PM ਮੋਦੀ ਸ਼ਨੀਵਾਰ ਨੂੰ ਕਰਨਗੇ ਤਿੰਨ ਸ਼ਹਿਰਾਂ ਦਾ ਦੌਰਾ, ਕੋਵਿਡ ਵੈਕਸੀਨ ਦੀ ਤਿਆਰੀ ਦਾ ਲੈਣਗੇ ਜਾਇਜ਼ਾ

Friday, Nov 27, 2020 - 05:59 PM (IST)

PM ਮੋਦੀ ਸ਼ਨੀਵਾਰ ਨੂੰ ਕਰਨਗੇ ਤਿੰਨ ਸ਼ਹਿਰਾਂ ਦਾ ਦੌਰਾ, ਕੋਵਿਡ ਵੈਕਸੀਨ ਦੀ ਤਿਆਰੀ ਦਾ ਲੈਣਗੇ ਜਾਇਜ਼ਾ

ਅਹਿਮਦਾਬਾਦ/ਪੁਣੇ/ਹੈਦਰਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਪੁਣੇ, ਅਹਿਮਦਾਬਾਦ ਅਤੇ ਹੈਦਰਾਬਾਦ ਦਾ ਦੌਰਾ ਕਰਨ ਅਤੇ ਉੱਥੇ ਵਿਕਸਿਤ ਕੀਤੇ ਜਾ ਰਹੇ ਕੋਵਿਡ-19 ਟੀਕੇ ਨਾਲ ਜੁੜੇ ਕੰਮਾਂ ਦੀ ਸਮੀਖਿਆ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਨੇ ਇਹ ਜਾਣਕਾਰੀ ਦਿੱਤੀ। ਪੀ.ਐੱਮ.ਓ. ਨੇ ਟਵੀਟ ਕੀਤਾ,''ਕੱਲ (ਸ਼ਨੀਵਾਰ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੀਕਾ ਵਿਕਸਿਤ ਅਤੇ ਨਿਰਮਾਣ ਕਾਰਜ ਦੀ ਵਿਅਕਤੀਗੱਤ ਸਮੀਖਿਆ ਕਰਨ ਲਈ ਤਿੰਨ ਸ਼ਹਿਰਾਂ ਦੀ ਯਾਤਰਾ ਕਰਨਗੇ। ਉਹ ਅਹਿਮਦਾਬਾਦ 'ਚ ਜਾਈਡਸ ਕੈਡਿਲਾ ਪਾਰਕ, ਹੈਦਰਾਬਾਦ 'ਚ ਭਾਰਤ ਬਾਇਓਟੇਕ ਅਤੇ ਪੁਣੇ 'ਚ ਸੀਰਮ ਇੰਸਟੀਚਿਊਟ ਆਫ਼ ਇੰਡੀਆ ਜਾਣਗੇ।'' ਪੀ.ਐੱਮ.ਓ. ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇਨ੍ਹਾਂ ਕੇਂਦਰਾਂ ਦਾ ਦੌਰਾ ਕਰਨਗੇ ਅਤੇ ਉਹ ਵਿਗਿਆਨੀਆਂ ਨਾਲ ਚਰਚਾ ਕਰ ਕੇ ਆਪਣੇ ਨਾਗਰਿਕਾਂ ਦੇ ਟੀਕਾਕਰਣ ਲਈ ਤਿਆਰੀਆਂ, ਚੁਣੌਤੀਆਂ ਅਤੇ ਕੋਸ਼ਿਸ਼ਾਂ ਦਾ ਖਾਕਾ ਤਿਆਰ ਕਰਨ ਦੇ ਸੰਬੰਧ 'ਚ ਜਾਣਕਾਰੀ ਹਾਸਲ ਕਰਨਗੇ। 

ਇਹ ਵੀ ਪੜ੍ਹੋ : ਆਖ਼ਰਕਾਰ ਕਿਸਾਨਾਂ ਨੂੰ ਮਿਲੀ ਦਿੱਲੀ ਆਉਣ ਦੀ ਮਨਜ਼ੂਰੀ, ਨਾਲ ਰਹੇਗੀ ਪੁਲਸ ਟੀਮ

ਕੋਵਿਡ-19 ਦੇ ਟੀਕੇ ਬਾਰੇ ਕਰਨਗੇ ਜਾਣਕਾਰੀ ਹਾਸਲ
ਗੁਜਰਾਤ ਦੇ ਉੱਪ ਮੁੱਖ ਮੰਤਰੀ ਨਿਤਿਨ ਪਟੇਲ ਨੇ ਦੱਸਿਆ ਕਿ ਮੋਦੀ ਅਹਿਮਦਾਬਾਦ ਕੋਲ ਮੁੱਖ ਦਵਾਈ ਕੰਪਨੀ 'ਜਾਈਡਸ ਕੈਡਿਲਾ' ਦੇ ਪਲਾਂਟ ਦਾ ਦੌਰਾ ਕਰਨਗੇ ਅਤੇ ਉੱਥੇ ਵਿਕਸਿਤ ਕੀਤੇ ਜਾ ਰਹੇ ਕੋਵਿਡ-19 ਦੇ ਟੀਕੇ ਬਾਰੇ ਜਾਣਕਾਰੀ ਹਾਸਲ ਕਰਨਗੇ। 'ਜਾਈਡਸ ਕੈਡਿਲਾ' ਦਾ ਪਲਾਂਟ ਅਹਿਮਦਾਬਾਦ ਸ਼ਹਿਰ ਕੋਲ ਚਾਂਗੋਦਰ ਉਦਯੋਗਿਕ ਖੇਤਰ 'ਚ ਸਥਿਤ ਹੈ। ਦਵਾਈ ਬਣਾਉਣ ਵਾਲੀ ਕੰਪਨੀ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਕੋਵਿਡ-19 ਦੇ ਸੰਭਾਵਿਤ ਟੀਕੇ ਦੇ ਪਹਿਲੇ ਪੜਾਅ ਦਾ ਪ੍ਰੀਖਣ ਪੂਰਾ ਹੋ ਗਿਆ ਹੈ ਅਤੇ ਦੂਜੇ ਪੜਾਅ ਦਾ ਪ੍ਰੀਖਣ ਅਗਸਤ 'ਚ ਸ਼ੁਰੂ ਕੀਤਾ ਗਿਆ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸਵੇਰੇ ਕਰੀਬ 9.30 ਵਜੇ ਪਲਾਂਟ ਪਹੁੰਚਣਗੇ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਮੋਦੀ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸ.ਆਈ.ਆਈ.) ਦਾ ਦੌਰਾ ਕਰਨਗੇ, ਜਿਸ ਨੇ ਕੋਵਿਡ-19 ਦੀ ਟੀਕਾ ਵਿਕਸਿਤ ਕਰਨ ਲਈ ਮਸ਼ਹੂਰ ਦਵਾਈ ਕੰਪਨੀ 'ਏਸਟ੍ਰਾਜੇਨੇਕਾ' ਅਤੇ 'ਆਕਸਫੋਰਡ ਯੂਨੀਵਰਸਿਟੀ' ਨਾਲ ਹਿੱਸੇਦਾਰੀ ਦੀ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੁਪਹਿਰ 12.30 ਵਜੇ ਪੁਣੇ ਪਹੁੰਚਣਗੇ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਹੈਦਰਾਬਾਦ ਜਾਣਗੇ, ਜਿੱਥੇ ਉਹ ਕੋਵਿਡ-19 ਦੀ ਟੀਕਾ ਵਿਕਸਿਤ ਕਰ ਰਹੀ ਕੰਪਨੀ 'ਭਾਰਤ ਬਾਇਟੇਕ' ਦੇ ਕੇਂਦਰ ਦਾ ਦੌਰਾ ਕਰਨਗੇ। ਮੋਦੀ ਹੈਦਰਾਬਾਦ ਤੋਂ ਲਗਾਤਾਰ 50 ਕਿਲੋਮੀਟਰ ਦੂਰ 'ਹਕੀਮਪੇਟ ਹਵਾਈ ਫ਼ੌਜ ਅੱਡੇ' ਪਹੁੰਚਣਗੇ। 'ਭਾਰਤ ਬਾਇਓਟੇਕ' ਵਲੋਂ ਵਿਕਸਿਤ ਕੀਤੇ ਜਾ ਰਹੇ ਕੋਵਿਡ-19 ਟੀਕੇ ਦੇ ਤੀਜੇ ਪੜਾਅ ਦਾ ਟ੍ਰਾਇਲ ਜਾਰੀ ਹੈ। ਅਧਿਕਾਰੀ ਨੇ ਦੱਸਿਆ ਕਿ ਕੇਂਦਰ 'ਚ ਇਕ ਘੰਟਾ ਰੁਕਣ ਤੋਂ ਬਾਅਦ ਪ੍ਰਧਾਨ ਮੰਤਰੀ ਦਿੱਲੀ ਰਵਾਨਾ ਹੋ ਜਾਣਗੇ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਦਾ ਕਤਲ ਕਰਨ ਦੀ ਧਮਕੀ ਦੇਣ ਵਾਲਾ ਸ਼ਖ਼ਸ ਗ੍ਰਿਫ਼ਤਾਰ


author

DIsha

Content Editor

Related News