PM ਮੋਦੀ ਦੇ ਸੋਸ਼ਲ ਮੀਡੀਆ ਅਕਾਊਂਟਸ ਤੋਂ 7 ਔਰਤਾਂ ਸੁਣਾਉਣਗੀਆਂ ਪ੍ਰੇਰਣਾ ਭਰੀ 'ਦਾਸਤਾਨ'

03/08/2020 1:31:15 PM

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜ਼ਿੰਦਗੀ 'ਚ ਖਾਸ ਮੁਕਾਮ ਹਾਸਲ ਕਰਨ ਵਾਲੀਆਂ 7 ਔਰਤਾਂ ਨੂੰ ਮਹਿਲਾ ਦਿਵਸ ਦੇ ਮੌਕੇ 'ਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਆਪਣੀ ਜ਼ਿੰਦਗੀ ਦੇ ਸਫਰ ਨੂੰ ਸਾਂਝਾ ਕਰਨਗੀਆਂ। ਕੌਮਾਂਤਰੀ ਮਹਿਲਾ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਜਿਵੇਂ ਮੈਂ ਕੁਝ ਦਿਨ ਪਹਿਲਾਂ ਕਿਹਾ ਸੀ, ਮੈਂ ਸੋਸ਼ਲ ਮੀਡੀਆ ਤੋਂ ਵਿਦਾ ਲੈ ਰਿਹਾ ਹਾਂ। ਜ਼ਿੰਦਗੀ 'ਚ ਖਾਸ ਮੁਕਾਮ ਹਾਸਲ ਕਰਨ ਵਾਲੀਆਂ 7 ਔਰਤਾਂ ਆਪਣੀ ਜ਼ਿੰਦਗੀ ਦੀ ਯਾਤਰਾ ਨੂੰ ਮੇਰੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੀਏ ਦਿਨ 'ਚ ਸਾਂਝਾ ਕਰਨਗੇ ਅਤੇ ਸ਼ਾਇਦ ਤੁਹਾਡੇ ਨਾਲ ਗੱਲਬਾਤ ਵੀ ਕਰਨ। ਇਨ੍ਹਾਂ ਔਰਤਾਂ ਨੇ ਵੱਖ-ਵੱਖ ਖੇਤਰਾਂ 'ਚ ਬਿਹਤਰੀਨ ਕੰਮ ਕੀਤਾ ਹੈ। ਉਨ੍ਹਾਂ ਦਾ ਸੰਘਰਸ਼ ਅਤੇ ਉਮੀਦਾਂ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਹਨ। ਆਓ, ਅਜਿਹੀਆਂ ਔਰਤਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਈਏ ਅਤੇ ਉਨ੍ਹਾਂ ਤੋਂ ਸਿੱਖੀਏ। 

ਇਹ ਵੀ ਪੜ੍ਹੋ : PM ਮੋਦੀ ਦੇ ਟਵਿੱਟਰ ਹੈਂਡਲ ਤੋਂ ਸਭ ਤੋਂ ਪਹਿਲਾਂ ਟਵੀਟ ਕਰਨ ਵਾਲੀ ਔਰਤ, ਜਾਣੋ ਕੌਣ ਹੈ

ਜ਼ਿਕਰਯੋਗ ਹੈ ਕਿ ਮੋਦੀ ਨੇ ਬੀਤੇ ਮੰਗਲਵਾਰ ਨੂੰ ਕਿਹਾ ਸੀ ਕਿ ਉਹ ਆਪਣੇ ਵੱਖ-ਵੱਖ ਸੋਸ਼ਲ ਮੀਡੀਆ ਅਕਾਊਂਟ ਉਨ੍ਹਾਂ ਔਰਤਾਂ ਨੂੰ ਸੌਂਪ ਦੇਣਗੇ, ਜੋ ਲੋਕਾਂ ਨੂੰ ਪ੍ਰੇਰਣਾ ਦਿੰਦੀਆਂ ਹਨ। ਉਨ੍ਹਾਂ ਨੇ ਟਵੀਟ ਕੀਤਾ ਸੀ ਕਿ ਇਸ ਮਹਿਲਾ ਦਿਵਸ ਯਾਨੀ ਕਿ 8 ਮਾਰਚ ਮੈਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਉਨ੍ਹਾਂ ਔਰਤਾਂ ਨੂੰ ਸੌਂਪ ਦੇਵਾਂਗਾ, ਜਿਨ੍ਹਾਂ ਦੀ ਜ਼ਿੰਦਗੀ ਅਤੇ ਕੰਮ ਨੇ ਸਾਨੂੰ ਪ੍ਰੇਰਣਾ ਦਿੱਤੀ ਹੈ। ਇਸ ਨਾਲ ਉਨ੍ਹਾਂ ਲੱਖਾਂ ਲੋਕਾਂ 'ਚ ਜਜ਼ਬਾ ਪੈਦਾ ਕਰਨ 'ਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਦੇ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਅਤੇ ਯੂ-ਟਿਊਬ 'ਤੇ ਅਕਾਊਂਟਸ ਹਨ। ਮੋਦੀ ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਫਾਲੋਅ ਕੀਤੇ ਜਾਣ ਵਾਲੇ ਦੁਨੀਆ ਦੇ ਨੇਤਾਵਾਂ 'ਚ ਸ਼ੁਮਾਰ ਹਨ। ਟਵਿੱਟਰ 'ਤੇ ਉਨ੍ਹਾਂ ਦੇ 5.33 ਕਰੋੜ, ਫੇਸਬੁੱਕ 'ਤੇ 4.4 ਕਰੋੜ ਅਤੇ ਇੰਸਟਾਗ੍ਰਾਮ 'ਤੇ 3.52 ਕਰੋੜ ਫਾਲੋਅਰਜ਼ ਹਨ।


Tanu

Content Editor

Related News