ਪਾਕਿਸਤਾਨ ''ਚ ਮੋਦੀ ਦੀ ਜਿੱਤ ਤੋਂ ਵਧ ਚਰਚਾ ''ਚ ਰਹੀ ਰਾਹੁਲ ਦੀ ਹਾਰ

Friday, May 24, 2019 - 03:52 PM (IST)

ਪਾਕਿਸਤਾਨ ''ਚ ਮੋਦੀ ਦੀ ਜਿੱਤ ਤੋਂ ਵਧ ਚਰਚਾ ''ਚ ਰਹੀ ਰਾਹੁਲ ਦੀ ਹਾਰ

ਨਵੀਂ ਦਿੱਲੀ— ਲੋਕ ਸਭਾ ਚੋਣਾਂ 2019 'ਚ ਬੰਪਰ ਜਿੱਤ ਹਾਸਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਬਰਦਸਤ ਵਾਪਸੀ ਦੀ ਤਿਆਰੀ 'ਚ ਜੁਟ ਗਏ ਹਨ। ਇਨ੍ਹਾਂ ਚੋਣਾਂ 'ਚ ਸਭ ਤੋਂ ਦਿਲਚਸਪ ਰਹੀ ਅਮੇਠੀ ਦੀ ਸੀਟ ਜਿੱਥੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦਰਅਸਲ ਅਮੇਠੀ ਨੂੰ ਕਾਂਗਰਸ ਦੀ ਪਛਾਣ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ, ਅਜਿਹੇ 'ਚ ਉਨ੍ਹਾਂ ਦੀ ਹਾਰ ਬੇਹੱਦ ਸ਼ਰਮਨਾਕ ਹੈ।
ਹਾਰ ਦੇ ਬਾਵਜੂਦ ਉਹ ਸੁਰਖੀਆਂ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਤ ਦੇ ਗਏ। ਦੇਸ਼ ਹੀ ਨਹੀਂ ਸਗੋਂ ਵਿਦੇਸ਼ 'ਚ ਵੀ ਮੋਦੀ ਦੀ ਜਿੱਤ ਤੋਂ ਵਧ ਰਾਹੁਲ ਦੀ ਹਾਰ ਚਰਚਾ ਦਾ ਵਿਸ਼ਾ ਬਣੀ ਰਹੀ। ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਦੇ ਨਾਲ ਹੀ ਰਾਹੁਲ ਪਾਕਿਸਤਾਨ 'ਚ ਟਾਪ ਟਰੈਂਡ ਕਰਨ ਲੱਗੇ। ਜਿੱਥੇ ਕੁਝ ਲੋਕ ਉਨ੍ਹਾਂ ਦੀ ਹਾਰ 'ਤੇ ਦੁੱਖ ਜ਼ਾਹਰ ਕਰ ਰਹੇ ਹਨ ਤਾਂ ਉੱਥੇ ਹੀ ਕੁਝ ਯੂਜ਼ਰ ਉਨ੍ਹਾਂ ਦੀ ਚੁਟਕੀ ਲੈਣ ਤੋਂ ਵੀ ਪਿੱਛੇ ਨਹੀਂ ਹਟੇ। ਜਾਣੋ ਰਾਹੁਲ ਦੀ ਹਾਰ 'ਤੇ ਕੀ ਹੈ ਦੁਨੀਆ ਦੀ ਪ੍ਰਤੀਕਿਰਿਆ:-PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari


author

DIsha

Content Editor

Related News