ਹੁਣ ਨਾਈਟ੍ਰੋਜਨ ਪਲਾਂਟ ਤੋਂ ਆਕਸੀਜਨ ਬਣਾ ਕੇ ਘਾਟ ਨੂੰ ਦੂਰ ਕਰੇਗੀ ਸਰਕਾਰ, PM ਮੋਦੀ ਨੇ ਕੀਤੀ ਸਮੀਖਿਆ

Sunday, May 02, 2021 - 06:04 PM (IST)

ਹੁਣ ਨਾਈਟ੍ਰੋਜਨ ਪਲਾਂਟ ਤੋਂ ਆਕਸੀਜਨ ਬਣਾ ਕੇ ਘਾਟ ਨੂੰ ਦੂਰ ਕਰੇਗੀ ਸਰਕਾਰ, PM ਮੋਦੀ ਨੇ ਕੀਤੀ ਸਮੀਖਿਆ

ਨਵੀਂ ਦਿੱਲੀ- ਸਰਕਾਰ ਕੋਰੋਨਾ ਲਾਗ਼ ਦਾ ਪ੍ਰਕੋਪ ਵੱਧਣ ਕਾਰਨ ਮੈਡੀਕਲ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਮੌਜੂਦਾ ਨਾਈਟ੍ਰੋਜਨ ਪਲਾਂਟਾਂ ਨੂੰ ਆਕਸੀਜਨ ਪਲਾਂਟਾਂ 'ਚ ਬਦਲਣ ਦੀ ਸੰਭਾਵਨਾ ਦਾ ਪਤਾ ਲਗਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਈਟ੍ਰੋਜਨ ਪਲਾਂਟਾਂ ਨੂੰ ਆਕਸੀਜਨ ਯੰਤਰਾਂ 'ਚ ਬਦਲਣ ਦੇ ਕੰਮ 'ਚ ਤਰੱਕੀ ਦੀ ਐਤਵਾਰ ਨੂੰ ਇੱਥੇ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਬੈਠਕ ਕਰ ਕੇ ਸਮੀਖਿਆ ਕੀਤੀ। ਬੈਠਕ 'ਚ ਇਹ ਜਾਣਕਾਰੀ ਦਿੱਤੀ ਗਈ ਕਿ ਅਜਿਹੇ ਵੱਖ-ਵੱਖ ਸੰਭਾਵਿਤ ਉਦਯੋਗਾਂ ਦੀ ਪਛਾਣ ਕੀਤੀ ਗਈ, ਜਿਨ੍ਹਾਂ 'ਚ ਮੌਜੂਦਾ ਨਾਈਟ੍ਰੋਜਨ ਪਲਾਂਟਾਂ ਨੂੰ ਆਕਸੀਜਨ ਦੇ ਉਤਪਾਦਨ ਲਈ ਬਦਲਿਆ ਜਾ ਸਕਦਾ ਹੈ। ਮੌਜੂਦਾ ਪ੍ਰੈਸ਼ਰ ਸਵਿੰਗ ਐਡਸਾਪਰਸ਼ਨ (ਪੀ.ਐੱਸ.ਏ.) ਨਾਈਟ੍ਰੋਜਨ ਪਲਾਂਟਾਂ ਨੂੰ ਆਕਸੀਜਨ ਦੇ ਉਤਪਾਦਨ ਲਈ ਬਦਲਣ ਦੀ ਪ੍ਰਕਿਰਿਆ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਨਾਈਟ੍ਰੋਜਨ ਪਲਾਂਟਾਂ 'ਚ ਕਾਰਬਨ ਮਾਲਕਿਊਲਰ ਸੀਵ (ਸੀ.ਐੱਮ.ਐੱਸ.) ਦੀ ਵਰਤੋਂ ਕੀਤੀ ਜਾਂਦੀ ਹੈ, ਜਦੋਂ ਕਿ ਆਕਸੀਜਨ ਦੇ ਉਤਪਾਦਨ ਲਈ ਜਿਓਲਾਈਟ ਮਾਲੀਕਿਊਲਰ ਸੀਵ (ਜ਼ੈੱਡ.ਐੱਮ.ਐੱਸ.) ਦੀ ਜ਼ਰੂਰਤ ਹੁੰਦੀ ਹੈ।

PunjabKesariਇਸ ਲਈ ਸੀ.ਐੱਮ.ਐੱਸ. ਨੂੰ ਜ਼ੈੱਡ.ਐੱਮ.ਐੱਸ. ਨਾਲ ਬਦਲ ਕੇ ਅਤੇ ਕੁਝ ਹੋਰ ਤਬਦੀਲੀਆਂ ਜਿਵੇਂ ਆਕਸੀਜਨ ਐਨਾਲਾਈਜ਼ਰ, ਕੰਟਰੋਲ ਪੈਨਲ ਪ੍ਰਣਾਲੀ, ਪ੍ਰਵਾਹ ਵਾਲਵ ਆਦਿ ਨਾਲ ਮੌਜੂਦਾ ਨਾਈਟ੍ਰੋਜਨ ਪਲਾਂਟਾਂ 'ਚ ਆਕਸੀਜਨ ਦੇ ਉਤਪਾਦਨ ਲਈ ਬਦਲਿਆ ਜਾ ਸਕਦਾ ਹੈ। ਉਦਯੋਗਾਂ ਨਾਲ ਵਿਚਾਰ-ਚਰਚਾ ਤੋਂ ਬਾਅਦ ਹੁਣ ਤੱਕ 14 ਉਦਯੋਗਾਂ ਦੀ ਪਛਾਣ ਕੀਤੀ ਗਈ ਹੈ, ਜਿੱਥੇ ਨਾਈਟ੍ਰੋਜਨ ਪਲਾਂਟਾਂ ਦੀ ਤਬਦੀਲੀ ਦਾ ਕੰਮ ਤਰੱਕੀ 'ਤੇ ਹੈ। ਇਸ ਤੋਂ ਇਲਾਵਾ ਉਦਯੋਗ ਸੰਘਾਂ ਦੀ ਮਦਦ ਨਾਲ 37 ਨਾਈਟ੍ਰੋਜਨ ਪਲਾਂਟਾਂ ਦੀ ਇਸ ਕੰਮ ਲਈ ਪਛਾਣ ਕੀਤੀ ਗਈ ਹੈ। ਆਕਸੀਜਨ ਦੇ ਉਤਪਾਦਨ ਲਈ ਸੋਧ ਨਾਈਟ੍ਰੋਜਨ ਪਲਾਂਟ ਨੂੰ ਜਾਂ ਤਾਂ ਕੋਲ ਦੇ ਹਸਪਤਾਲ 'ਚ ਟਰਾਂਸਫਰ ਕੀਤਾ ਜਾ ਸਕਦਾ ਹੈ ਅਤੇ ਜੇਕਰ ਇਸ ਪਲਾਂਟ ਨੂੰ ਟਰਾਂਸਫਰ ਕਰਨਾ ਸੰਭਵ ਨਹੀਂ ਹੈ ਤਾਂ ਇਸ ਦੀ ਵਰਤੋਂ ਆਕਸੀਜਨ ਦੇ ਆਨ-ਸਾਈਟ ਉਤਪਾਦਨ ਲਈ ਕੀਤੀ ਜਾ ਸਕਦੀ ਹੈ, ਜਿਸ ਨੂੰ ਵਿਸ਼ੇਸ਼ ਬੇੜੇ ਅਤੇ ਸਿਲੰਡਰ ਨਾਲ ਹਸਪਤਾਲ 'ਚ ਪਹੁੰਚਾਇਆ ਜਾ ਸਕਦਾ ਹੈ। ਬੈਠਕ 'ਚ ਪ੍ਰਧਾਨ ਮੰਤਰੀ ਦੇ ਮੁੱਖ ਸਕੱਤਰ, ਕੈਬਨਿਟ ਸਕੱਤਰ, ਗ੍ਰਹਿ ਸਕੱਤਰ, ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ ਦੇ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

ਇਹ ਵੀ ਪੜ੍ਹੋ : ਪਰਿਵਾਰ 'ਚੋਂ ਉੱਠੀਆਂ 3 ਅਰਥੀਆਂ, ਕੋਰੋਨਾ ਪਾਜ਼ੇਟਿਵ 2 ਭਰਾਵਾਂ ਦੀ ਮੌਤ ਮਗਰੋਂ ਤੀਜੇ ਦੀ ਸਦਮੇ 'ਚ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News