ਪੂਰਾ ਭਾਰਤ ਲਾਕ ਡਾਊਨ, ਨਰਾਤੇ ''ਤੇ ਨਰਿੰਦਰ ਮੋਦੀ ਨੇ ਦੇਵੀ ਮਾਂ ਤੋਂ ਮੰਗਿਆ ਕੁਝ ਖਾਸ

03/25/2020 10:32:01 AM

ਨਵੀਂ ਦਿੱਲੀ— ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੂਰੇ ਦੇਸ਼ 'ਚ 21 ਦਿਨ ਲਈ ਲਾਕ ਡਾਊਨ ਦਾ ਐਲਾਨ ਕਰ ਦਿੱਤਾ ਗਿਆ ਹੈ। ਪੂਰੇ ਦੇਸ਼ 'ਚ ਲਾਕ ਡਾਊਨ ਦਾ ਮਤਲਬ ਘਰਾਂ 'ਚ ਬੰਦ ਰਹਿਣਾ ਹੈ। ਅੱਜ ਤੋਂ ਦੇਵੀ ਮਾਂ ਦੇ ਨਰਾਤੇ ਵੀ ਸ਼ੁਰੂ ਹੋ ਗਏ ਹਨ, ਜਿਸ ਨੂੰ ਲੈ ਕੇ ਮੋਦੀ ਨੇ ਟਵਿੱਟਰ 'ਤੇ ਟਵੀਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੱਜ ਤੋਂ ਸ਼ੁਰੂ ਹੋ ਰਹੇ ਨਰਾਤੇ 'ਤੇ ਉਹ ਕੋਰੋਨਾ ਵਿਰੁੱਧ ਜੰਗ 'ਚ ਲੱਗੇ ਲੋਕਾਂ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕਰਾਂਗਾ। ਮੋਦੀ ਨੇ ਦੱਸਿਆ ਕਿ ਦੇਸ਼ ਭਰ 'ਚ ਇਨ੍ਹੀਂ ਦਿਨੀਂ ਕਈ ਤਿਉਹਾਰ ਮਨਾਏ ਜਾਂਦੇ ਸਨ, ਸਾਰਿਆਂ ਦਾ ਜਸ਼ਨ ਉਂਝ ਨਹੀਂ ਹੋਵੇਗਾ ਪਰ ਇਹ ਤਿਉਹਾਰ ਸਾਨੂੰ ਇਸ ਸੰਕਟ ਤੋਂ ਕੱਢਣ ਦਾ ਹੌਂਸਲਾ ਜ਼ਰੂਰ ਦੇਵੇਗਾ।

PunjabKesari

ਪੀ. ਐੱਮ. ਮੋਦੀ ਨੇ ਟਵੀਟ ਕੀਤਾ, ਅੱਜ ਤੋਂ ਨਰਾਤੇ ਸ਼ੁਰੂ ਹੋ ਰਹੇ ਹਨ। ਸਾਲਾਂ ਤੋਂ ਮੈਂ ਮਾਂ ਦੀ ਪੂਜਾ ਕਰਦਾ ਆ ਰਿਹਾ ਹਾਂ। ਇਸ ਵਾਰ ਦੀ ਸਾਧਨਾ ਮੈਂ ਮਨੁੱਖਤਾ ਦੀ ਸੇਵਾ ਕਰਨ ਵਾਲੇ ਸਾਰੇ ਡਾਕਟਰਾਂ, ਨਰਸ, ਮੈਡੀਕਲ ਸਟਾਫ, ਪੁਲਸ ਕਰਮਚਾਰੀਆਂ ਅਤੇ ਮੀਡੀਆ ਕਰਮਚਾਰੀਆਂ, ਜੋ ਕੋਰੋਨਾ ਵਿਰੁੱਧ ਲੜਾਈ 'ਚ ਜੁੱਟੇ ਹਨ, ਦੀ ਚੰਗੀ ਸਿਹਤ, ਸੁਰੱਖਿਆ ਅਤੇ ਸਿੱਧੀ ਨੂੰ ਸਮਰਪਿਤ ਕਰਦਾ ਹਾਂ। 

PunjabKesari

ਇਸ ਤੋਂ ਪਹਿਲਾਂ ਮੋਦੀ ਨੇ ਦੋ ਟਵੀਟ ਹੋਰ ਕੀਤੇ। ਇਸ 'ਚ ਲਿਖਿਆ ਸੀ ਕਿ ਇਸ ਸਮੇਂ ਦੇਸ਼ ਕਈ ਸਾਰੇ ਤਿਉਹਾਰ ਮਨਾ ਰਿਹਾ ਹੈ। ਅੱਜ ਤੋਂ ਰਿਵਾਇਤੀ ਨਵਾਂ ਸਾਲ ਵੀ ਸ਼ੁਰੂ ਹੋ ਰਿਹਾ ਹੈ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਉਗਾਦੀ, ਗੁੜੀ ਤਿਉਹਾਰ, ਨਵਰੇਹ ਅਤੇ ਸਜੀਬੂ ਚੇਈਰਾਓਬਾ ਦੀਆਂ ਸ਼ੁੱਭਕਾਮਨਾਵਾਂ ਦਿੰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਤਮਾਮ ਤਿਉਹਾਰ ਅਜਿਹੇ ਵੀ ਮਨਾ ਰਹੇ ਹਾਂ, ਜਦੋਂ ਦੇਸ਼ ਕੋਰੋਨਾ ਜਿਹੀ ਮਹਾਮਾਰੀ ਤੋਂ ਲੜ ਰਿਹਾ ਹੈ। ਮੇਰੀ ਪਰਮਾਤਮਾ ਨੂੰ ਪ੍ਰਾਰਥਨਾ ਹੈ ਕਿ ਅਸੀਂ ਸਾਰੇ ਮਿਲ ਕੇ ਕੋਵਿਡ-19 ਨਾਲ ਇਕਜੁੱਟ ਹੋ ਕੇ ਲੜੀਏ।


Tanu

Content Editor

Related News