PM ਮੋਦੀ ਨੇ ਟੈਕਨਾਲੋਜੀ ਦਿਵਸ 'ਤੇ ਦੇਸ਼ ਦੇ ਵਿਗਿਆਨੀਆਂ ਨੂੰ ਕੀਤਾ ਸਲਾਮ

05/11/2020 10:04:41 AM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਟੈਕਨਾਲੋਜੀ ਦਿਵਸ ਮੌਕੇ 1998 ਦੇ ਪੋਖਰਨ ਪਰਮਾਣੂੰ ਪ੍ਰੀਖਣ ਨੂੰ ਯਾਦ ਕਰਦੇ ਹੋਏ ਦੇਸ਼ ਦੇ ਵਿਗਿਆਨੀਆਂ ਨੂੰ ਇਸ ਅਸਾਧਾਰਨ ਉਪਲੱਬਧੀ ਲਈ ਸਲਾਮ ਕੀਤਾ ਹੈ। ਮੋਦੀ ਨੇ ਸੋਮਵਾਰ ਨੂੰ ਰਾਸ਼ਟਰੀ ਟੈਕਨਾਲੋਜੀ ਦਿਵਸ ਮੌਕੇ ਕਈ ਟਵੀਟ ਕਰ ਕੇ ਲੋਕਾਂ ਦੇ ਜੀਵਨ 'ਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਵਿਗਿਆਨੀਆਂ ਦੇ ਪ੍ਰਤੀ ਆਭਾਰ ਜ਼ਾਹਰ ਕੀਤਾ।

PunjabKesariਪ੍ਰਧਾਨ ਮੰਤਰੀ ਨੇ ਟਵੀਟ ਕੀਤਾ,''ਰਾਸ਼ਟਰੀ ਟੈਕਨਾਲੋਜੀ ਦਿਵਸ ਮੌਕੇ ਸਾਡਾ ਰਾਸ਼ਟਰ ਉਨਾਂ ਸਾਰੇ ਲੋਕਾਂ ਨੂੰ ਸਲਾਮ ਕਰਦਾ ਹੈ, ਜੋ ਦੂਜਿਆਂ ਦੇ ਜੀਵਨ 'ਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਤਕਨਾਲੋਜੀ ਦੀ ਵਰਤੋਂ ਕਰ ਰਹੇ ਹਨ। ਅਸੀਂ ਅੱਜ ਹੀ ਦੇ ਦਿਨ ਸਾਲ 1998 'ਚ ਸਾਡੇ ਵਿਗਿਆਨੀਆਂ ਵਲੋਂ ਹਾਸਲ ਕੀਤੀ ਗਈ ਅਸਾਧਾਰਨ ਉਪਲੱਬਧੀ ਨੂੰ ਯਾਦ ਕਰਦੇ ਹਾਂ। ਇਹ ਭਾਰਤ ਦੇ ਇਤਿਹਾਸ 'ਚ ਇਕ ਇਤਿਹਾਸਕ ਪਲ ਸੀ।''

PunjabKesariਪੀ.ਐੱਮ. ਮੋਦੀ ਨੇ ਪਰਮਾਣੂੰ ਪ੍ਰੀਖਣ ਕਰਨ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਫੈਸਲੇ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ,''1998 'ਚ ਪਰਮਾਣੂੰ ਪ੍ਰੀਖਣ ਨੇ ਇਹ ਸਾਬਤ ਕੀਤਾ ਕਿ ਮਜ਼ਬੂਤ ਸਿਆਸੀ ਅਗਵਾਈ ਵੱਡੀ ਤਬਦੀਲੀ ਕਰ ਸਕਦੀ ਹੈ।'' ਪ੍ਰਧਾਨ ਮੰਤਰੀ ਨੇ ਟਵਿੱਟਰ 'ਤੇ ਇਕ ਵੀਡੀਓ ਵੀ ਪੋਸਟ ਕੀਤਾ, ਜਿਸ 'ਚ ਉਨਾਂ ਨੇ 'ਮਨ ਕੀ ਬਾਤ' ਪ੍ਰੋਗਰਾਮ ਦੌਰਾਨ ਭਾਰਤ ਦੇ ਵਿਗਿਆਨੀਆਂ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਅਸਾਧਾਰਨ ਅਗਵਾਈ ਦਾ ਜ਼ਿਕਰ ਕੀਤਾ। ਮੋਦੀ ਨੇ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ (ਕੋਵਿਡ-19) ਦੇ ਮੌਜੂਦਾ ਸੰਕਟ ਨਾਲ ਨਜਿੱਠਣ 'ਚ ਤਕਨਾਲੋਜੀ ਦੇ ਮਹੱਤਵ ਦਾ ਜ਼ਿਕਰ ਕਰਦੇ ਹੋਏ ਟਵੀਟ ਕੀਤਾ,''ਅੱਜ ਦੁਨੀਆ ਨੂੰ ਕੋਵਿਡ-19 ਤੋਂ ਮੁਕਤ ਬਣਾਉਣ ਦੀਆਂ ਕੋਸ਼ਿਸ਼ਾਂ 'ਚ ਤਕਨਾਲੋਜੀ ਕਈ ਤਰਾਂ ਨਾਲ ਲੋਕਾਂ ਦੀ ਮਦਦ ਕਰ ਰਹੀ ਹੈ। ਮੈਂ ਉਨਾਂ ਸਾਰੇ ਲੋਕਾਂ ਨੂੰ ਸਲਾਮ ਕਰਦਾ ਹਾਂ, ਜੋ ਕੋਰੋਨਾ ਵਾਇਰਸ ਨੂੰ ਹਰਾਉਣ ਦੇ ਤਰੀਕਿਆਂ 'ਤੇ ਪ੍ਰਮੁੱਖ ਰੂਪ ਨਾਲ ਖੋਜ ਅਤੇ ਨਵੀਨਤਾ ਦੇ ਕੰਮਾਂ 'ਚ ਜੁਟੇ ਹੋਏ ਹਨ।''


DIsha

Content Editor

Related News