ਪ੍ਰਦੂਸ਼ਣ ਦੀ ਲਪੇਟ ''ਚ ਭਗਵਾਨ! ਦੇਵੀ-ਦੇਵਤਿਆਂ ਨੂੰ ਪਹਿਨਾਇਆ ਮਾਸਕ

11/06/2019 12:27:30 PM

ਵਾਰਾਣਸੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਦੀ ਹਵਾ ਵੀ ਖਰਾਬ ਹੋ ਗਈ ਹੈ। ਹਵਾ ਪ੍ਰਦੂਸ਼ਣ ਕਾਰਨ ਪੂਰਾ ਸ਼ਹਿਰ ਧੁੰਦ ਦੀ ਚਾਦਰ ਨਾਲ ਢੱਕਿਆ ਹੋਇਆ ਹੈ। ਇਸ ਕਾਰਨ ਲੋਕਾਂ ਨੂੰ ਜਿੱਥੇ ਸਾਹ ਲੈਣ 'ਚ ਪਰੇਸ਼ਾਨੀ ਹੋ ਰਹੀ ਹੈ, ਉੱਥੇ ਹੀ ਕਈ ਮੰਦਰਾਂ 'ਚ ਹੁਣ ਭਗਵਾਨ ਨੂੰ ਵੀ ਪ੍ਰਦੂਸ਼ਿਤ ਹਵਾ ਤੋਂ ਬਚਾਉਣ ਦੀ ਇੰਤਜ਼ਾਮ ਕੀਤਾ ਜਾਣ ਲੱਗਾ ਹੈ। ਸ਼ਹਿਰ ਦੇ ਕੁਝ ਮੰਦਰਾਂ 'ਚ ਭਗਵਾਨ ਦੀ ਮੂਰਤੀ ਨੂੰ ਮਾਸਕ ਪਹਿਨਾਇਆ ਗਿਆ ਹੈ। ਭਗਵਾਨ ਨੂੰ ਪ੍ਰਦੂਸ਼ਣ ਤੋਂ ਰਾਹਤ ਦੇਣ ਲਈ ਮੰਦਰ ਪ੍ਰਸ਼ਾਸਨ ਵਲੋਂ ਚੁੱਕਿਆ ਗਿਆ ਇਹ ਕਦਮ ਸ਼ਹਿਰ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
PunjabKesariਏ.ਕਊ.ਆਈ. 400 ਦੇ ਨੇੜੇ-ਤੇੜੇ
ਦੱਸਣਯੋਗ ਹੈ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ 'ਚ ਵੀ ਹਵਾ ਕਾਫ਼ੀ ਜ਼ਹਿਰੀਲੀ ਹੋ ਗਈ ਹੈ। ਮੰਗਲਵਾਰ ਨੂੰ ਕਾਨਪੁਰ ਅਤੇ ਲਖਨਊ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ। ਉੱਥੇ ਹੀ ਵਾਰਾਣਸੀ ਦੀ ਵੀ ਸਥਿਤੀ ਖਰਾਬ ਬਣੀ ਹੋਈ ਹੈ। ਪ੍ਰਸ਼ਾਸਨ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਇੱਥੇ ਏਅਰ ਕਵਾਲਿਟੀ ਇੰਡੈਕਸ (ਏ.ਕਊ.ਆਈ.) 400 ਦੇ ਨੇੜੇ-ਤੇੜੇ ਬਣਿਆ ਹੋਇਆ ਹੈ।
PunjabKesariਤਸਵੀਰਾਂ ਹੋ ਰਹੀਆਂ ਹਨ ਵਾਇਰਲ
ਇਸ ਦਰਮਿਆਨ ਸ਼ਹਿਰ ਦੇ ਸਿਗਰਾ ਸਥਿਤ ਇਕ ਮੰਦਰ 'ਚ ਮਹਾਦੇਵ ਸਮੇਤ ਸਾਰੇ ਦੇਵੀ-ਦੇਵਤਿਆਂ ਨੂੰ ਮਾਸਕ ਪਹਿਨਾਇਆ ਗਿਆ ਹੈ। ਪੁਜਾਰੀ ਹਰੀਸ਼ ਮਿਸ਼ਰ ਦੀ ਅਗਵਾਈ 'ਚ ਇਹ ਕਦਮ ਚੁੱਕਿਆ ਗਿਆ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਭਗਵਾਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੇ ਇਸ ਅਨੋਖੇ ਕਦਮ ਦੀ ਸ਼ਹਿਰ 'ਚ ਖੂਬ ਚਰਚਾ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਵੀ ਲੋਕਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ।


DIsha

Content Editor

Related News