ਅੱਜ ਸੰਯੁਕਤ ਰਾਸ਼ਟਰ ਸਭਾ ਦੇ ਵੱਡੇ ਇਕੱਠ 'ਚ ਪ੍ਰਧਾਨ ਮੰਤਰੀ ਮੋਦੀ ਦਾ ਸੰਬੋਧਨ,ਪਾਕਿ ਨੂੰ ਦੇਣਗੇ ਕਰਾਰਾ ਜਵਾਬ
Saturday, Sep 26, 2020 - 11:38 AM (IST)

ਨਵੀਂ ਦਿੱਲੀ— ਅੱਜ ਯਾਨੀ ਕਿ 26 ਸਤੰਬਰ ਦਾ ਦਿਨ ਬੇਹੱਦ ਖ਼ਾਸ ਹੋਣ ਵਾਲਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕਰਨਗੇ। ਦੱਸ ਦੇਈਏ ਕਿ ਸੰਯੁਕਤ ਰਾਸ਼ਟਰ ਮਹਾਸਭਾ ਦੀ ਸਲਾਨਾ ਬੈਠਕ ਚੱਲ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਅੱਜ 9 ਵਜੇ (ਭਾਰਤੀ ਸਮੇਂ ਮੁਤਾਬਕ ਸ਼ਾਮ 6:30 ਵਜੇ) ਮਹਾਸਭਾ ਨੂੰ ਸੰਬੋਧਿਤ ਕਰਨਗੇ। ਵੀਡੀਓ ਕਾਨਫਰੈਂਸਿੰਗ ਜ਼ਰੀਏ ਹੋ ਰਹੇ ਇਸ ਸੰਬੋਧਨ ਵਿਚ ਪ੍ਰਧਾਨ ਮੰਤਰੀ ਗਲੋਬਲ ਅੱਤਵਾਦ ਦਾ ਮੁੱਦਾ ਚੁੱਕ ਸਕਦੇ ਹਨ ਅਤੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਕਰਾਰਾ ਜਵਾਬ ਦੇ ਸਕਦੇ ਹਨ।
Do watch PM @narendramodi’s address to the @UN General Assembly tomorrow (26th September) evening. https://t.co/UVTW2yscyM
— PMO India (@PMOIndia) September 25, 2020
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਕੋਰੋਨਾ ਵਾਇਰਸ ਨਾਲ ਲੜਨ ਵਿਚ ਭਾਰਤ ਦੀ ਭੂਮਿਕਾ ਅਤੇ ਉਪਲੱਬਧੀ ਬਾਰੇ ਵੀ ਪੂਰੀ ਦੁਨੀਆ ਨੂੰ ਇਸ ਮੰਚ ਤੋਂ ਦੱਸ ਸਕਦੇ ਹਨ। ਪ੍ਰਧਾਨ ਮੰਤਰੀ ਦਫ਼ਤਰ ਵਲੋਂ ਟਵੀਟ ਕਰ ਕੇ ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨ ਦੀ ਜਾਣਕਾਰੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਦੇ ਸੰਬੋਧਨ ਨੂੰ ਲੈ ਕੇ ਅੱਜ ਦੇਸ਼ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ। ਸੰਯੁਕਤ ਰਾਸ਼ਟਰ ਮਹਾਸਭਾ ਦੇ 75ਵੇਂ ਸੈਸ਼ਨ ’ਚ ਪ੍ਰਧਾਨ ਮੰਤਰੀ ਇਸ ਮੰਚ ਤੋਂ ਸੰਯੁਕਤ ਰਾਸ਼ਟਰ ’ਚ ਸੁਧਾਰ ਦੀ ਵੀ ਗੱਲ ਕਹਿ ਸਕਦੇ ਹਨ।
25 ਸਤੰਬਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਸੰਬੋਧਨ ’ਚ ਭਾਰਤ ’ਤੇ ਟਿੱਪਣੀ ਕੀਤੀ ਸੀ। ਇਸ ਦੌਰਾਨ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਪ੍ਰਤੀਨਿਧੀਆਂ ਨੇ ਵਾਕ ਆਊਟ ਕਰ ਦਿੱਤਾ ਸੀ। ਇਮਰਾਨ ਖਾਨ ਨੇ ਹਰ ਵਾਰ ਵਾਂਗ ਮੁੜ ਤੋਂ ਕਸ਼ਮੀਰ ਦਾ ਰਾਗ ਅਲਾਪਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰੀ ਸਵੈ-ਸੇਵਕ ਸੰਘ ਅਤੇ ਭਾਰਤ ਦੀ ਫ਼ੌਦ ’ਤੇ ਕਈ ਝੂਠੇ ਦੋਸ਼ ਵੀ ਲਾਏ। ਇਮਰਾਨ ਦੇ ਦੋਸ਼ਾਂ ਦਾ ਯੂ. ਐੱਨ. ’ਚ ਭਾਰਤ ਨੇ ਕਰਾਰਾ ਜਵਾਬ ਦਿੱਤਾ। ਸੰਯੁਕਤ ਰਾਸ਼ਟਰ ਮਿਸ਼ਨ ’ਚ ਭਾਰਤ ਦੇ ਫਰਸਟ ਸੈ¬ਕ੍ਰਟਰੀ ਸੇਂਥਿਲ ਕੁਮਾਰ ਨੇ ਆਲੋਚਨਾ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਅੱਤਵਾਦ ਦੀ ਨਰਸਰੀ ਹੈ।
ਇਹ ਵੀ ਪੜ੍ਹੋ: ਭਾਰਤ, ਮੋਦੀ ਤੇ ਆਰ.ਐੱਸ.ਐੱਸ... UN 'ਚ ਪਾਕਿ PM ਇਮਰਾਨ ਖਾਨ ਨੇ ਲਗਾਇਆ 'ਝੂਠ' ਦਾ ਅੰਬਾਰ