ਮਸੂਦ ''ਤੇ ਬੈਨ ਲੱਗਣਾ ਅੱਤਵਾਦੀਆਂ ਦੀਆਂ ਯੋਜਨਾਵਾਂ ''ਤੇ ਤੀਜੀ ਵੱਡੀ ਸਟਰਾਈਕ : ਮੋਦੀ

05/03/2019 3:04:24 PM

ਰਾਜਸਥਾਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਹਿੰਡੌਨ 'ਚ ਚੋਣਾਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ 'ਤੇ ਹਮਲਾ ਬੋਲਿਆ। ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨ ਕਰਵਾਉਣ ਨੂੰ ਲੈ ਕੇ ਉਨ੍ਹਾਂ ਨੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਕਿਹਾ ਕਿ ਮੈਡਮ ਜੀ! ਕੀ ਨਾਮਦਾਰ ਤੋਂ ਪੁੱਛ ਕੇ ਸੰਯੁਕਤ ਰਾਸ਼ਟਰ ਨੇ ਫੈਸਲਾ ਕਰਨਾ ਸੀ? ਪਹਿਲੇ ਸੰਯੁਕਤ ਰਾਸ਼ਟਰ ਨੂੰ ਕਾਂਗਰਸ ਤੋਂ ਪੁੱਛਣਾ ਚਾਹੀਦਾ ਸੀ ਕਿ ਮੈਡਮ ਜੀ, ਨਾਮਦਾਰ ਜੀ, ਤੁਸੀਂ ਲੋਕ ਜਿਨ੍ਹਾਂ ਨੂੰ 'ਜੀ' ਜਾਂ 'ਸਾਹਿਬ' ਕਹਿ ਕੇ ਬੁਲਾਉਂਦੇ ਹੋ, ਉਨ੍ਹਾਂ ਨੂੰ ਅਸੀਂ ਕੌਮਾਂਤਰੀ ਅੱਤਵਾਦੀ ਐਲਾਨ ਕਰ ਦੇਈਏ ਕੀ? ਤੁਹਾਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਗੋਲੀ ਚਲਾਏਗਾ ਤਾਂ ਮੋਦੀ ਗੋਲਾ ਵਰਸਾਏਗਾ। ਉਨ੍ਹਾਂ ਨੇ ਕਿਹਾ ਕਿ ਪੂਰੀ ਦੁਨੀਆ 'ਚ ਭਾਰਤ ਦਾ ਡੰਕਾ ਵਜ ਰਿਹਾ ਹੈ। 2 ਦਿਨ ਪਹਿਲਾਂ ਹੀ ਬਹੁਤ ਵੱਡੇ ਦੁਸ਼ਮਣ ਮਸੂਦ ਅਜ਼ਹਰ ਨੂੰ ਦੁਨੀਆ ਦੀ ਸਭ ਤੋਂ ਵੱਡੀ ਸੰਸਥਾ ਨੇ ਕੌਮਾਂਤਰੀ ਅੱਤਵਾਦੀ ਐਲਾਨ ਕੀਤਾ ਹੈ। ਪਾਕਿਸਤਾਨ 'ਚ ਬੈਠਾ ਅੱਤਵਾਦੀਆਂ ਦਾ ਇਹ ਆਕਾ ਕਈ ਸਾਲਾਂ ਤੋਂ ਭਾਰਤ ਨੂੰ ਜ਼ਖਮ ਤੇ ਜ਼ਖਮ ਦੇ ਰਿਹਾ ਸੀ। ਸਰਜੀਕਲ ਸਟਰਾਈਕ, ਏਅਰ ਸਟਰਾਈਕ ਤੋਂ ਬਾਅਦ ਪਾਕਿਸਤਾਨ ਅਤੇ ਅੱਤਵਾਦੀਆਂ ਦੀਆਂ ਯੋਜਨਾਵਾਂ 'ਤੇ ਇਹ ਤੀਜੀ ਵੱਡੀ ਸਟਰਾਈਕ ਹੋਈ ਹੈ। ਹੁਣ ਤੁਸੀਂ ਦੱਸੋ ਪਾਕਿਸਤਾਨ ਦੀ ਹੇਕੜੀ ਨਿਕਲੀ ਹੈ ਜਾਂ ਨਹੀਂ।

ਕਾਂਗਰਸ ਪਰੇਸ਼ਾਨ ਹੈ ਕਿ ਮੋਦੀ ਨੂੰ ਐਵਾਰਡ ਮਿਲ ਰਹੇ ਹਨ
ਮੋਦੀ ਨੇ ਕਿਹਾ,''ਕਾਂਗਰਸ ਨੂੰ ਪਰੇਸ਼ਾਨੀ ਹੈ ਕਿ ਚੋਣਾਂ ਚੱਲ ਰਹੀਆਂ ਹਨ ਅਤੇ ਅਬੂ ਧਾਬੀ, ਯੂ.ਈ.ਏ. ਮੋਦੀ ਨੂੰ ਐਵਾਰਡ ਦਿੰਦਾ ਹੈ। ਕਾਂਗਰਸ ਨੂੰ ਪਰੇਸ਼ਾਨੀ ਹੈ ਕਿ ਚੋਣਾਂ ਚੱਲ ਰਹੀਆਂ ਹਨ ਅਤੇ ਰੂਸ ਮੋਦੀ ਨੂੰ ਐਵਾਰਡ ਦੇ ਰਿਹਾ ਹੈ।'' ਪੀ.ਐੱਮ. ਮੋਦੀ ਨੇ ਕਿਹਾ,''ਦੇਸ਼ ਦੀ ਸੁਰੱਖਿਆ ਦੀ ਬਿਹਤਰ ਸਥਿਤੀ ਕਾਂਗਰਸ ਨੂੰ ਪਸੰਦ ਨਹੀਂ ਆ ਰਹੀ। ਮਸੂਦ ਦੇ ਕੌਮਾਂਤਰੀ ਅੱਤਵਾਦੀ ਐਲਾਨ ਹੋਣ ਦੀ ਖੁਸ਼ੀ ਮਨਾਉਣ ਦੀ ਬਜਾਏ ਕਾਂਗਰਸ ਖੁਦ ਦਾ ਮਜ਼ਾਕ ਬਣਾ ਰਹੀ ਹੈ। ਕਾਂਗਰਸ ਕਹਿੰਦੀ ਹੈ ਕਿ ਚੋਣਾਂ ਦੇ ਸਮੇਂ ਅਜਿਹਾ ਕਿਉਂ ਹੋਇਆ। ਇਹ ਕੀ ਮੋਦੀ ਦੀ ਕੈਬਨਿਟ ਨੇ ਫੈਸਲਾ ਲਿਆ ਹੈ। ਅੱਤਵਾਦ ਅਤੇ ਅੱਤਵਾਦੀਆਂ ਨਾਲ ਨਜਿੱਠਣ ਦੇ ਕਾਂਗਰਸੀ ਤਰੀਕੇ ਅਤੇ ਭਾਜਪਾ ਦੇ ਤਰੀਕੇ ਦੀ ਤੁਲਨਾ ਨਹੀਂ ਹੋ ਸਕਦੀ। ਯਾਦ ਕਰੋ, ਕਾਂਗਰਸ ਕਹਿੰਦੀ ਹੈ ਕਿ ਹਰ ਇਕ ਅੱਤਵਾਦੀ ਹਮਲੇ ਨੂੰ ਰੋਕਣਾ ਮੁਮਕਿਨ ਨਹੀਂ ਹੈ।'' ਉਨ੍ਹਾਂ ਨੇ ਕਿਹਾ,''ਜਿਸ ਹੈਲੀਕਾਪਟਰ ਘਪਲੇ 'ਚ ਨਾਮਦਾਰ ਦਾ ਪਰਿਵਾਰ ਫਸਿਆ ਹੈ, ਉਸ ਦੇ ਸਭ ਤੋਂ ਵੱਡੇ ਰਾਜਦਾਰ ਨੂੰ ਭਾਰਤ ਰਾਤੋ-ਰਾਤ ਉਠਵਾ ਕੇ ਆਪਣੇ ਇੱਥੇ ਲਿਆਉਂਦਾ ਹੈ ਤਾਂ ਕਾਂਗਰਸ ਕਹਿੰਦੀ ਹੈ ਕਿ ਇਹ ਮੋਦੀ ਨੇ ਆਪਣੇ ਫਾਇਦੇ ਲਈ ਕੀਤਾ ਹੈ।''

ਚੱਕਰਵਾਤ ਪੀੜਤ ਰਾਜਾਂ ਲਈ ਜਾਰੀ ਕੀਤੀ ਮਦਦ
ਉਨ੍ਹਾਂ ਨੇ ਕਿਹਾ ਕਿ ਅੱਜ ਜਦੋਂ ਅਸੀਂ ਇੱਥੇ ਇਕੱਠੇ ਹੋਏ ਹਨ, ਉਸ ਸਮੇਂ ਦੇਸ਼ ਦੇ ਪੂਰਬੀ ਅਤੇ ਦੱਖਣੀ ਤੱਟ 'ਤੇ ਰਹਿਣ ਵਾਲੇ ਲੱਖਾਂ ਪਰਿਵਾਰ ਭਿਆਨਕ ਚੱਕਰਵਾਤ ਦਾ ਸਾਹਮਣਾ ਕਰ ਰਹੇ ਹਨ। ਓਡੀਸ਼ਾ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਪੁਡੂਚੇਰੀ ਦੀਆਂ ਸਰਕਾਰਾਂ ਨਾਲ ਕੇਂਦਰ ਸਰਕਾਰ ਲਗਾਤਾਰ ਸੰਪਰਕ 'ਚ ਹੈ। ਪੀ.ਐੱਮ. ਨੇ ਕਿਹਾ ਕਿ ਕੱਲ ਹੀ ਅਸੀਂ ਇਸ ਚੱਕਰਵਾਤ ਨਾਲ ਜੂਝ ਰਹੇ ਰਾਜਾਂ ਲਈ 1000 ਕਰੋੜ ਰੁਪਏ ਤੋਂ ਵਧ ਦੀ ਰਾਸ਼ੀ ਜਾਰੀ ਕਰ ਚੁਕੇ ਹਾਂ। ਐੱਨ.ਡੀ.ਆਰ.ਐੱਫ., ਕੋਸਟ ਗਾਰਡ, ਭਾਰਤੀ ਜਲ ਸੈਨਾ ਅਤੇ ਥਲ ਸੈਨਾ ਪੂਰੀ ਮੁਸਤੈਦੀ ਨਾਲ ਪ੍ਰਸ਼ਾਸਨ ਨਾਲ ਜੁਟੀ ਹੋਈ ਹੈ।


DIsha

Content Editor

Related News