਦਸਤਕਾਰੀ, ਜੰਗਲੀ ਜੀਵਾਂ ਦੀ ਸੁਰੱਖਿਆ, ਹਥਿਆਰਬੰਦ ਸੈਨਾਵਾਂ ਅਤੇ ਸਿੱਖਿਆ ਦੇ ਖੇਤਰ ਨਾਲ ਜੁੜੀਆਂ ਔਰਤਾਂ ਸ਼ਾਮਲ ਹਨ। ਆਓ ਜਾਣਦੇ ਹਾਂ ਇਨ੍ਹਾਂ ਔਰਤਾਂ ਬਾਰੇ—

PunjabKesari

ਏਅਰਫੋਰਸ ਦੀ ਪਹਿਲੀ ਮਹਿਲਾ ਪਾਇਲਟਸ—
ਸਾਲ 2018 ’ਚ ਏਅਰਫੋਰਸ ਦੀ ਪਹਿਲੀ ਮਹਿਲਾ ਫਾਈਟਰ ਪਾਇਲਟਸ ਦੇ ਰੂਪ ’ਚ ਤਾਇਨਾਤ ਹੋਈ ਮੋਹਨਾ ਜਿਤਰਵਾਲ, ਅਵਨੀ ਚਤੁਰਵੇਦੀ ਅਤੇ ਭਾਵਨਾ ਕਾਂਤ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। 2018 ’ਚ ਮਿਗ-21 ਜਹਾਜ਼ ਦੀ ਪਹਿਲੀ ਉਡਾਣ ਭਰਨ ਵਾਲੀਆਂ ਇਨ੍ਹਾਂ ਪਾਇਲਟਸ ਦਾ ਕਹਿਣਾ ਹੈ ਕਿ ਅਸੀਂ ਦੇਸ਼ ਦੀ ਸੇਵਾ ਲਈ ਕਾਫੀ ਮਿਹਨਤ ਅਤੇ ਤਿਆਰੀ ਕਰ ਰਹੀਆਂ ਹਾਂ। ਸਾਨੂੰ ਅਜੇ ਬਹੁਤ ਕੁਝ ਹਾਸਲ ਕਰਨਾ ਹੈ।

PunjabKesari

104 ਸਾਲ ਦੀ ਐਥਲੀਟ ਮਾਨ ਕੌਰ—
104 ਸਾਲ ਦੀ ਐਥਲੀਟ ਮਾਨ ਕੌਰ ਨੂੰ ਦੌੜਾਕ ’ਚ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਤ ਕੀਤਾ ਗਿਆ ਹੈ। ਗਲੋਬਲ ਪੱਧਰ ’ਤੇ ਹੋਣ ਵਾਲੇ ਮੁਕਾਬਲਿਆਂ ’ਚ ਮਾਨ ਕੌਰ ਨੇ 30 ਤੋਂ ਵਧੇਰੇ ਤਮਗੇ ਜਿੱਤੇ ਹਨ। ਮਾਨ ਕੌਰ ਨੇ 93 ਸਾਲ ਦੀ ਉਮਰ ’ਚ ਐਥਲੈਟਿਕ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਫਿਟ ਇੰਡੀਆ ਮੂਵਮੈਂਟ ਨਾਲ ਜੁੜੀ ਹੈ। 

PunjabKesari

ਆਰਫਾ ਜਾਨ—
ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਦੀ ਰਹਿਣ ਵਾਲੀ ਆਰਫਾ ਜਾਨ ਨੂੰ ਸੂਬੇ ’ਚ ਪਹਿਚਾਣ ਗੁਆ ਚੁੱਕੇ ਦਸਤਕਾਰੀ ਕਲਾ ਨੂੰ ਮੁੜ ਜਿਊਂਦਾ ਕਰਨ ਲਈ ਸਨਮਾਨਤ ਕੀਤਾ ਗਿਆ। ਉਹ ਦੱਸਦੀ ਹੈ ਕਿ ਮੇਰੇ ਪਿਤਾ ਅਤੇ ਪਤੀ ਦੇ ਸਹਿਯੋਗ ਨਾਲ ਮੈਂ ਰੂੜੀਵਾਦੀ ਸਮਾਜ ਨਾਲ ਲੜਨ ’ਚ ਸਫਲ ਰਹੀ ਅਤੇ ਇੱਥੋਂ ਤਕ ਪਹੁੰਚ ਸਕੀ। ਉਨ੍ਹਾਂ ਨੇ ਕਸ਼ਮੀਰ ਦੀਆਂ 100 ਤੋਂ ਵਧੇਰੇ ਔਰਤਾਂ ਨੂੰ ਸਿੱਖਿਅਤ ਕੀਤਾ ਹੈ। ਜਾਨ ਨੇ 25 ਕਸ਼ਮੀਰੀ ਕਾਰੀਗਰਾਂ ਨੂੰ ਰੋਜ਼ਗਾਰ ਦਿੱਤਾ ਹੈ ਅਤੇ ਆਪਣੇ ਕਰਮਚਾਰੀਆਂ ਦੀ ਮਜ਼ਦੂਰੀ 175 ਰੁਪਏ ਤੋਂ ਵਧਾ ਕੇ 450 ਰੁਪਏ ਕੀਤੀ ਹੈ। 

PunjabKesari

ਤਾਸ਼ੀ ਅਤੇ ਨੁੰਗਸ਼ੀ ਮਲਿਕ—
ਉੱਤਰਾਖੰਡ ਦੇ ਦੇਹਰਾਦੂਨ ਦੀ ਰਹਿਣ ਵਾਲੀਆਂ ਇਨ੍ਹਾਂ ਜੁੜਵਾਂ ਭੈਣਾਂ ਨੇ ਕਈ ਗਿਨੀਜ਼ ਵਰਲਡ ਰਿਕਾਰਡ ਬਣਾਏ ਹਨ। ਦੁਨੀਆ ਭਰ ਦੀਆਂ 7 ਸਭ ਤੋਂ ਉੱਚੀਆਂ ਚੋਟੀਆਂ, ਜਿਸ ’ਚ ਐਵਰੈਸਟ ਵੀ ਸ਼ਾਮਲ ਹੈ, ਦੀ ਚੜ੍ਹਾਈ ਕੀਤੀ ਹੈ। 
 
PunjabKesari

96 ਸਾਲ ਦੀ ਕਾਰਤੀਯਾਨੀ ਅੰਮਾ—
ਕੇਰਲ ਦੀ 96 ਸਾਲ ਦੀ ਕਾਰਤੀਯਾਨੀ ਅੰਮਾ ਨੇ ਸਾਬਤ ਕੀਤਾ ਕਿ ਪੜ੍ਹਨ ਦੀ ਕੋਈ ਉਮਰ ਨਹੀਂ ਹੁੰਦੀ। ਸਾਲ 2018 ’ਚ ਸਾਖਰਤਾ ਪ੍ਰੋਗਰਾਮ 100 ’ਚੋਂ 98 ਅੰਕ ਹਾਸਲ ਕੀਤੇ ਸਨ। ਅੰਮਾ ਅਤੇ ਭਾਗੀਰਥੀ ਅੰਮਾ ਨੂੰ ਸੰਯੁਕਤ ਰੂਪ ਨਾਲ ਨਾਰੀ ਸ਼ਕਤੀ ਪੁਰਸਕਾਰ ਦਿੱਤਾ।

PunjabKesari

105 ਸਾਲ ਦੀ ਭਾਗੀਰਥੀ ਅੰਮਾ—
ਕੇਰਲ ਦੇ 105 ਸਾਲ ਦੀ ਭਾਗੀਰਥੀ ਅੰਮਾ ਨੇ ਇਸ ਉਮਰ ’ਚ ਚੌਥੀ ਜਮਾਤ ਚੰਗੇ ਨੰਬਰਾਂ ਨਾਲ ਪਾਸ ਕੀਤੀ ਹੈ। ਉਨ੍ਹਾਂ ਨੇ 9 ਸਾਲ ਦੀ ਉਮਰ ’ਚ ਮਾਂ ਦੇ ਦਿਹਾਂਤ ਮਗਰੋਂ ਪੜ੍ਹਾਈ ਛੱਡ ਦਿੱਤੀ ਸੀ। ਭਾਗੀਰਥੀ ਨੂੰ ਵੀ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ, ਕਿਉਂਕਿ ਉਹ ਪੁਰਸਕਾਰ ਸਮਾਰੋਹ ’ਚ ਸ਼ਾਮਲ ਨਹੀਂ ਹੋ ਸਕੀ। 

PunjabKesari

ਬੀਨਾ ਦੇਵੀ—
ਬਿਹਾਰ ਦੀ ਬੀਨਾ ਦੇਵੀ ਨੂੰ ‘ਨਾਰੀ ਸ਼ਕਤੀ ਪੁਰਸਕਾਰ’ ਨਾਲ ਰਾਸ਼ਟਰਪਤੀ ਵਲੋਂ ਸਨਮਾਨਤ ਕੀਤਾ ਗਿਆ। ਬੀਨਾ ਦੇਵੀ ਨੂੰ ‘ਮਸ਼ਹੂਮ ਮਹਿਲਾ’ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਬੀਨਾ ਨੂੰ ਮਸ਼ਰੂਮ ਦੀ ਖੇਤੀ ਨੂੰ ਲੋਕਪਿ੍ਰਅ ਬਣਾਉਣ ਲਈ ਨਾਰੀ ਸ਼ਕਤੀ ਪੁਰਸਕਾਰ ਦਿੱਤਾ ਗਿਆ ਹੈ। ਬੀਨਾ ਦੇਵੀ 5 ਸਾਲ ਟੇਟੀਯਾਬੰਬਰ ਬਲਾਕ ਧੂਰੀ ਪੰਚਾਇਤ ਦੀ ਸਰਪੰਚ ਵੀ ਰਹਿ ਚੁੱਕੀ ਹੈ। 

PunjabKesari

ਰਾਜਮਿਸਤਰੀ ਕਲਾਵਤੀ ਦੇਵੀ—
ਉੱਤਰ ਪ੍ਰਦੇਸ਼ ਦੇ ਕਾਨਪੁਰ ਦੀ ਕਲਾਵਤੀ ਦੇਵੀ ਨੂੰ ਮਹਿਲਾ ਪੁਰਸਕਾਰ ਜੇਤੂਆਂ ’ਚ ਸ਼ਾਮਲ ਹੈ, ਜਿਨ੍ਹਾਂ ਨੇ ਕਾਨਪੁਰ ਜ਼ਿਲੇ ਵਿਚ ਖੁੱਲੇ੍ਹ ’ਚ ਪਖਾਨੇ ਨੂੰ ਘੱਟ ਕਰਨ ਦੀ ਦਿਸ਼ਾ ’ਚ ਪ੍ਰੇਰਣਾਦਾਇਕ ਕੰਮ ਕੀਤਾ ਹੈ। ਉਨ੍ਹਾਂ ਨੇ ਕਾਨਪੁਰ ਦੇ ਪਿੰਡਾਂ ’ਚ 4,000 ਤੋਂ ਵਧ ਪਖਾਨਿਆਂ ਦਾ ਨਿਰਮਾਣ ਕਰਵਾਇਆ। 

PunjabKesari

ਚਾਮੀ ਮੁਰਮੂ ਉਰਫ ਲੇਡੀ ਟਾਰਜਨ-
ਝਾਰਖੰਡ ਦੀ ‘ਲੇਡੀ ਟਾਰਜਨ’ ਦੇ ਰੂਪ ਵਿਚ ਜਾਣੀ ਜਾਂਦੀ ਚਾਮੀ ਮੁਰਮੂ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਜੰਗਲੀ ਵਿਭਾਗ ਦੇ ਨਾਲ 25 ਲੱਖ ਤੋਂ ਵਧੇਰੇ ਦਰੱਖਤ ਲਾਉਣ ਅਤੇ 3,000 ਤੋਂ ਵਧ ਔਰਤਾਂ ਨੂੰ ਸੰਗਠਿਤ ਕਰਨ ’ਚ ਸ਼ਾਮਲ ਰਹੀ ਹੈ। ਉਨ੍ਹਾਂ ਨੇ ਸਥਾਨਕ ਜੰਗਲੀ ਜੀਵਾਂ ਦੀ ਸੁਰੱਖਿਅ ਅਤੇ ਜੰਗਲਾਂ ਨੂੰ ਲੱਕੜ ਮਾਫੀਆ ਅਤੇ ਨਕਸਲੀਆਂ ਤੋਂ ਬਚਾਉਣ ਲਈ ਸਰਗਰਮ ਰੂਪ ਨਾਲ ਕੰਮ ਕੀਤਾ ਹੈ। 

PunjabKesari

ਰਸ਼ਿਮ ਊਧਵਰਿਸ਼ੀ—
ਮਹਾਰਾਸ਼ਟਰ ਦੇ ਪੁਣੇ ਦੀ ਰਹਿਣ ਵਾਲੀ ਰਸ਼ਿਮ ਪਿਛਲੇ 60 ਸਾਲਾਂ ਤੋਂ ਆਰਏਂਡਡੀ ਪ੍ਰੋਫੈਸ਼ਨਲ ਹੈ। ਐਮਿਸ਼ਨ ਮੈਜਰਮੈਂਟ ’ਚ ਯੋਗਦਾਨ ਦੇ ਕੇ ਰਸ਼ਿਮ ਨੇ ਭਾਰਤੀ ਦੀ ਪਹਿਲੀ ਐਮਿਸ਼ਨ ਲੈਬੋਰੇਟਰੀ ਸਥਾਪਤ ਕਰਨ ’ਚ ਅਹਿਮ ਭੂਮਿਕਾ ਨਿਭਾਈ। 

PunjabKesari

ਨਿਲਜਾ ਵਾਂਗਮੋ—
ਪਹਿਲਾ ਅਜਿਹਾ ਲੱਦਾਖੀ ਕਿਚਨ (ਰਸੋਈ) ਚਲਾ ਰਹੀ ਹੈ, ਜੋ ਕਿ ਲੱਦਾਖ ਦੇ ਖਾਸ ਲਜੀਜ ਅਤੇ ਭੁੱਲੇ-ਬਿਸਰੇ ਪਕਵਾਨਾਂ ਨੂੰ ਪਰੋਸਦਾ ਹੈ। ਨਿਲਜਾ ਨੇ ਕਈ ਮਹਿਲਾਵਾਂ ਨੂੰ ਟ੍ਰੇਨਿੰਗ ਵੀ ਦਿੱਤੀ ਹੈ, ਜੋ ਇਨ੍ਹਾਂ ਦੇ ਕਿਚਨ ’ਚ ਕੰਮ ਕਰ ਰਹੀਆਂ ਹਨ। 

PunjabKesari

ਕੌਸ਼ਿਕੀ ਚੱਕਰਵਤੀ-
ਪੱਛਮੀ ਬੰਗਾਲ ਦੇ ਕੋਲਕਾਤਾ ਦੀ ਰਹਿਣ ਵਾਲੀ ਕੌਸ਼ਿਕੀ ਚੱਕਰਵਤੀ ਸ਼ਾਸਤਰੀ ਸੰਗੀਤ ਗਾਉਂਦੀ ਹੈ। ‘ਸਖੀ ਵੁਮੈਨ’ ਨਾਂ ਤੋਂ ਪਹਿਲਾਂ ਮਹਿਲਾ ਸ਼ਾਸਤੀ ਬੈਂਡ ਬਣਾਇਆ। ਕਈ ਰਾਸ਼ਟਰੀ ਅਤੇ ਕੌਮਾਂਤਰੀ ਮੰਚਾਂ ’ਤੇ ਵੀ ਪਰਫਾਰਮਸ ਦਿੱਤੀ। 

PunjabKesari

ਭੂਦੇਵੀ—
ਓਡੀਸ਼ਾ ਦੇ ਭੂਦੇਵੀ ਨੂੰ ਆਦਿਵਾਸੀ ਇਲਾਕਿਆਂ ’ਚ ਔਰਤਾਂ ਨੂੰ ਮਦਦ ਕਰਨ ਅਤੇ ਉਨ੍ਹਾਂ ਨੂੰ ਆਪਣਾ ਕਾਰੋਬਾਰ ਵਿਕਸਿਤ ਕਰਨ ’ਚ ਮਦਦ ਕਰਨ ਲਈ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ।


Tanu

Content Editor

Related News