ਰਾਮ ਮੰਦਰ ਦੇ ਭੂਮੀ ਪੂਜਨ ''ਚ PM ਮੋਦੀ ਦਾ ਸ਼ਾਮਲ ਹੋਣਾ ਸੰਵਿਧਾਨਕ ਸਹੁੰ ਦੀ ਉਲੰਘਣਾ : ਓਵੈਸੀ

07/28/2020 3:32:37 PM

ਨਵੀਂ ਦਿੱਲੀ- ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਯੁੱਧਿਆ ਯਾਤਰਾ ਦਾ ਵਿਰੋਧ ਕੀਤਾ ਹੈ। ਓਵੈਸੀ ਨੇ ਕਿਹਾ ਕਿ ਬਤੌਰ ਪ੍ਰਧਾਨ ਮੰਤਰੀ ਅਯੁੱਧਿਆ 'ਚ ਭੂਮੀ ਪੂਜਨ ਪ੍ਰੋਗਰਾਮ 'ਚ ਪੀ.ਐੱਮ. ਦਾ ਸ਼ਾਮਲ ਹੋਣਾ ਪ੍ਰਧਾਨ ਮੰਤਰੀ ਦੀ ਸੰਵਿਧਾਨਕ ਸਹੁੰ ਦੀ ਉਲੰਘਣਾ ਹੋਵੇਗੀ। ਏ.ਆਈ.ਐੱਮ.ਆਈ.ਐੱਮ. ਪ੍ਰਧਾਨ ਓਵੈਸੀ ਨੇ ਕਿਹਾ ਕਿ ਧਰਮ ਨਿਰਪੱਖਤਾ ਸੰਵਿਧਾਨ ਦੇ ਬੁਨਿਆਦੀ ਢਾਂਚੇ ਦਾ ਹਿੱਸਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 5 ਅਗਸਤ ਨੂੰ ਅਯੁੱਧਿਆ ਜਾਣ ਦਾ ਪ੍ਰੋਗਰਾਮ ਹੈ। ਇੱਥੇ ਉਹ ਰਾਮ ਮੰਦਰ ਨਿਰਮਾਣ ਲਈ ਭੂਮੀ ਪੂਜਨ ਪ੍ਰੋਗਰਾਮ 'ਚ ਸ਼ਾਮਲ ਹੋਣਗੇ। ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਇਸ ਦੇ ਰਾਮ ਮੰਦਰ ਅੰਦੋਲਨ ਨਾਲ ਜੁੜੇ ਕਈ ਲੋਕਾਂ ਨੂੰ ਸੱਦਾ ਦਿੱਤਾ ਹੈ। ਸੂਤਰਾਂ ਅਨੁਸਾਰ ਕੋਰੋਨਾ ਇਨਫੈਕਸ਼ਨ ਕਾਰਨ ਅਯੁੱਧਿਆ 'ਚ ਮਹਿਮਾਨਾਂ ਦੀ ਗਿਣਤੀ 200 ਸੀਮਿਤ ਰੱਖੀ ਗਈ ਹੈ। ਪ੍ਰਧਾਨ ਮੰਤਰੀ ਦੇ ਅਯੁੱਧਿਆ ਦੌਰੇ ਦੀਆਂ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਬਾਰੇ ਪੀ.ਐੱਮ.ਓ. ਨੂੰ ਪੂਰੀ ਯੋਜਨਾ ਸੌਂਪ ਦਿੱਤੀ ਗਈ ਹੈ।

PunjabKesariਓਵੈਸੀ ਨੇ ਇਸ ਦੌਰੇ 'ਤੇ ਸਵਾਲ ਚੁੱਕਿਆ ਅਤੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਸੰਬੋਧਨ ਕਰਦੇ ਹੋਏ ਟਵੀਟ ਕੀਤਾ ਹੈ। ਓਵੈਸੀ ਨੇ ਲਿਖਿਆ,''ਪ੍ਰਧਾਨ ਮੰਤਰੀ ਦਾ ਅਧਿਕਾਰਤ ਰੂਪ 'ਚ ਭੂਮੀ ਪੂਜਨ ਪ੍ਰੋਗਰਾਮ 'ਚ ਸ਼ਾਮਲ ਹੋਣਾ, ਉਨ੍ਹਾਂ ਦੀ ਸੰਵਿਧਾਨਕ ਸਹੁੰ ਦੀ ਉਲੰਘਣਾ ਹੋਵੇਗੀ। ਧਰਮਨਿਰਪੱਖਤਾ ਸੰਵਿਧਾਨ ਦੇ ਮੂਲ ਢਾਂਚੇ ਦਾ ਹਿੱਸਾ ਹੈ।'' ਓਵੈਸੀ ਨੇ ਅੱਗੇ ਕਿਹਾ ਕਿ ਅਸੀਂ ਇਸ ਗੱਲ ਨੂੰ ਨਹੀਂ ਭੁੱਲ ਸਕਦੇ ਹਾਂ ਕਿ ਬਾਬਰੀ 400 ਸਾਲਾਂ ਤੱਕ ਅਯੁੱਧਿਆ 'ਚ ਖੜ੍ਹੀ ਸੀ ਅਤੇ 1992 'ਚ ਇਸ ਨੂੰ ਇਕ ਅਪਰਾਧਕ ਭੀੜ ਨੇ ਢਾਹ ਦਿੱਤਾ ਸੀ।


DIsha

Content Editor

Related News