ਮੋਦੀ ਨੇ ਵਧਾਇਆ ਵਿਗਿਆਨੀਆਂ ਦਾ ਹੌਸਲਾ, ਕਿਹਾ- 'ਹਮ ਭੀ ਕੁਝ ਕਮ ਨਹੀਂ ਹੈ'
Wednesday, Mar 27, 2019 - 05:47 PM (IST)

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਿਸ਼ਨ ਸ਼ਕਤੀ' ਨੂੰ ਲੈ ਕੇ ਰਾਸ਼ਟਰ ਨੂੰ ਸੰਬੋਧਿਤ ਕਰਨ ਤੋਂ ਕੁਝ ਘੰਟੇ ਬਾਅਦ ਇਸ ਸਫਲ ਮੁਹਿੰਮ 'ਚ ਸ਼ਾਮਲ ਵਿਗਿਆਨੀਆਂ ਨਾਲ ਵੀਡੀਓ ਕਾਨਫਰੰਸ ਜ਼ਰੀਏ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਵਿਗਿਆਨੀਆਂ ਨੂੰ ਵਧਾਈ ਦੇਣ ਦੇ ਨਾਲ-ਨਾਲ ਮੋਦੀ ਨੇ ਉਨ੍ਹਾਂ ਨੇ ਕਿਹਾ ਕਿ ਤੁਹਾਡੀ ਮਿਹਨਤ ਰੰਗ ਲਿਆਈ, ਜੋ ਕਿਸੇ ਦਾ ਬੁਰਾ ਨਹੀਂ ਸੋਚਦਾ ਹੈ, ਉਹ ਜੇਕਰ ਸ਼ਕਤੀਹੀਣ ਹੋ ਜਾਵੇਗਾ ਤਾਂ ਬੁਰਾ ਸੋਚਣ ਵਾਲਿਆਂ ਦੀ ਤਾਕਤ ਬੁਰਾਈਆਂ ਨੂੰ ਜਨਮ ਦਿੰਦੀ ਰਹੇਗੀ। ਇਸ ਲਈ ਵੀ ਜੋ ਕਿਸੇ ਦਾ ਬੁਰਾ ਨਹੀਂ ਸੋਚਦਾ ਹੈ, ਉਸ ਦਾ ਸਭ ਤੋਂ ਜ਼ਿਆਦਾ ਪਾਵਰਫੁੱਲ ਹੋਣਾ ਬਹੁਤ ਜ਼ਰੂਰੀ ਹੈ। ਸਭ ਤੋਂ ਵੱਡੀ ਮਾਣ ਦੀ ਗੱਲ ਹੋਵੇਗੀ, ਜੋ ਸੁਪਨੇ ਅਸੀਂ ਦੇਖ ਰਹੇ ਹਾਂ ਹਮੇਸ਼ਾ, ਹਰ ਖੇਤਰ ਵਿਚ 'ਮੇਨ ਇਨ ਇੰਡੀਆ' ਦੇ ਉਸ ਨੂੰ ਪੂਰਾ ਕਰਨਾ ਹੈ। ਤੁਸੀਂ ਲੋਕਾਂ ਨੇ ਦੁਨੀਆ ਨੂੰ ਆਪਣੀ ਸਫਲਤਾ ਦੇ ਜ਼ਰੀਏ ਸੰਦੇਸ਼ ਦੇ ਦਿੱਤਾ ਹੈ ਕਿ 'ਹਮ ਭੀ ਕੁਝ ਕਮ ਨਹੀਂ ਹੈ'।
#WATCH: PM Narendra Modi interacts with scientists involved with "Mission Shakti"; says, "you have given this message to the world "ki hum bhi kuch kam nahin hai." pic.twitter.com/IJ3Bzo4CbS
— ANI (@ANI) March 27, 2019
ਮੋਦੀ ਨੇ ਅੱਗੇ ਕਿਹਾ ਕਿ ਪੂਰੀ ਦੁਨੀਆ ਇਕ ਪਰਿਵਾਰ ਹੈ। ਉਨਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸ਼ਾਂਤੀ ਅਤੇ ਆਪਸੀ ਪਿਆਰ ਲਈ ਕੰਮ ਕਰਨ ਵਾਲੀਆਂ ਸ਼ਕਤੀਆਂ ਨੂੰ ਸ਼ਾਂਤੀ ਦੀ ਪ੍ਰਾਪਤੀ ਲਈ ਹਮੇਸ਼ਾ ਸ਼ਕਤੀ ਸੰਪੰਨ ਬਣੇ ਰਹਿਣਾ ਹੋਵੇਗਾ। ਮੋਦੀ ਨੇ ਕਿਹਾ ਕਿ ਇਸ ਕੋਸ਼ਿਸ਼ ਵਿਚ ਵਿਗਿਆਨੀਆਂ ਨੇ ਸਮਰਪਣ ਦੇ ਨਾਲ-ਨਾਲ ਯੋਗਦਾਨ ਦਿੱਤਾ ਹੈ। ਵਿਗਿਆਨੀਆਂ ਨੇ ਵੀ ਇਸ ਮੌਕੇ 'ਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।