ਨਰਿੰਦਰ ਮੋਦੀ 27 ਅਗਸਤ ਨੂੰ ਕਰਨਗੇ ''ਮਨ ਕੀ ਬਾਤ''

Thursday, Aug 17, 2017 - 11:31 AM (IST)

ਨਰਿੰਦਰ ਮੋਦੀ 27 ਅਗਸਤ ਨੂੰ ਕਰਨਗੇ ''ਮਨ ਕੀ ਬਾਤ''

ਨਵੀਂ ਦਿੱਲੀ— ਰੇਡੀਓ ਰਾਹੀਂ ਦੇਸ਼ ਦੀ ਜਨਤਾ ਨਾਲ ਗੱਲਬਾਤ ਕਾਇਮ ਕਰਨ ਦੇ ਮਹੀਨਾਵਾਰ ਪ੍ਰੋਗਰਾਮ ਦੇ ਅਧੀਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ 27 ਅਗਸਤ ਨੂੰ ਗੱਲਬਾਤ ਕਰਨਗੇ। ਸ਼੍ਰੀ ਮੋਦੀ ਨੇ ਇਸ ਪ੍ਰੋਗਰਾਮ 'ਚ ਸ਼ਾਮਲ ਕਰਨ ਲਈ ਲੋਕਾਂ ਤੋਂ ਸੁਝਾਅ ਮੰਗੇ ਹਨ। ਲੋਕ ਸੁਝਾਅ ਨਰਿੰਦਰ ਮੋਦੀ ਐਪ 'ਤੇ ਦੇ ਸਕਦੇ ਹਨ। ਇਸ ਤੋਂ ਇਲਾਵਾ 1800117800 ਨੰਬਰ 'ਤੇ ਫੋਨ ਕਰ ਕੇ ਆਪਣਾ ਸੰਦੇਸ਼ ਰਿਕਾਰਡ ਕਰਵਾ ਸਕਦੇ ਹਨ ਅਤੇ ਆਪਣੇ ਸੁਝਾਅ 'ਮਾਈ ਗਵਰਨਮੈਂਟ ਡਾਟ ਇਨ' 'ਤੇ ਵੀ ਭੇਜ ਸਕਦੇ ਹਨ।


Related News