ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਬਣੇ ਨਰੇਂਦਰ ਤੋਮਰ, ਵਿਰੋਧੀ ਧਿਰ ਨੇ ਵੀ ਦਿੱਤਾ ਸਮਰਥਨ

Wednesday, Dec 20, 2023 - 12:52 PM (IST)

ਭੋਪਾਲ (ਭਾਸ਼ਾ)- ਸੀਨੀਅਰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਨੂੰ ਬੁੱਧਵਾਰ ਨੂੰ ਸਰਬ ਸੰਮਤੀ ਨਾਲ ਮੱਧ ਪ੍ਰਦੇਸ਼ ਵਿਧਾਨ ਸਭਾ ਦਾ ਸਪੀਕਰ ਚੁਣਿਆ ਗਿਆ। ਨਵੀਂ ਚੁਣੀ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਇਆ। ਮੁੱਖ ਮੰਤਰੀ ਮੋਹਨ ਯਾਦਵ ਨੇ ਬੁੱਧਵਾਰ ਨੂੰ 66 ਸਾਲਾ ਤੋਮਰ ਨੂੰ ਵਿਧਾਨ ਸਭਾ ਸਪੀਕਰ ਵਜੋਂ ਚੁਣੇ ਜਾਣ ਦਾ ਪ੍ਰਸਤਾਵ ਰੱਖਿਆ, ਜਿਸ ਦਾ ਵਿਰੋਧੀ ਧਿਰ ਦੇ ਨੇਤਾ ਉਮੰਗ ਸਿੰਘਾਰ ਨੇ ਸਮਰਥਨ ਕੀਤਾ। ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਤੋਮਰ ਨੂੰ ਸਪੀਕਰ ਚੁਣੇ ਜਾਣ ਦਾ ਪ੍ਰਸਤਾਵ ਰੱਖਿਆ, ਜਿਸ ਦਾ ਸਾਬਕਾ ਕੇਂਦਰੀ ਮੰਤਰੀ ਪ੍ਰਹਿਲਾਦ ਪਟੇਲ ਨੇ ਸਮਰਥਨ ਕੀਤਾ।

ਇਹ ਵੀ ਪੜ੍ਹੋ: ਵਿਰੋਧੀ ਧਿਰ ਨੇ ਉਡਾਇਆ ਰਾਜ ਸਭਾ ਦੇ ਸਪੀਕਰ ਦਾ ਮਜ਼ਾਕ, ਧਨਖੜ ਬੋਲੇ- ਮੇਰਾ ਅਪਮਾਨ ਕਰ ਰਹੀ ਕਾਂਗਰਸ

ਵਿਰੋਧੀ ਕਾਂਗਰਸ ਵਿਧਾਇਕ ਅਜੇ ਸਿੰਘ, ਜੈਵਰਧਨ ਸਿੰਘ ਅਤੇ ਰਾਜੇਂਦਰ ਕੁਮਾਰ ਸਿੰਘ ਸਮੇਤ 5 ਹੋਰ ਪ੍ਰਸਤਾਵ ਵੀ ਤੋਮਰ ਦੇ ਪੱਖ 'ਚ ਪੇਸ਼ ਕੀਤੇ ਗਏ। ਪ੍ਰਸਤਾਵ ਨੂੰ ਆਵਾਜ਼ ਵੋਟ ਨਾਲ ਪਾਸ ਹੋਣ ਬਾਅਦ ਅਸਥਾਈ ਸਪੀਕਰ (ਪ੍ਰੋਟੇਮ ਸਪੀਕਰ) ਗੋਪਾਲ ਭਾਰਗਵ ਨੇ ਤੋਮਰ ਨੂੰ ਸਰਬਸੰਮਤੀ ਨਾਲ ਵਿਧਾਨ ਸਭਾ ਸਪੀਕਰ ਦਾ ਐਲਾਨ ਕੀਤਾ। ਤੋਮਰ ਨੇ ਵਿਰੋਧੀ ਧਿਰ ਕਾਂਗਰਸ ਦੇ ਸਮਰਥਨ ਨਾਲ ਸੋਮਵਾਰ ਨੂੰ ਸਪੀਕਰ ਅਹੁਦੇ ਲਈ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਸੀ। ਮੁੱਖ ਮੰਤਰੀ ਮੋਹਨ ਯਾਦਵ ਨੇ ਬੁੱਧਵਾਰ ਨੂੰ ਤੋਮਰ ਨੂੰ ਵਧਾਈ ਦਿੱਤੀ ਅਤੇ ਸਰਬਸੰਮਤੀ ਨਾਲ ਸਪੀਕਰ ਚੁਣਨ ਲਈ ਵਿਰੋਧੀ ਧਿਰ ਦਾ ਵੀ ਧੰਨਵਾਦ ਕੀਤਾ। ਯਾਦਵ ਨੇ ਕਿਹਾ ਕਿ ਤੋਮਰ ਸੱਤਾਪੱਖ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਵਿਚਾਲੇ ਸਮਾਨ ਰੂਪ ਨਾਲ ਲੋਕਪ੍ਰਿਯ ਰਹੇ ਹਨ। ਵਿਰੋਧੀ ਧਿਰ ਨੇਤਾ ਸਿੰਘਾਰ, ਸਾਬਕਾ ਮੁੱਖ ਮੰਤਰੀ ਚੌਹਾਨ ਅਤੇ ਹੋਰ ਨੇਤਾਵਾਂ ਨੇ ਵੀ ਤੋਮਰ ਨੂੰ ਵਧਾਈ ਦਿੱਤੀ। ਹਾਲ 'ਚ ਸੰਪੰਨ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਤੋਮਰ ਨਰਸਿੰਘਪੁਰ ਵਿਧਾਨ ਸੀਟ ਤੋਂ ਚੁਣੇ ਗਏ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


DIsha

Content Editor

Related News