ਕੱਛ 'ਚ ਬਣੇਗਾ ਸਿੰਗਾਪੁਰ ਤੋਂ ਵੀ ਵੱਡਾ ਸੋਲਰ ਪਾਰਕ, PM ਮੋਦੀ ਬੋਲੇ- ਕਿਸਾਨਾਂ ਨੂੰ ਮਿਲੇਗਾ ਲਾਭ

Tuesday, Dec 15, 2020 - 03:43 PM (IST)

ਕੱਛ 'ਚ ਬਣੇਗਾ ਸਿੰਗਾਪੁਰ ਤੋਂ ਵੀ ਵੱਡਾ ਸੋਲਰ ਪਾਰਕ, PM ਮੋਦੀ ਬੋਲੇ- ਕਿਸਾਨਾਂ ਨੂੰ ਮਿਲੇਗਾ ਲਾਭ

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੱਛ 'ਚ ਦੁਨੀਆ ਦੇ ਸਭ ਤੋਂ ਵੱਡੇ ਹਾਈਬਰਿੱਡ ਐਨਰਜੀ ਪਾਰਕ ਦੀ ਨੀਂਹ ਰੱਖੀ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਕੱਛ ਦੀ ਸਥਾਨਕ ਭਾਸ਼ਾ 'ਚ ਕੀਤੀ। ਇਸ ਦੌਰਾਨ ਮੋਦੀ ਨੇ ਕਿਹਾ ਕਿ ਅੱਜ ਸਰਦਾਰ ਪਟੇਲ ਦਾ ਸੁਫ਼ਨਾ ਪੂਰਾ ਹੋ ਰਿਹਾ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਹੁਣ ਕੱਛ 'ਚ ਦੁਨੀਆ ਦਾ ਸਭ ਤੋਂ ਵੱਡਾ ਹਾਈਬਰਿੱਡ ਐਨਰਜੀ ਪਾਰਕ ਬਣ ਰਿਹਾ ਹੈ, ਜਿੰਨਾ ਵੱਡਾ ਸਿੰਗਾਪੁਰ ਅਤੇ ਬਹਿਰੀਨ 'ਚ ਹੈ, ਓਨਾ ਵੱਡਾ ਇਹ ਪਾਰਕ ਹੈ। ਇਸ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ। 

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ 'ਤੇ ਘਮਾਸਾਣ ਦਰਮਿਆਨ ਭਲਕੇ ਹੋਵੇਗੀ ਮੋਦੀ ਕੈਬਨਿਟ ਦੀ ਬੈਠਕ

ਪ੍ਰਧਾਨ ਮੰਤਰੀ ਮੋਦੀ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਜਾਰੀ ਕਿਸਾਨ ਅੰਦੋਲਨ ਦਰਮਿਆਨ ਕੱਛ ਦੇ ਕਿਸਾਨ ਭਾਈਚਾਰੇ ਤੋਂ ਇਲਾਵਾ ਗੁਜਰਾਤ ਦੇ ਕਿਸਾਨਾਂ ਨਾਲ ਵੀ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਕੱਛ 'ਚ ਧੋਰਡੋ ਦੇ ਕਿਸਾਨਾਂ ਅਤੇ ਕਲਾਕਾਰਾਂ ਨਾਲ ਗੱਲਬਾਤ ਕਰਨਗੇ। ਸੂਬੇ ਦੇ ਸੂਚਨਾ ਵਿਭਾਗ ਵਲੋਂ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ, ਭਾਰਤ-ਪਾਕਿਸਤਾਨ ਸਰਹੱਦ ਕੋਲ ਰਹਿੰਦੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਨਾਲ ਗੱਲਬਾਤ ਲਈ ਸੱਦਾ ਦਿੱਤਾ ਗਿਆ ਹੈ। ਕੱਛ ਜ਼ਿਲ੍ਹੇ ਦੀ ਲਖਪਤ ਤਾਲੁਕਾ 'ਚ ਅਤੇ ਇਸ ਦੇ ਨੇੜੇ-ਤੇੜੇ ਤਕਰੀਬਨ 5 ਹਜ਼ਾਰ ਸਿੱਖ ਪਰਿਵਾਰ ਰਹਿੰਦੇ ਹਨ।

ਇਹ ਵੀ ਪੜ੍ਹੋ : ਕਿਸਾਨੀ ਘੋਲ: ਸਿੰਘੂ ਸਰਹੱਦ 'ਤੇ ਪ੍ਰਦਰਸ਼ਨ 'ਚ ਸ਼ਾਮਿਲ ਹੋ ਸਕਦੀਆਂ ਨੇ 2000 ਤੋਂ ਵਧੇਰੇ ਕਿਸਾਨ ਬੀਬੀਆਂ


author

DIsha

Content Editor

Related News