PM ਮੋਦੀ ਨੇ ਲੋਕਾਂ ਨੂੰ ਨਰਾਤੇ ਅਤੇ ਵੱਖ-ਵੱਖ ਤਿਉਹਾਰਾਂ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ

Sunday, Mar 30, 2025 - 10:34 AM (IST)

PM ਮੋਦੀ ਨੇ ਲੋਕਾਂ ਨੂੰ ਨਰਾਤੇ ਅਤੇ ਵੱਖ-ਵੱਖ ਤਿਉਹਾਰਾਂ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਲੋਕਾਂ ਨੂੰ ਨਰਾਤਿਆਂ ਅਤੇ ਰਵਾਇਤੀ ਭਾਰਤੀ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ, ਜਿਸ ਨੂੰ ਪੂਰੇ ਭਾਰਤ 'ਚ ਵੱਖ-ਵੱਖ ਤਿਉਹਾਰਾਂ ਦੇ ਰੂਪ 'ਚ ਮਨਾਇਆ ਜਾਂਦਾ ਹੈ। ਪੀ.ਐੱਮ. ਮੋਦੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲਿਖਿਆ,''ਦੇਸ਼ਵਾਸੀਆਂ ਨੂੰ ਨਰਾਤਿਆਂ ਦੀਆਂ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਸ਼ਕਤੀ-ਸਾਧਨਾ ਦਾ ਇਹ ਪਵਿੱਤਰ ਤਿਉਹਾਰ ਹਰ ਕਿਸੇ ਦੇ ਜੀਵਨ ਨੂੰ ਸਾਹਸ, ਸਬਰ ਨਾਲ ਭਰਪੂਰ ਕਰੇ। ਜੈ ਮਾਤਾ ਦੀ।'' ਉਨ੍ਹਾਂ ਨੇ ਪੰਡਿਤ ਜਸਰਾਜ ਦੀ ਆਵਾਜ਼ 'ਚ ਦੇਵੀ ਮਾਂ ਨੂੰ ਸਮਰਪਿਤ ਇਕ ਭਜਨ ਵੀ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਅਤੇ ਲਿਖਿਆ,''ਨਰਾਤਿਆਂ ਦੀ ਸ਼ੁਰੂਆਤ ਮਾਤਾ ਦੇ ਭਗਤਾਂ 'ਚ ਭਗਤੀ ਦੀ ਇਕ ਨਵੀਂ ਖੁਸ਼ੀ ਪੈਦਾ ਕਰਦੀ ਹੈ। ਦੇਵੀ ਮਾਂ ਦੀ ਅਰਾਧਨਾ ਨੂੰ ਸਮਰਪਿਤ ਪੰਡਿਤ ਜਸਰਾਜ ਜੀ ਦੀ ਇਹ ਭੇਂਟ ਹਰ ਕਿਸੇ ਦਾ ਮਨ ਮੋਹ ਲੈਣ ਵਾਲੀ ਹੈ...।''

 

ਪ੍ਰਧਾਨ ਮੰਤਰੀ ਨੇ ਇਕ ਹੋਰ 'ਪੋਸਟ' 'ਚ ਲੋਕਾਂ ਨੂੰ ਨਵ ਸੰਵਤਸਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਲਿਖਿਆ,''ਸਾਰੇ ਦੇਸ਼ਵਾਸੀਆਂ ਨੂੰ ਨਵ ਸੰਵਤਸਰ ਦੀਆਂ ਸ਼ੁੱਭਕਾਮਨਾਵਾਂ।'' ਪੀ.ਐੱਮ. ਮੋਦੀ ਨੇ ਰਵਾਇਤੀ ਨਵੇਂ ਸਾਲ ਮੌਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮਨਾਏ ਜਾਣ ਵਾਲੇ ਵੱਖ-ਵੱਖ ਤਿਉਹਾਰਾਂ ਉਗਾਦੀ, ਚੇਟੀ ਚੰਡ, ਸਾਜਿਬੁ ਚੇਰੋਬਾ, ਨਵਰੇਹ ਅਤੇ ਗੁੜੀ ਪੜਵਾ ਦੀਆਂ ਵੀ ਸ਼ੁੱਭਕਾਮਨਾਵਾਂ ਦਿੱਤੀਆਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News