PM ਮੋਦੀ ਆਉਣਗੇ ਪ੍ਰਯਾਗਰਾਜ, 5 ਫਰਵਰੀ ਨੂੰ ਮਹਾਕੁੰਭ ''ਚ ਕਰਨਗੇ ਸੰਗਮ ਇਸ਼ਨਾਨ
Friday, Jan 31, 2025 - 12:27 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਫਰਵਰੀ ਨੂੰ ਪ੍ਰਯਾਗਰਾਜ 'ਚ ਰਹਿਣਗੇ। ਪੀ.ਐੱਮ. ਮੋਦੀ ਦਾ ਪ੍ਰੋਗਰਾਮ ਤੈਅ ਹੋ ਗਿਆ ਹੈ। ਸਵੇਰੇ 11 ਵਜੇ ਬਮਰੌਲੀ ਏਅਰਪੋਰਟ 'ਤੇ ਆਉਣਗੇ ਅਤੇ ਇੱਥੋਂ ਅਰੈਲ ਡੀਪੀਐੱਸ ਹੈਲੀਪੈਡ ਆਉਣਗੇ। ਇੱਥੋਂ ਗੰਗਾ ਇਸ਼ਨਾਨ ਕਰਨ ਲਈ ਨਿਸ਼ਾਦਰਾਜ ਕਰੂਜ ਤੋਂ ਆਉਣਗੇ ਅਤੇ ਫਿਰ ਗੰਗਾ ਇਸ਼ਨਾਨ ਅਤੇ ਗੰਗਾ ਪੂਜਨ ਕਰਨਗੇ। ਜਿਸ ਤੋਂ ਬਾਅਦ ਸੈਕਟਰ 6 'ਚ ਲਗਾਏ ਗਏ ਸਟੇਟ ਪਵੇਲੀਅਨ ਦਾ ਉਦਘਾਟਨ ਕਰਨਗੇ ਅਤੇ ਇੱਥੋਂ ਨੇਤਰ ਕੁੰਭ ਜਾਣਗੇ। ਮਹਾਕੁੰਭ ਦੌਰਾਨ ਹੋਏ ਕੰਮਾਂ ਨੂੰ ਦੇਖਣਗੇ। ਨੇਤਰ ਕੁੰਭ 'ਚ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਪ੍ਰਸਤਾਵਿਤ ਹੈ। ਪ੍ਰਧਾਨ ਮੰਤਰੀ ਅਕਸ਼ੈਵਟ ਅਤੇ ਹਨੂੰਮਾਨ ਮੰਦਰ 'ਚ ਦਰਸ਼ਨ-ਪੂਜਨ ਕਰਨਗੇ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੂੰ ਰਾਮ ਰਹੀਮ ਨੇ ਸਿਖਾਇਆ ਕ੍ਰਿਕਟ! ਕੈਮਰੇ ਅੱਗੇ ਡੇਰਾ ਮੁਖੀ ਨੇ ਖੋਲ੍ਹੇ ਰਾਜ਼
ਪੀ.ਐੱਮ. ਮੋਦੀ ਦੇ ਪ੍ਰਯਾਗਰਾਜ ਦੌਰੇ ਦੌਰਾਨ ਮੁੱਖ ਮੰਤਰੀ ਯੋਗੀ ਆਦਿਤਿਾਥ ਵੀ ਨਾਲ ਰਹਿਣਗੇ। ਸਾਲ 2019 ਦੇ ਕੁੰਭ ਮੇਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਵਰੀ 'ਚ ਆਏ ਸਨ। ਇਸ ਵਾਰ ਨੇਤਰ ਕੁੰਭ ਦੇ ਕੰਪਲੈਕਸ 'ਚ ਉਨ੍ਹਾਂ ਦਾ ਪ੍ਰੋਗਰਾਮ ਪ੍ਰਸਤਾਵਿਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੀ ਮਹਾਕੁੰਭ 'ਚ ਆਸਥਾ ਦੀ ਡੁਬਕੀ ਲਗਾਉਣਗੇ। ਇਕ ਫਰਵਰੀ ਨੂੰ ਉੱਪ ਰਾਸ਼ਟਰਪਤੀ ਪ੍ਰਯਾਗਰਾਜ ਜਾਣਗੇ ਤਾਂ ਰਾਸ਼ਟਰਪਤੀ ਮੁਰਮੂ 10 ਫਰਵਰੀ ਨੂੰ ਮਹਾਕੁੰਭ ਜਾਣ ਵਾਲੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8