ਪੀ.ਐੱਸ.ਐੱਲ.ਵੀ. ਸਫ਼ਲ ਪ੍ਰੀਖਣ 'ਤੇ ਪੀ.ਐੱਮ. ਨੇ ਦਿੱਤੀ ਵਧਾਈ
Friday, Jan 25, 2019 - 11:02 AM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀ.ਐੱਸ.ਐੱਲ.ਵੀ.-ਸੀ44 ਅਤੇ ਪੀ.ਐੱਸ.ਐੱਲ.ਵੀ.-ਡੀ.ਐੱਲ. ਦੇ ਸਫ਼ਲ ਪ੍ਰੀਖਣ 'ਤੇ ਵਿਗਿਆਨੀਆਂ ਨੂੰ ਸ਼ੁੱਕਰਵਾਰ ਨੂੰ ਵਧਾਈ ਦਿੱਤੀ। ਸ਼੍ਰੀ ਮੋਦੀ ਨੇ ਟਵਿੱਟਰ 'ਤੇ ਲਿਖਿਆ,''ਪੀ.ਐੱਸ.ਐੱਲ.ਵੀ. ਦੇ ਸਫ਼ਲ ਪ੍ਰੀਖਣ ਲਈ ਵਿਗਿਆਨੀਆਂ ਨੂੰ ਵਧਾਈ। ਇਸ ਪ੍ਰੀਖਣ ਰਾਹੀਂ ਹੁਨਰਮੰਦ ਵਿਦਿਆਰਥੀਆਂ ਵਲੋਂ ਤਿਆਰ ਕਲਾਮਸੈੱਟ ਨੂੰ ਪੁਲਾੜ 'ਚ ਸਥਾਪਤ ਕੀਤਾ ਜਾਵੇਗਾ।'' ਉਨ੍ਹਾਂ ਨੇ ਇਕ ਹੋਰ ਟਵੀਟ 'ਚ ਲਿਖਿਆ,''ਇਸ ਪ੍ਰੀਖਣ ਦੇ ਨਾਲ ਹੀ ਭਾਰਤ ਮਾਈਕ੍ਰੋ-ਗੰਭੀਰਤਾ (ਗਰੇਵੀਟੀ) ਪ੍ਰਯੋਗਾਂ ਲਈ ਇਕ ਓਰਬੀਟੈੱਲ ਮੰਚ ਦੇ ਰੂਪ 'ਚ ਪੁਲਾੜ ਰਾਕੇਟ ਦੇ ਚੌਥੇ ਪੜਾਅ ਦੀ ਵਰਤੋਂ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।'' ਜ਼ਿਕਰਯੋਗ ਹੈ ਕਿ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਵੀਰਵਾਰ ਦੇਰ ਰਾਤ 2 ਸੈਟੇਲਾਈਟਾਂ ਨਾਲ ਪੀ.ਐੱਸ.ਐੱਲ.ਵੀ.-ਸੀ44 ਦਾ ਸ਼੍ਰੀਹਰਿਕੋਟਾ ਕੇਂਦਰ ਤੋਂ ਸਫ਼ਲਤਾਪੂਰਵਕ ਪ੍ਰੀਖਣ ਕੀਤਾ ਸੀ।