ਨੋਟਬੰਦੀ ਦੇ 4 ਸਾਲ ਪੂਰੇ, ਜਾਣੋ ਕੀ ਬੋਲੇ ਪੀ. ਐੱਮ. ਮੋਦੀ

Sunday, Nov 08, 2020 - 06:51 PM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਯਾਨੀ ਕਿ ਅੱਜ ਨੋਟਬੰਦੀ ਦੇ ਚਾਰ ਸਾਲ ਪੂਰੇ ਹੋਣ ਮੌਕੇ ਕਿਹਾ ਕਿ ਇਸ ਨਾਲ ਕਾਲੇ ਧਨ ਨੂੰ ਘੱਟ ਕਰਨ 'ਚ ਮਦਦ ਮਿਲੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨੋਟਬੰਦੀ ਨਾਲ ਟੈਕਸ ਜਮ੍ਹਾਂ ਕਰਨ 'ਚ ਵਾਧਾ ਹੋਇਆ ਹੈ ਅਤੇ ਪਾਰਦਰਸ਼ਤਾ ਵਧੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ, 2016 ਦੀ ਅੱਧੀ ਰਾਤ ਤੋਂ 500 ਰੁਪਏ ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। 

ਇਹ ਵੀ ਪੜ੍ਹੋ: 8 ਨਵੰਬਰ : PM ਮੋਦੀ ਦੇ ਇਕ ਫੈਸਲੇ ਨੇ ਪੂਰੇ ਦੇਸ਼ 'ਚ ਪਾ ਦਿੱਤੀਆਂ ਸਨ ਭਾਜੜਾਂ

ਮੋਦੀ ਨੇ ਅੱਜ ਟਵਿੱਟਰ 'ਤੇ ਮੁਦਰੀਕਰਨ ਦੇ ਆਪਣੀ ਸਰਕਾਰ ਦੇ ਫ਼ੈਸਲੇ ਦੇ ਫ਼ਾਇਦਿਆਂ ਬਾਰੇ ਗਿਣਵਾਇਆ। ਉਨ੍ਹਾਂ ਨੇ ਟਵੀਟ ਕੀਤਾ ਕਿ ਨੋਟਬੰਦੀ ਕਰ ਕੇ  ਕਾਲੇ ਧਨ ਨੂੰ ਘੱਟ ਕਰਨ ਵਿਚ, ਟੈਕਸ ਦੀ ਪਾਲਣਾ ਵਧਾਉਣ 'ਚ ਅਤੇ ਪਾਰਦਰਸਤਾ ਮਜ਼ਬੂਤ ਕਰਨ 'ਚ ਮਦਦ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਨਤੀਜੇ ਦੇਸ਼ ਦੀ ਤਰੱਕੀ ਲਈ ਬਹੁਤ ਫ਼ਾਇਦੇਮੰਦ ਰਹੇ ਹਨ। 

PunjabKesari

ਇਹ ਵੀ ਪੜ੍ਹੋ: 'ਨੋਟਬੰਦੀ' 'ਤੇ ਰਾਹੁਲ ਦਾ PM ਮੋਦੀ 'ਤੇ ਸ਼ਬਦੀ ਵਾਰ, ਕਿਹਾ- 'ਸੋਚੀ ਸਮਝੀ ਚਾਲ ਸੀ'

ਪ੍ਰਧਾਨ ਮੰਤਰੀ ਨੇ ਆਪਣੇ ਟਵੀਟ ਨਾਲ ਇਕ ਗ੍ਰਾਫ਼ਿਕ ਵੀ ਸਾਂਝਾ ਕੀਤਾ ਹੈ, ਜਿਸ 'ਚ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਮੁਦਰੀਕਰਨ ਤੋਂ ਟੈਕਸ ਜਮ੍ਹਾਂ ਹੋਣ 'ਚ ਵਾਧਾ ਹੋਇਆ, ਟੈਕਸ ਅਤੇ ਸਕਲ ਘਰੇਲੂ ਉਤਪਾਦ (ਜੀ. ਡੀ. ਪੀ.) ਅਨੁਪਾਤ ਵਧਿਆ। ਭਾਰਤ ਤੁਲਨਾਤਮਕ ਤੌਰ 'ਤੇ ਘੱਟ ਨਕਦ ਆਧਾਰਿਤ ਅਰਥਵਿਵਸਥਾ ਬਣਿਆ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤੀ ਮਿਲੀ।

ਇਹ ਵੀ ਪੜ੍ਹੋ: ਤਿਹਵੀਰ ਦੀ ਯਾਦ ਨੂੰ ਤਾਜ਼ਾ ਕਰ ਗਿਆ 'ਪ੍ਰਹਿਲਾਦ', 90 ਘੰਟੇ ਲੜਦਾ ਰਿਹੈ ਜ਼ਿੰਦਗੀ ਤੇ ਮੌਤ ਦੀ ਜੰਗ


Tanu

Content Editor

Related News