8 ਗੇੜਾਂ ''ਚੋਂ ਪਹਿਲੇ 4 ਗੇੜਾਂ ''ਚ ਹੀ ਤ੍ਰਿਣਮੂਲ ਦਾ ਸੂਪੜਾ ਸਾਫ਼ : ਨਰਿੰਦਰ ਮੋਦੀ

04/12/2021 4:55:25 PM

ਕਲਿਆਣੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਪੱਛਮੀ ਬੰਗਾਲ ਵਿਧਾਨ ਸਭਾ ਦੇ 8 ਗੇੜਾਂ ਦੀਆਂ ਚੋਣਾਂ 'ਚੋਂ ਪਹਿਲੇ 4 ਗੇੜਾਂ 'ਚ ਹੀ ਤ੍ਰਿਣਮੂਲ ਕਾਂਗਰਸ ਪਾਰਟੀ ਦਾ ਸੂਪੜਾ ਸਾਫ਼ ਹੋ ਗਿਆ ਹੈ। ਮੋਦੀ ਨੇ ਇੱਥੇ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬੰਗਾਲ ਦੇ ਲੋਕਾਂ ਨੇ ਤੈਅ ਕੀਤਾ ਹੈ ਕਿ 2 ਮਈ ਨੂੰ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਦੀ ਸੱਤਾ ਚੱਲੀ ਜਾਵੇਗੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਸੱਤਾ 'ਚ ਆ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਕਿਹਾ,''ਆਪਣੀ ਵੋਟ ਦੀ ਤਾਕਤ ਨੂੰ ਸਮਝੋ। ਤੁਹਾਡਾ ਇਕ ਵੋਟ ਗਰੀਬਾਂ ਦੇ ਬੈਂਕ ਖਾਤੇ 'ਚ 18 ਹਜ਼ਾਰ ਰੁਪਏ ਜਮ੍ਹਾ ਕਰਨ 'ਚ ਭਾਜਪਾ ਦੀ ਮਦਦ ਕਰ ਸਕਦਾ ਹੈ।'' ਪ੍ਰਧਾਨ ਮੰਤਰੀ ਨੇ ਦੋਸ਼ ਲਗਾਇਆ ਕਿ ਦੀਦੀ (ਬੈਨਰਜੀ) ਨੇ ਕੋਈ ਵੀ ਨਗਰ ਨਿਗਮ ਦੀਆਂ ਚੋਣਾਂ ਨਹੀਂ ਕਰਵਾਈਆਂ ਅਤੇ ਟੋਲਬਾਜ਼ਾਂ ਦੇ ਹੱਥ 'ਚ ਪੂਰੀ ਸੱਤਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਟੋਲਬਾਜ਼ ਦੇ ਉਹ 'ਹਰ ਘਰ ਜਲ' ਯੋਜਨਾ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੀਦੀ ਦੇ 10 ਸਾਲਾਂ ਦੇ ਰਿਪੋਰਟ ਕਾਰਡ ਤੋਂ ਉਨ੍ਹਾਂ ਦੀਆਂ ਕਾਰਗੁਜ਼ਾਰੀਆਂ ਦਾ ਪਤਾ ਲੱਗ ਜਾਂਦਾ ਹੈ। ਇਸ ਦੌਰਾਨ ਸਿਆਸੀ ਸਵਾਰਥ ਲਈ ਬੰਗਾਲ ਦੇ ਲੋਕਾਂ ਦਾ ਕਤਲ ਕੀਤਾ ਗਿਆ, ਬੰਗਾਲ ਦੇ ਲੋਕਾਂ ਨੂੰ ਲੁੱਟਣ ਲਈ ਟੋਲਬਾਜ਼ਾਂ ਨੂੰ ਲਾਭ ਪਹੁੰਚਾਇਆ ਗਿਆ ਅਤੇ ਆਪਣੇ ਸਿੰਡੀਕੇਟ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਬੰਗਾਲ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਗਿਆ। 

ਇਹ ਵੀ ਪੜ੍ਹੋ : ਕੋਵਿਡ-19: PM ਮੋਦੀ ਨੇ ਮੁੱਖ ਮੰਤਰੀਆਂ ਨਾਲ ਬੈਠਕ 'ਚ ਕਿਹਾ- ਪੂਰੀ ਤਰ੍ਹਾਂ ਤਾਲਾਬੰਦੀ ਦੀ ਲੋੜ ਨਹੀਂ

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੀਦੀ ਵਰਗੇ ਲੋਕਾਂ ਨੂੰ ਲੁੱਟਣ ਕਾਰਨ ਸ਼ਾਮਾ ਪ੍ਰਸਾਦ ਮੁਖਰਜੀ ਦੇ ਸੁਫ਼ਨੇ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ। ਉਨ੍ਹਾਂ ਕਿਹਾ ਕਿ ਦੀਦੀ ਨੇ ਅਨੁਸੂਚਿਤ ਜਾਤੀ ਨੂੰ ਭਿਖਾਰੀ ਕਹਿ ਕੇ ਉਨ੍ਹਾਂ ਦਾ ਅਪਮਾਨ ਕੀਤਾ ਪਰ ਭਾਜਪਾ ਲਈ ਉਨ੍ਹਾਂ ਸਨਮਾਨ ਸਭ ਤੋਂ ਵੱਧ ਮਹੱਤਵਪੂਰਨ ਹੈ। ਮੋਦੀ ਨੇ ਕਿਹਾ,''ਦੀਦੀ ਦੀ ਯੋਜਨਾ ਸੀ ਕਿ ਹੋਰ ਪਿਛੜਾ ਵਰਗ (ਓ.ਬੀ.ਸੀ.) ਅਤੇ ਦਲਿਤ ਵੋਟ ਨਹੀਂ ਦੇਣ। ਇਹ ਆਮ ਤੌਰ 'ਤੇ ਕਿਹਾ ਗਿਆ ਕਿ ਤ੍ਰਿਣਮੂਲ ਕਾਂਗਰਸ ਦੇ ਲੋਕ ਕੇਂਦਰੀ ਫ਼ੋਰਸਾਂ ਨੂੰ ਘੇਰਣ ਪਰ ਦੀਦੀ ਤੁਸੀਂ ਧਿਆਨ ਨਾਲ ਸੁਣ ਲਵੋ, ਤੁਸੀਂ ਕਿਸੇ ਤੋਂ ਵੋਟ ਦੇਣ ਦਾ ਅਧਿਕਾਰ ਨਹੀਂ ਖੋਹ ਸਕਦੇ।'' ਉਨ੍ਹਾਂ ਦੋਸ਼ ਲਗਾਇਆ ਕਿ ਦੀਦੀ ਹਾਰ ਦੇ ਡਰ ਤੋਂ ਪਰੇਸ਼ਾਨ ਹੈ ਅਤੇ ਉਨ੍ਹਾਂ ਦੀ ਪਾਰਟੀ ਸਾਰੀਆਂ ਹੱਦਾਂ ਨੂੰ ਪਾਰ ਕਰ ਰਹੀ ਹੈ। ਉਨ੍ਹਾਂ ਦੇ ਲੋਕ ਐੱਸ.ਸੀ., ਐੱਸ.ਟੀ. ਅਤੇ ਓ.ਬੀ.ਸੀ. ਨੂੰ ਇਸ ਲਈ ਗਾਲ੍ਹਾਂ ਕੱਢ ਰਹੇ ਹਨ, ਕਿਉਂਕਿ ਉਹ ਭਾਜਪਾ ਨੂੰ ਸਮਰਥਨ ਦੇ ਰਹੇ ਹਨ। ਆਪਣੀ ਹਾਰ ਨੂੰ ਯਕੀਨੀ ਮੰਨਦੇ ਹੋਏ ਦੀਦੀ ਨੇ ਉਨ੍ਹਾਂ ਨੂੰ ਵੋਟ ਦੇਣ ਤੋਂ ਰੋਕਣ ਅਤੇ ਆਪਣੇ ਗੁੰਡਿਆਂ ਨੂੰ ਵੋਟ ਦੇਣ 'ਚ ਮਦਦ ਕਰਨ ਦੀ ਰਣਨੀਤੀ ਬਣਾਈ ਹੈ। 

ਇਹ ਵੀ ਪੜ੍ਹੋ : ‘ਕੋਰੋਨਾ’ ਨਾਲ ਨਜਿੱਠਣ ’ਚ ਖੁੱਲ੍ਹ ਗਈ ਮੋਦੀ ਸਰਕਾਰ ਦੀ ਪੋਲ: ਸੋਨੀਆ ਗਾਂਧੀ


DIsha

Content Editor

Related News