''ਬਾਪੂ'' ਨੂੰ 150ਵੀਂ ਜਯੰਤੀ ''ਤੇ ਨਮਨ, ਮੋਦੀ ਨੇ ਵੀਡੀਓ ਜ਼ਰੀਏ ਦਿੱਤਾ ਸੰਦੇਸ਼

Wednesday, Oct 02, 2019 - 12:15 PM (IST)

''ਬਾਪੂ'' ਨੂੰ 150ਵੀਂ ਜਯੰਤੀ ''ਤੇ ਨਮਨ, ਮੋਦੀ ਨੇ ਵੀਡੀਓ ਜ਼ਰੀਏ ਦਿੱਤਾ ਸੰਦੇਸ਼

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ 'ਤੇ ਬੁੱਧਵਾਰ ਨੂੰ ਰਾਜਘਾਟ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਮਨੁੱਖਤਾ ਪ੍ਰਤੀ ਗਾਂਧੀ ਜੀ ਦੇ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਜ਼ਾਹਰ ਕਰਦਾ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ, ''ਅਸੀਂ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਇਕ ਬਿਹਤਰ ਦੁਨੀਆ ਬਣਾਉਣ  ਲਈ ਲਗਾਤਾਰ ਮਿਹਨਤ ਕਰਨ ਦਾ ਸੰਕਲਪ ਲੈਂਦੇ ਹਾਂ।'' 

 


ਮੋਦੀ ਨੇ ਗਾਂਧੀ 'ਤੇ ਇਕ ਵੀਡੀਓ ਵੀ ਟਵੀਟ ਕੀਤੀ ਹੈ, ਜਿਸ ਦੇ ਜ਼ਰੀਏ ਦੱਸਿਆ ਕਿ ਬਾਪੂ ਦਾ ਸ਼ਾਂਤੀ ਦਾ ਸੰਦੇਸ਼ ਗਲੋਬਲ ਭਾਈਚਾਰੇ ਲਈ ਅੱਜ ਵੀ ਉੱਚਿਤ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ 7 ਬੁਰਾਈਆਂ ਦਾ ਜ਼ਿਕਰ ਕੀਤਾ, ਜਿਨ੍ਹਾਂ ਤੋਂ ਗਾਂਧੀ ਜੀ ਨੇ ਬਚਣ ਲਈ ਕਿਹਾ ਸੀ ਅਤੇ ਇਹ ਬੁਰਾਈਆਂ ਹਨ— ਬਿਨਾਂ ਕੰਮ ਕੀਤੇ ਧਨ ਇਕੱਠਾ ਕਰਨਾ, ਅੰਤਰ ਆਤਮਾ ਬਿਨਾਂ ਉਪਭੋਗ, ਚਰਿੱਤਰ ਬਿਨਾਂ ਕਮਾਇਆ ਗਿਆਨ, ਨੈਤਿਕਤਾ ਬਿਨਾਂ ਵਪਾਰ, ਮਨੁੱਖਤਾ ਰਹਿਤ ਵਿਗਿਆਨ, ਤਿਆਗ ਬਿਨਾਂ ਧਰਮ ਅਤੇ ਸਿਧਾਂਤ ਰਹਿਤ ਰਾਜਨੀਤੀ। 

PunjabKesari


ਨਰਿੰਦਰ ਮੋਦੀ ਤੋਂ ਇਲਾਵਾ ਸਾਬਕਾ ਪੀ. ਐੱਮ. ਡਾ. ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਸ਼ਟਰਪਤੀ ਰਾਮਨਾਥ ਕੋਵਿੰਦ, ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਸਮੇਤ ਵੱਖ-ਵੱਖ ਨੇਤਾਵਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।


author

Tanu

Content Editor

Related News