PM ਮੋਦੀ ਨੇ ''ਮਨ ਕੀ ਬਾਤ'' ''ਚ ਮੁੜ ਕੀਤੀ ਡਿਜੀਟਲ ਅਰੈਸਟ ਦੀ ਗੱਲ, ਜਾਣੋ ਕੀ ਕਿਹਾ

Sunday, Nov 24, 2024 - 02:23 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 'ਮਨ ਕੀ ਬਾਤ' ਦੇ 116ਵੇਂ ਐਪੀਸੋਡ 'ਚ ਸਵਾਮੀ ਵਿਵੇਕਾਨੰਦ ਦੀ 162ਵੀਂ ਜਯੰਤੀ, ਗੁਆਨਾ ਯਾਤਰਾ, ਵਰਗੇ ਮੁੱਦਿਆਂ 'ਤੇ ਗੱਲ ਕੀਤੀ। ਪਿਛਲੀ ਵਾਰ ਦੀ ਤਰ੍ਹਾਂ ਪੀ.ਐੱਮ. ਮੋਦੀ ਨੇ ਕਿਹਾ,''ਸਾਨੂੰ ਵਾਰ-ਵਾਰ ਲੋਕਾਂ ਨੂੰ ਸਮਝਾਉਣਾ ਹੋਵੇਗਾ ਕਿ ਸਰਕਾਰ 'ਚ ਡਿਜੀਟਲ ਅਰੈਸਟ ਦਾ ਕੋਈ ਪ੍ਰਬੰਧ ਨਹੀਂ ਹੈ। ਇਹ ਇਕ ਖੁੱਲ੍ਹਾ ਝੂਠ ਅਤੇ ਲੋਕਾਂ ਨੂੰ ਫਸਾਉਣ ਦੀ ਸਾਜਿਸ਼ ਹੈ। 115ਵੇਂ ਐਪੀਸੋਡ 'ਚ ਉਨ੍ਹਾਂ ਨੇ ਡਿਜੀਟਲ ਅਰੈਸਟ ਤੋਂ ਬਚਣ ਲਈ ਤਿੰਨ ਸਟੈਪ ਰੁਕੋ, ਸੋਚੋ ਅਤੇ ਐਕਸ਼ਨ ਲਵੋ ਅਪਣਾਉਣ ਦੀ ਗੱਲ ਕਹੀ ਸੀ। 

PM ਮੋਦੀ ਨੇ ਮਨ ਕੀ ਬਾਤ 'ਚ ਇਨ੍ਹਾਂ ਮੁੱਦਿਆਂ 'ਤੇ ਕੀਤੀ ਗੱਲ

1- ਨੈਸ਼ਨਲ ਕੈਡੇਟ ਕੋਰ (NCC) 'ਤੇ

2024 ਤੱਕ NCC ਨਾਲ 20 ਲੱਖ ਤੋਂ ਜ਼ਿਆਦਾ ਨੌਜਵਾਨ ਜੁੜੇ ਹਨ। ਪਹਿਲੇ ਦੀ ਤੁਲਨਾ 'ਚ 5 ਹਜ਼ਾਰ ਨਵੇਂ ਸਕੂਲਾਂ ਅਤੇ ਕਾਲਜਾਂ 'ਚ ਐੱਨ.ਸੀ.ਸੀ. ਦਾ ਪ੍ਰਬੰਧ ਕੀਤਾ ਗਿਆ ਹੈ। ਪਹਿਲੇ ਐੱਨਸੀਸੀ 'ਚ ਕੁੜੀਆਂ ਦੀ ਗਿਣਤੀ ਸਿਰਫ਼ 25 ਫ਼ੀਸਦੀ ਸੀ। ਹੁਣ ਇਹ ਵੱਧ ਕੇ ਲਗਭਗ 40 ਫ਼ੀਸਦੀ ਹੋ ਗਈ ਹੈ, ਜੋ ਇਕ ਵੱਡੀ ਤਬਦੀਲੀ ਹੈ। ਐੱਨ.ਸੀ.ਸੀ. ਨੌਜਵਾਨਾਂ 'ਚ ਅਨੁਸ਼ਾਸਨ, ਲੀਡਰਸ਼ਿਪ ਅਤੇ ਸੇਵਾ ਦੀ ਭਾਵਨਾ ਵਿਕਸਿਤ ਕਰਦੀ ਹੈ। ਜਦੋਂ ਵੀ ਕਿਤੇ ਆਫ਼ਤ ਹੁੰਦੀ ਹੈ, ਭਾਵੇਂ ਉਹ ਹੜ੍ਹ ਹੋਵੇ, ਭੂਚਾਲ ਜਾਂ ਕੋਈ ਹੋਰ ਹਾਦਸਾ, ਐੱਨ.ਸੀ.ਸੀ. ਕੈਡੇਟ ਉੱਥੇ ਮਦਦ ਲਈ ਜ਼ਰੂਰ ਮੌਜੂਦ ਰਹਿੰਦੇ ਹਨ। 

2- ਸਵਾਮੀ ਵਿਵੇਕਾਨੰਦ ਦੀ ਜਯੰਤ ਅਤੇ ਯੂਥ ਦਿਵਸ 'ਤੇ

2025 ਸਵਾਮੀ ਵਿਵੇਕਾਨੰਦ ਦੀ 162ਵੀਂ ਜਯੰਤੀ ਵਜੋਂ ਮਨਾਇਆ ਜਾਵੇਗਾ ਅਤੇ ਇਸ ਨੂੰ ਖਾਸ ਤਰੀਕੇ ਨਾਲ ਮਨਾਉਣ ਦੀ ਤਿਆਰੀ ਹੈ। ਸਵਾਮੀ ਵਿਵੇਕਾਨੰਦ ਦੀ ਜਯੰਤੀ 'ਤੇ 11-12 ਜਨਵਰੀ ਨੂੰ ਦਿੱਲੀ ਦੇ ਭਾਰਤ ਮੰਡਪਮ 'ਚ ਯੂਥ ਵਿਚਾਰਾਂ ਦਾ ਇਕ ਮਹਾਕੁੰਭ ਆਯੋਜਿਤ ਕੀਤਾ ਜਾਵੇਗਾ। ਇਸ ਦਾ ਨਾਂ 'ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲੌਗ' ਰੱਖਿਆ ਗਿਆ ਹੈ। ਦੇਸ਼ 'ਚ ਇਕ ਲੱਖ ਅਜਿਹੇ ਨਵੇਂ ਨੌਜਵਾਨਾਂ ਨੂੰ ਰਾਜਨੀਤੀ ਨਾਲ ਜੋੜਨ ਲਈ ਵਿਸ਼ੇਸ਼ ਮੁਹਿੰਮ ਵੀ ਚਲਾਈ ਜਾਵੇਗੀ। 

3- ਨੌਜਵਾਨਾਂ ਦੇ ਸੋਸ਼ਲ ਵਰਕ 'ਤੇ 

ਕੁਝ ਨੌਜਵਾਨਾਂ ਨੇ ਸਮੂਹ ਬਣਾ ਕੇ ਵੱਖ-ਵੱਖ ਮੁੱਦਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ। ਲਖਨਊ ਦੇ ਵੀਰੇਂਦਰ ਨੇ ਬਜ਼ੁਰਗਾਂ ਦੀ ਡਿਜੀਟਲ ਲਾਈਫ ਸਰਟੀਫਿਕੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੱਲ ਕਰਨ 'ਚ ਮਦਦ ਕੀਤੀ ਹੈ। ਇਸ ਨਾਲ ਚੀਜ਼ਾਂ ਬਹੁਤ ਆਸਾਨ ਹੋ ਗਈਆਂ। ਬਜ਼ੁਰਗਾਂ ਨੂੰ ਹੁਣ ਬੈਂਕ ਜਾਣ ਦੀ ਲੋੜ ਨਹੀਂ ਪੈਂਦੀ। ਮੈਂ ਕਹਿਣਾ ਚਾਹਾਂਗਾ ਕਿ ਨੌਜਵਾਨ ਤਕਨੀਕੀ ਅਪਰਾਧਾਂ ਤੋਂ ਬਚਣ ਲਈ ਬਜ਼ੁਰਗਾਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਡਿਜੀਟਲ ਰਵੱਈਆ ਅਪਣਾਉਣ 'ਚ ਮਦਦ ਕਰਨ। 

4- ਗੁਆਨਾ ਯਾਤਰਾ 'ਤੇ

ਭਾਰਤ ਤੋਂ ਹਜ਼ਾਰਾਂ ਕਿਲੋਮੀਟਰ ਦੂਰ, ਗੁਆਨਾ 'ਚ ਵੀ ਇਕ 'ਮਿੰਨੀ ਇੰਡੀਆ' ਵਸਦਾ ਹੈ। ਲਗਭਗ 180 ਸਾਲ ਪਹਿਲੇ, ਭਾਰਤ ਤੋਂ ਲੋਕਾਂ ਨੂੰ ਗੁਆਨਾ 'ਚ ਖੇਤੀ ਅਤੇ ਹੋਰ ਕੰਮਾਂ ਲਈ ਲਿਜਾਇਆ ਗਿਆ ਸੀ। ਅੱਜ ਗੁਆਨਾ 'ਚ ਭਾਰਤੀ ਮੂਲ ਦੇ ਲੋਕ ਰਾਜਨੀਤੀ, ਵਪਾਰ, ਸਿੱਖਿਆ ਅਤੇ ਸੰਸਕ੍ਰਿਤੀ ਵਰਗੇ ਹਰ ਖੇਤਰ 'ਚ ਦੇਸ਼ ਦੀ ਅਗਵਾਈ ਕਰ ਰਹੇ ਹਨ। ਗੁਆਨਾ ਦੀ ਤਰ੍ਹਾਂ ਦੁਨੀਆ ਦੇ ਦਰਜਨਾਂ ਦੇਸ਼ਾਂ 'ਚ ਲੱਖਾਂ ਭਾਰਤੀ ਰਹਿੰਦੇ ਹਨ। ਉਨ੍ਹਾਂ ਦੇ ਵੱਡੇ-ਵਡੇਰਿਆਂ ਦੀ ਕਈ ਦਹਾਕਿਆਂ, ਇੱਥੇ ਤੱਕ ਕਿ 200-300 ਸਾਲ ਪੁਰਾਣੀਆਂ ਕਹਾਣੀਆਂ ਹਨ। ਅਜਿਹੇ 'ਚ ਇਹ ਦੇਖਣਾ ਰੋਚਕ ਹੋਵੇਗਾ ਕਿ ਭਾਰਤੀ ਪ੍ਰਵਾਸੀਆਂ ਨੇ ਕਈ ਦੇਸ਼ਾਂ 'ਚ ਆਪਣੀ ਪਛਾਣ ਕਿਵੇਂ ਬਣਾਈ। ਭਾਰਤੀ ਪ੍ਰਵਾਸੀਆਂ ਦੀਆਂ ਅਜਿਹੀਆਂ ਹੀ ਕਹਾਣੀਆਂ ਨੂੰ ਲੱਭੋ, ਇਨ੍ਹਾਂ ਕਹਾਣੀਆਂ ਨੂੰ ਮੇਰੇ ਨਾਲ ਸਾਂਝਾ ਕਰ ਸਕਦੇ ਹੋ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News