ਨਵੀਂ ਸਿੱਖਿਆ ਨੀਤੀ : ਵਿਦਿਆਰਥੀਆਂ ਨੂੰ ਵਿਸ਼ਾ ਚੁਣਨ ਦੀ ਆਜ਼ਾਦੀ, ਇਹ ਸਭ ਤੋਂ ਵੱਡਾ ਸੁਧਾਰ- PM ਮੋਦੀ

09/11/2020 2:20:19 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ 'ਤੇ ਭਾਰਤ ਦੀ, ਨਵੀਆਂ ਉਮੀਦਾਂ ਦੀ, ਨਵੀਆਂ ਜ਼ਰੂਰਤਾਂ ਦੀ ਪੂਰਤੀ ਦਾ ਮਾਧਿਅਮ ਹੈ ਅਤੇ ਇਹ 21ਵੀਂ ਸਦੀ ਦੇ ਭਾਰਤ ਨੂੰ ਨਵੀਂ ਦਿਸ਼ਾ ਦੇਣ ਵਾਲੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਸਿੱਖਿਆ ਨੀਤੀ (ਐੱਨ.ਈ.ਪੀ.) 2020 ਦੇ ਅਧੀਨ '21ਵੀਂ ਸਦੀ 'ਚ ਸਕੂਲੀ ਸਿੱਖਿਆ' ਵਿਸ਼ੇ 'ਤੇ ਇਕ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸ਼ੁੱਕਰਵਾਰ ਨੂੰ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਇਕ ਅਜਿਹੇ ਪਲ ਦਾ ਹਿੱਸਾ ਬਣ ਰਹੇ ਹਾਂ, ਜੋ ਸਾਡੇ ਦੇਸ਼ ਦੇ ਭਵਿੱਖ ਨਿਰਮਾਣ ਦੀ ਨੀਂਹ ਰੱਖ ਰਹੇ ਹਨ, ਜਿਸ 'ਚ ਨਵੇਂ ਯੁੱਗ ਦੇ ਨਿਰਮਾਣ ਦੇ ਬੀਜ ਪਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ (ਐੱਨ.ਈ.ਪੀ.) ਦਾ ਐਲਾਨ ਹੋਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਮਨ 'ਚ ਕਈ ਸਵਾਲ ਆ ਰਹੇ ਹਨ। ਮਸਲਨ, ਇਹ ਸਿੱਖਿਆ ਨੀਤੀ ਕੀ ਹੈ? ਇਹ ਕਿਵੇਂ ਵੱਖ ਹੈ, ਇਸ ਨਾਲ ਸਕੂਲ ਅਤੇ ਕਾਲਜਾਂ 'ਚ ਕਈ ਤਬਦੀਲੀ ਆਏਗੀ।

ਉਨ੍ਹਾਂ ਨੇ ਕਿਹਾ ਕਿ ਐੱਨ.ਈ.ਪੀ. 'ਚ ਬੱਚਿਆਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ, ਇਸ 'ਚ ਪੜਤਾਲ, ਗਤੀਵਿਧੀਆਂ ਅਤੇ ਮਨੋਰੰਜਕ ਤਰੀਕਿਆਂ ਨਾਲ ਸਿੱਖਣ 'ਤੇ ਜ਼ੋਰ ਦਿੱਤਾ ਗਿਆ। ਮੋਦੀ ਨੇ ਕਿਹਾ ਕਿ ਪਿਛਲੇ 3 ਦਹਾਕਿਆਂ 'ਚ ਦੁਨੀਆ ਦਾ ਹਰ ਖੇਤਰ ਬਦਲ ਗਿਆ, ਹਰ ਵਿਵਸਥਾ ਬਦਲ ਗਈ। ਇਨ੍ਹਾਂ 3 ਦਹਾਕਿਆਂ 'ਚ ਸਾਡੇ ਜੀਵਨ ਦਾ ਸ਼ਾਇਦ ਹੀ ਕੋਈ ਪੱਖ ਹੋਵੇ, ਜੋ ਪਹਿਲੇ ਵਰਗਾ ਹੋਵੇ। ਪਰ ਉਹ ਮਾਰਗ, ਜਿਸ 'ਤੇ ਚੱਲਦੇ ਹੋਏ ਸਮਾਜ ਭਵਿੱਖ ਵੱਲ ਵਧਦਾ ਹੈ, ਸਾਡੀ ਸਿੱਖਿਆ ਵਿਵਸਥਾ, ਉਹ ਹੁਣ ਵੀ ਪੁਰਾਣੇ ਰਸਤੇ 'ਤੇ ਹੀ ਚੱਲ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਦੀ ਮੁਹਿੰਮ 'ਚ ਪ੍ਰਿੰਸੀਪਲ, ਅਧਿਆਪਕ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਸਿੱਖਿਆ ਮੰਤਰਾਲੇ ਨੇ 'ਮਾਏਗੋਵ' ਪੋਰਟਲ 'ਤੇ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਬਾਰੇ ਦੇਸ਼ ਭਰ 'ਚ ਅਧਿਆਪਕਾਂ ਤੋਂ ਉਨ੍ਹਾਂ ਦੇ ਸੁਝਾਅ ਮੰਗੇ ਸਨ, ਜਿਸ 'ਚ ਇਕ ਹਫ਼ਤੇ ਅੰਦਰ ਹੀ 15 ਲੱਖ ਤੋਂ ਵੱਧ ਸੁਝਾਅ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਸਾਡੇ ਦੇਸ਼ 'ਚ ਅੰਕ ਅਤੇ ਅੰਕ ਪੱਤਰ ਆਧਾਰਤ ਸਿੱਖਿਆ ਵਿਵਸਥਾ ਹਾਵੀ ਸੀ ਪਰ ਹੁਣ ਸਾਨੂੰ ਸਿੱਖਿਆ 'ਚ ਆਸਾਨ, ਨਵੇਂ-ਨਵੇਂ ਤੌਰ-ਤਰੀਕਿਆਂ ਨੂੰ ਵਧਾਉਣਾ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬੱਚਿਆਂ ਲਈ ਨਵੇਂ ਦੌਰ ਦੇ ਅਧਿਐਨ ਦਾ ਮੂਲ ਮੰਤਰ ਹੋਣਾ ਚਾਹੀਦਾ- ਹਿੱਸੇਦਾਰੀ, ਖੋਜ, ਅਨੁਭਵ, ਪ੍ਰਗਟਾਵਾ ਅਤੇ ਉੱਤਮਤਾ। ਪੀ.ਐੱਮ. ਮੋਦੀ ਨੇ ਕਿਹਾ ਕਿ ਸਾਡੇ ਪਹਿਲੇ ਦੀ ਜੋ ਸਿੱਖਿਆ ਨੀਤੀ ਰਹੀ ਹੈ, ਉਸ ਨੇ ਸਾਡੇ ਵਿਦਿਆਰਥੀਆਂ ਨੂੰ ਬਹੁਤ ਬੰਨ੍ਹ ਵੀ ਦਿੱਤਾ ਸੀ। ਜੋ ਵਿਦਿਆਰਥੀ ਸਾਇੰਸ ਲੈਂਦਾ ਹੈ, ਉਹ ਆਰਟਸ ਜਾਂ ਕਾਮਰਸ ਨਹੀਂ ਪੜ੍ਹ ਸਕਦਾ ਸੀ। ਆਰਟਸ-ਕਾਮਰਸ ਵਾਲਿਆਂ ਲਈ ਮੰਨ ਲਿਆ ਗਿਆ ਕਿ ਇਹ ਹਿਸਟਰੀ, ਭੂਗੋਲ, ਅਕਾਊਂਟਸ ਇਸ ਲਈ ਪੜ੍ਹ ਰਹੇ ਹਨ, ਕਿਉਂਕਿ ਇਹ ਸਾਇੰਸ ਨਹੀਂ ਪੜ੍ਹ ਸਕਦੇ। ਰਾਸ਼ਟਰੀ ਸਿੱਖਿਆ ਨੀਤੀ 'ਚ ਵਿਦਿਆਰਥੀਆਂ ਨੂੰ ਕੋਈ ਵੀ ਵਿਸ਼ਾ ਚੁਣਨ ਦੀ ਆਜ਼ਾਦੀ ਦਿੱਤੀ ਗਈ ਹੈ। ਇਹ ਸਭ ਤੋਂ ਵੱਡੇ ਸੁਧਾਰ 'ਚੋਂ ਇਕ ਹੈ। ਹੁਣ ਸਾਡੇ ਨੌਜਵਾਨ ਨੂੰ ਵਿਗਿਆਨ, ਕਲਾ ਜਾਂ ਕਾਮਰਸ ਦੇ ਕਿਸੇ ਇਕ ਬ੍ਰੇਕੈਟ 'ਚ ਹੀ ਫਿਟ ਹੋਣ ਦੀ ਜ਼ਰੂਰਤ ਨਹੀਂ ਹੈ। ਦੇਸ਼ ਦੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਹੁਣ ਪੂਰਾ ਮੌਕਾ ਮਿਲੇਗਾ। 


DIsha

Content Editor

Related News